ਖੂਬਸੂਰਤ ਚਮੜੀ ਲਈ ਘਰ ''ਚ ਬਣਾਓ ਇਹ Face mask

Saturday, May 27, 2017 - 10:46 AM (IST)

ਖੂਬਸੂਰਤ ਚਮੜੀ ਲਈ ਘਰ ''ਚ ਬਣਾਓ ਇਹ Face mask

ਜਲੰਧਰ— ਗਰਮੀਆਂ ਦੇ ਮੌਸਮ ''ਚ ਚਿਹਰੇ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਾਰੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲੀ ਹਰ ਲੜਕੀ ਬਿਊਟੀ ਪ੍ਰੋਡਕਟ ਨੂੰ ਅਪਣਾਉਂਦੀ ਹੈ ਪਰ ਇਨ੍ਹਾਂ ਦਾ ਅਸਰ ਸਿਰਫ ਕੁੱਝ ਸਮੇਂ ਤੱਕ ਹੀ ਰਹਿੰਦਾ ਹੈ। ਜੇਕਰ ਤੁਸੀਂ ਵੀ ਆਪਣੇ ਚਿਹਰੇ ''ਤੇ ਨਿਖਾਰ ਲਿਆਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਘਰ ''ਚ ਹੀ ਮਾਸਕ ਬਣਾ ਸਕਦੇ ਹੋ। ਇਸ ਮਾਸਕ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਅਤੇ ਇਸਦਾ ਕੋਈ ਸਾਈਡ-ਈਫੈਕਟ ਵੀ ਨਹੀਂ ਹੈ। 
ਜ਼ਰੂਰੀ ਸਮੱਗਰੀ
- 1/4 ਕੱਪ ਪਪੀਤੇ ਦਾ ਪੇਸਟ
- 1 ਚਮਚ ਸ਼ਹਿਦ
- 1/2 ਚਮਚ ਨਿੰਬੂ ਦਾ ਰਸ
ਬਣਾਉਣ ਦਾ ਤਰੀਕਾ
1. ਸਭ ਤੋਂ ਪਹਿਲਾਂ ਇਕ ਕਟੋਰੀ ''ਚ ਪਪੀਤੇ ਦਾ ਪੇਸਟ, ਸ਼ਹਿਦ ਅਤੇ ਨਿੰਬੂ ਦਾ ਰਸ ਪਾਓ। 
2. ਇਸ ਤੋਂ ਬਾਅਦ ਇਸ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾ ਕੇ ਸੰਘਣਾ ਪੇਸਟ ਬਣਾ ਲਓ। 
3. ਹੁਣ ਇਸ ਪੇਸਟ ਨੂੰ ਆਪਣੇ ਚਿਹਰੇ ''ਤੇ ਚੰਗੀ ਤਰ੍ਹਾਂ ਲਗਾਓ। ਗਰਦਨ ''ਤੇ ਵੀ ਲਗਾ ਲਓ
4. 15 ਮਿੰਟਾਂ ਤੱਕ ਇਸ ਪੈਕ ਨੂੰ ਇਸੇ ਤਰ੍ਹਾਂ ਲੱਗਾ ਰਹਿਣ ਦਿਓ ਅਤੇ ਫਿਰ ਤਾਜ਼ੇ ਪਾਣੀ ਨਾਲ ਧੋ ਲਓ। 
5. ਆਪਣੇ ਚਿਹਰੇ ਨੂੰ ਕਿਸੇ ਹਲਕੇ ਕੱਪੜੇ ਨਾਲ ਸਾਫ ਕਰ ਲਓ। 
6. ਇਸ ਪੈਕ ਨੂੰ ਹਫਤੇ ''ਚ 1 ਬਾਰ ਜ਼ਰੂਰ ਲਗਾਓ। 
 


Related News