ਇਸ ਤਰ੍ਹਾਂ ਬਣਾਓ Cheese Asparagus Pasta

09/27/2017 3:59:34 PM

ਨਵੀਂ ਦਿੱਲੀ— ਅੱਜਕਲ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਨੂੰ ਪਾਸਤਾ ਖਾਣਾ ਬਹੁਤ ਪਸੰਦ ਹੁੰਦਾ ਹੈ ਅਜਿਹੇ ਵਿਚ ਤੁਸੀਂ ਘਰ 'ਤੇ ਹੀ ਵੱਖਰੇ ਤਰੀਕੇ ਨਾਲ ਪਾਸਤਾ ਬਣਾ ਕੇ ਬੱਚਿਆਂ ਅਤੇ ਬਾਕੀਆਂ ਨੂੰ ਖੁਸ਼ ਕਰ ਸਕਦੇ ਹੋ। ਅੱਜ ਅਸੀਂ ਤੁਹਾਡੇ ਲਈ ਲਿਆਏ ਹਾਂ ਚੀਜ਼ ਐਸਪਰੈਗਸ ਪਾਸਤਾ ਰੈਸਿਪੀ। ਟੇਸਟੀ ਹੋਣ ਦੇ ਨਾਲ-ਨਾਲ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
-
4 ਕੱਪ ਪਾਸਤਾ
- 11/2 ਕੱਪ ਦੁੱਧ
- 11/2 ਕੱਪ ਕ੍ਰੀਮ
- 3 ਚਮੱਚ ਅਨਸਾਲਟੇਡ ਬਟਰ
- 12/2 ਚਮੱਚ ਆਟਾ
- 1/4 ਚਮੱਚ ਲਾਲ ਮਿਰਚ
- 1/2 ਚਮੱਚ ਪੀਸਿਆ ਹੋਇਆ ਜੈਫਲ
- 4 ਲੌਂਗ ਲੱਸਮ ਪੇਸਟ
- 2 ਕੱਪ ਪਨੀਰ (ਕਦੂਕਸ ਕੀਤਾ ਹੋਇਆ)
- 4 ਕੱਪ ਪਨੀਰ (ਕੱਟਿਆ ਹੋਇਆ)
- 11/2 ਕੱਪ ਮਟਰ
- 1 ਪੌਂਡ ਐਸਪਰੈਗਸ 
- 1/4 ਕੱਪ ਹਰਾ ਧਨੀਆ (ਬਾਰੀਕ ਕੱਟਿਆ ਹੋਇਆ)
ਬਣਾਉਣ ਦੀ ਵਿਧੀ
1.
ਇਕ ਪੈਨ ਵਿਚ ਥੋੜ੍ਹਾ ਜਿਹਾ ਪਾਣੀ ਅਤੇ ਨਮਕ ਮਿਲਾਕੇ ਪਾਸਤੇ ਨੂੰ ਉਬਾਲ ਲਓ। ਉਬਾਲਣ 'ਤੋਂ ਬਾਅਦ ਇਸ ਨੂੰ ਛਾਣ ਕੇ ਸਾਈਡ ਵਿਚ ਰੱਖ ਦਿਓ। 
2. ਫਿਰ ਇਕ ਪੈਨ ਵਿਚ ਦੁੱਧ ਅਤੇ ਕ੍ਰੀਮ ਨੂੰ ਪਾ ਕੇ ਪੱਕਾ ਲਓ। ਇਸ ਦੇ ਨਾਲ ਹੀ ਦੂਜੇ ਪੈਨ ਵਿਚ ਮੱਖਣ ਨੂੰ ਪਿਘਲਾ ਕੇ ਉਸ ਵਿਚ ਆਟਾ, ਲਾਲ ਮਿਰਚ, ਲੌਂਗ, ਲਸਣ ਪੇਸਟ ਅਤੇ ਜੈਫਲ ਪਾ ਦਿਓ ਅਤੇ 1 ਮਿੰਟ ਤੱਕ ਪਕਾਓ। 
3. ਇਨ੍ਹਾਂ ਦੋਹਾਂ ਨੂੰ ਮਿਕਸਰ ਵਿਚ ਮਿਕਸ ਕਰਨ ਤੋਂ ਬਾਅਦ 3 ਮਿੰਟ ਤੱਕ ਪਕਾਓ। ਇਸ ਤੋਂ ਬਾਅਦ ਪਨੀਰ, ਬਟਰ, ਮਟਰ ਅਤੇ ਐਸਪਰੈਗਸ ਪਾ ਦਿਓ ਅਤੇ 5 ਮਿੰਟ ਤੱਕ ਪਕਾਓ। 
4. ਤੁਹਾਡਾ ਚੀਜ਼ ਐਸਪਰੈਗਸ ਪਾਸਤਾ ਬਣ ਕੇ ਤਿਆਰ ਹੈ। ਫਿਰ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰ ਸਕਦੇ ਹੋ। 


Related News