ਇੰਝ ਬਣਾਓ ਸਵਾਦਿਸ਼ਟ ਪਾਲਕ ਪਨੀਰ, ਖਾਣ ਵਾਲੇ ਕਰਨਗੇ ਤਾਰੀਫਾਂ

Sunday, Sep 08, 2024 - 06:16 PM (IST)

ਇੰਝ ਬਣਾਓ ਸਵਾਦਿਸ਼ਟ ਪਾਲਕ ਪਨੀਰ, ਖਾਣ ਵਾਲੇ ਕਰਨਗੇ ਤਾਰੀਫਾਂ

ਜਲੰਧਰ (ਬਿਊਰੋ) : ਜ਼ਿਆਦਾਤਰ ਲੋਕ ਰਾਤ ਦੇ ਖਾਣੇ ਵਿੱਚ ਅਜਿਹਾ ਖਾਣਾ ਖਾਣਾ ਪਸੰਦ ਕਰਦੇ ਹਨ, ਜੋ ਤੁਹਾਡੇ ਦਿਨ ਦੀ ਥਕਾਵਟ ਨੂੰ ਸੁਆਦ ਨਾਲ ਦੂਰ ਕਰ ਦੇਵੇ। ਜੇਕਰ ਤੁਸੀਂ ਰਾਤ ਦੇ ਖਾਣੇ ਲਈ ਕੁਝ ਹੈਲਦੀ ਅਜ਼ਮਾਉਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ‘ਪਾਲਕ ਪਨੀਰ’ ਦੀ ਰੈਸਿਪੀ ਬਣਾ ਸਕਦੇ ਹੋ। ਇਹ ਖਾਣ ‘ਚ ਬਹੁਤ ਸਵਾਦਿਸ਼ਟ ਅਤੇ ਸਿਹਤ ਲਈ ਫਾਇਦੇਮੰਦ ਰੈਸਿਪੀ ਹੁੰਦੀ ਹੈ।

ਕਈ ਵਾਰ ਲੋਕਾਂ ਨੂੰ ਬਿਹਤਰ ਫਿੱਟਨੈਸ ਲਈ ਪਾਲਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜਦੋਂ ਪਾਲਕ ਨੂੰ ਪਨੀਰ ਦੇ ਨਾਲ ਮਿਲਾਇਆ ਜਾਵੇ ਤਾਂ ਇਸ ਦਾ ਸਵਾਦ ਕਈ ਗੁਣਾ ਵੱਧ ਜਾਂਦਾ ਹੈ। ਆਓ ਜਾਣਦੇ ਹਾਂ ਕਿ ਕਿਸ ਤਰੀਕੇ ਨਾਲ ਸਵਾਦਿਸ਼ਟ ਪਾਲਕ ਪਨੀਰ ਬਣਾਇਆ ਜਾ ਸਕਦਾ ਹੈ।

ਪਾਲਕ ਪਨੀਰ ਲਈ ਸਮੱਗਰੀ

300 ਗ੍ਰਾਮ ਪਨੀਰ

200 ਗ੍ਰਾਮ ਪਾਲਕ

1/2 ਕੱਪ ਤੇਲ

2 ਟਮਾਟਰ (ਪੀਸੇ ਹੋਏ)

2 ਪਿਆਜ਼ (ਬਾਰੀਕ ਕੱਟਿਆ ਹੋਇਆ)

1 ਚਮਚ ਅਦਰਕ (ਬਾਰੀਕ ਕੱਟਿਆ ਹੋਇਆ)

1/4 ਲਸਣ (ਬਾਰੀਕ ਕੱਟਿਆ ਹੋਇਆ)

1 ਚਮਚ ਜੀਰਾ

2 ਚਮਚ ਲੂਣ

1/4 ਚਮਚ ਗਰਮ ਮਸਾਲਾ

1/2 ਚਮਚ ਲਾਲ ਮਿਰਚ ਪਾਊਡਰ

1 ਚਮਚ ਧਨੀਆ ਪਾਊਡਰ

ਛੋਟਾ ਬੇ ਪੱਤਾ

ਸੁਆਦੀ ਪਾਲਕ ਪਨੀਰ ਬਣਾਉਣ ਦਾ ਤਰੀਕਾ

1. ਸਭ ਤੋਂ ਪਹਿਲਾਂ ਪਾਲਕ ਨੂੰ ਚੰਗੀ ਤਰ੍ਹਾਂ ਧੋ ਕੇ ਪ੍ਰੈਸ਼ਰ ਕੁੱਕਰ ‘ਚ ਉਬਾਲ ਲਓ। ਇਸ ਤੋਂ ਬਾਅਦ ਪਾਲਕ ਨੂੰ ਕੱਢ ਕੇ ਮਿਕਸਰ ‘ਚ ਪਾ ਕੇ ਪੀਸ ਕੇ ਪੇਸਟ ਬਣਾ ਲਓ। ਹੁਣ ਇਸ ਨੂੰ ਇੱਕ ਕਟੋਰੀ ਵਿੱਚ ਰੱਖੋ।

2. ਫ੍ਰਾਈਂਗ ਪੈਨ ਨੂੰ ਗੈਸ ‘ਤੇ ਰੱਖੋ ਅਤੇ ਇਸ ‘ਚ ਥੋੜ੍ਹਾ ਜਿਹਾ ਤੇਲ ਗਰਮ ਕਰੋ। ਇਸ ਤੋਂ ਬਾਅਦ ਪਨੀਰ ਨੂੰ ਛੋਟੇ-ਛੋਟੇ ਟੁਕੜਿਆਂ ‘ਚ ਕੱਟ ਕੇ ਸੁਨਹਿਰੀ ਹੋਣ ਤੱਕ ਫਰਾਈ ਕਰੋ। ਹੁਣ ਪਨੀਰ ਨੂੰ ਕੱਢ ਕੇ ਭਾਂਡੇ ‘ਚ ਰੱਖ ਲਓ।

3. ਇੱਕ ਕੜਾਹੀ ਜਾਂ ਤਲ਼ਣ ਪੈਨ ਵਿੱਚ ਤੇਲ ਗਰਮ ਕਰੋ ਅਤੇ ਜੀਰਾ, ਬੇ ਪੱਤੇ ਪਾਓ। ਥੋੜ੍ਹੀ ਦੇਰ ਬਾਅਦ ਇਸ ਵਿਚ ਅਦਰਕ, ਲਸਣ, ਪਿਆਜ਼ ਦਾ ਪੇਸਟ ਪਾਓ। ਹੁਣ ਇਸ ਨੂੰ ਕੁਝ ਮਿੰਟਾਂ ਲਈ ਪਕਾਓ।

4. ਇਸ ਤੋਂ ਬਾਅਦ ਤੁਹਾਨੂੰ ਨਮਕ, ਗਰਮ ਮਸਾਲਾ, ਧਨੀਆ ਪਾਊਡਰ, ਲਾਲ ਮਿਰਚ ਅਤੇ ਹੋਰ ਮਸਾਲੇ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ‘ਚ ਟਮਾਟਰ ਦਾ ਪੇਸਟ ਪਾ ਕੇ ਕੁਝ ਦੇਰ ਪਕਾਓ।

5. ਅਖੀਰ ‘ਚ ਪਾਲਕ ਦਾ ਪੇਸਟ ਪਾ ਕੇ ਮਿਕਸ ਕਰ ਲੈਣਾ ਹੈ ਅਤੇ ਥੋੜ੍ਹੀ ਦੇਰ ਬਾਅਦ ਪਨੀਰ ਦੇ ਟੁਕੜਿਆਂ ਨੂੰ ਮਿਲਾ ਲੈਣਾ ਹੈ। ਦੋਵਾਂ ਚੀਜ਼ਾਂ ਨੂੰ ਗ੍ਰੇਵੀ ‘ਚ ਚੰਗੀ ਤਰ੍ਹਾਂ ਮਿਲਾ ਲਓ।

6. ਹੋ ਸਕੇ ਤਾਂ ਇਸ ‘ਚ ਕੁਝ ਕਰੀਮ ਪਾਓ ਅਤੇ ਫਿਰ ਇਸ ਨੂੰ ਮਿਕਸ ਕਰ ਲਓ ਅਤੇ ਕੁਝ ਮਿੰਟਾਂ ਤੱਕ ਪਕਾਓ। ਇਸ ਤਰ੍ਹਾਂ ਤੁਹਾਡਾ ਸੁਆਦੀ ਪਾਲਕ ਪਨੀਰ ਤਿਆਰ ਹੋ ਜਾਵੇਗਾ। ਤੁਸੀਂ ਇਸ ਨੂੰ ਰੋਟੀ, ਪਰੌਂਠੇ ਜਾਂ ਨਾਨ ਨਾਲ ਪਰੋਸ ਸਕਦੇ ਹੋ।


author

Tarsem Singh

Content Editor

Related News