ਵਾਲਾਂ ਨੂੰ ਕੁਦਰਤੀ ਤਰੀਕਿਆਂ ਨਾਲ ਕਰੋ ਕਾਲਾ

Friday, May 12, 2017 - 11:57 AM (IST)

 ਵਾਲਾਂ ਨੂੰ ਕੁਦਰਤੀ ਤਰੀਕਿਆਂ ਨਾਲ ਕਰੋ ਕਾਲਾ

ਨਵੀਂ ਦਿੱਲੀ— ਘੱਟ ਉਮਰ ''ਚ ਵਾਲਾਂ ਦਾ ਸਫੇਦ ਹੋਣਾ ਆਮ ਸਮੱਸਿਆ ਹੈ। ਇਸ ਵਜ੍ਹਾ ਨਾਲ ਜ਼ਿਆਦਾਤਰ ਔਰਤਾਂ ਵਾਲਾਂ ਨੂੰ ਕਾਲਾ ਕਰਨ ਦੇ ਲਈ ਹੇਅਰ ਕਲਰ ਦਾ ਇਸਤੇਮਾਲ ਕਰਦੀਆਂ ਹਨ। ਜਿਸ ਨਾਲ ਵਾਲ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਤੁਸੀਂ ਵਾਲਾਂ ਨੂੰ ਕੁਦਰਤੀ ਤਰੀਕੇ ਨਾਲ ਕਾਲਾ ਕਰ ਸਕਦੀ ਹੋ। ਜਿਸ ਨਾਲ ਇਨ੍ਹਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਅਤੇ ਵਾਲ ਪਹਿਲਾਂ ਨਾਲੋ ਵੀ ਜ਼ਿਆਦਾ ਸੋਹਣੇ ਅਤੇ ਚਮਕਦਾਰ ਹੋ ਜਾਣਗੇ। ਆਓ ਜਾਣਦੇ ਹਾਂ ਵਾਲਾਂ ਦੇ ਸਫੇਦ ਹੋਣ ਦੇ ਕਾਰਨ ਅਤੇ      ਘਰੇਲੂ ਨੁਸਕੇ।
ਕਾਰਨ 
- ਜ਼ਿਆਦਾ ਮਾਨਸਿਕ ਤਣਾਅ
- ਸਰੀਰ ''ਚ ਪ੍ਰੋਟੀਨ ਦੀ ਕਮੀ
- ਗਲਤ ਖਾਣ-ਪਾਣ
- ਵਾਲਾਂ ਦੀ ਦੇਖਭਾਲ ਨਾ ਕਰਨਾ
ਵਾਲਾਂ ਨੂੰ ਕਾਲਾ ਕਰਨ ਦੇ ਘਰੇਲੂ ਨੁਸਖੇ
1. ਤੌਰੀ
ਗਰਮੀਆਂ ''ਚ ਤੌਰੀ ਦੀ ਸਬਜ਼ੀ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਨੂੰ ਕੱਟ ਕੇ ਨਾਰੀਅਲ ਤੇਲ ''ਚ ਮਿਲਾ ਕੇ ਚੰਗੀ ਤਰ੍ਹਾਂ ਗਰਮ ਕਰੋ। ਜਦੋਂ ਤੱਕ ਤੌਰੀ ਕਾਲੀ ਨਾ ਹੋ ਜਾਵੇ ਹੁਣ ਇਸ ਤੇਲ ਨੂੰ ਛਾਣ ਕੇ ਕਿਸੇ ਬੋਤਲ ''ਚ ਕੱਢ ਕੇ ਰੱਖ ਲਓ ਅਤੇ ਹਫਤੇ ''ਚ ਦੋ-ਤਿੰਨ ਵਾਰ ਵਾਲਾਂ ''ਚ ਲਗਾਉਣ ਨਾਲ ਲਾਭ ਹੋਵੇਗਾ। 
2. ਸ਼ਿਕਾਕਾਈ
ਜ਼ਿਆਦਾ ਕੈਮੀਕਲ ਵਾਲੇ ਸ਼ੈਂਪੂ ਦੀ ਥਾਂ ''ਤੇ ਸ਼ਿਕਾਕਾਈ ਪਾਊਡਰ ਦੀ ਵਰਤੋ ਕਰੋ। ਇਸ ਨਾਲ ਸਿਰ ਧੋਵੋ। ਇਸ ਨਾਲ ਹੋਲੀ-ਹੋਲੀ ਵਾਲ ਕਾਲੇ ਹੋਣ ਲਗਣਗੇ।
3. ਚਾਹ ਪੱਤੀ
ਇਕ ਕੱਪ ਪਾਣੀ ''ਚ ਚਾਹਪੱਤੀ ਅਤੇ ਨਮਕ ਮਿਲਾਕੇ ਉਬਾਲੋ ਅਤੇ ਠੰਡਾ ਕਰ ਲਓ। ਵਾਲ ਧੋਣ ਤੋਂ ਪਹਿਲਾਂ ਇਸ ਨੂੰ ਜੜਾਂ ਅਤੇ ਵਾਲਾਂ ''ਤੇ ਚੰਗੀ ਤਰ੍ਹਾਂ ਲਗਾਓ। 
4. ਆਂਵਲਾ
ਨਾਰੀਅਲ ਤੇਲ ''ਚ ਤਾਜ਼ਾ ਆਂਵਲਾ ਕੱਟ ਕੇ ਪਾਓ ਅਤੇ ਕੁਝ ਦੇਰ ਲਈ ਉਬਾਲ ਲਓ। ਇਸ ਮਿਸ਼ਰਣ ਨੂੰ ਰਾਤ ਨੂੰ ਸੋਣ ਤੋਂ ਪਹਿਲਾਂ ਵਾਲਾਂ ''ਤੇ ਲਗਾਓ ਅਤੇ ਸਵੇਰੇ ਸਿਰ ਧੋ ਲਓ। 
5. ਅਦਰਕ
ਅਦਰਕ ਨੂੰ ਪੀਸ ਕੇ ਇਸ ''ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਲਓ ਅਤੇ ਇਕ ਪੇਸਟ ਤਿਆਰ ਕਰੋ। ਇਸ ਨੂੰ ਵਾਲਾਂ ''ਤੇ ਲਗਾਉਣ ਨਾਲ ਸਫੇਦ ਵਾਲ ਕਾਲੇ ਹੋਣ ਲਗਣਗੇ।
6. ਸਰੋਂ ਦਾ ਤੇਲ
ਨਿਯਮਤ ਰੂਪ ''ਚ ਇਸ ਤੇਲ ਨਾਲ ਮਸਾਜ ਕਰਨ ਨਾਲ ਵਾਲ ਹਮੇਸ਼ਾ ਲਈ ਕਾਲੇ ਰਹਿਣਗੇ।
7. ਨਿੰਮ ਦੀ ਪੱਤੀਆਂ 
ਨਿੰਮ ਦੀ ਪੱਤੀਆਂ ਨੂੰ ਨਾਰੀਇਲ ਤੇਲ ''ਚ ਉਬਾਲੋ ਅਤੇ ਕਾਲਾ ਹੋਣ ਤੱਕ ਤੇਲ ਨੂੰ ਛਾਣ ਲਓ। ਇਸ ਤੇਲ ਨੂੰ ਹਲਕੇ ਹੱਥਾਂ ਨਾਲ ਜੜਾਂ ''ਤੇ ਲਗਾਓ। ਜਿਸ ਨਾਲ ਵਾਲ ਘਣੇ ਅਤੇ ਕਾਲੇ ਹੋ ਜਾਣਗੇ। 
8. ਕਾਲੀ ਮਿਰਚ
ਇਕ ਗ੍ਰਾਮ ਪੀਸੀ ਕਾਲੀ ਮਿਰਚ ''ਚ ਥੋੜ੍ਹਾ ਜਿਹਾ ਦਹੀ ਮਿਲਾਕੇ ਸਿਰ ''ਚ ਲਗਾਉਣ ਨਾਲ ਵੀ ਵਾਲ ਕਾਲੇ ਹੋ ਜਾਂਦੇ ਹਨ। 


Related News