ਇਸ ਤਰ੍ਹਾਂ ਬਣਾਓ ਦਹੀਂ ਵੜਾ

Monday, May 08, 2017 - 01:41 PM (IST)

ਇਸ ਤਰ੍ਹਾਂ ਬਣਾਓ ਦਹੀਂ ਵੜਾ

ਜਲੰਧਰ— ਦਹੀਂ ਵੜਾ ਖਾਣ ''ਚ ਬਹੁਤ ਹੀ ਸੁਆਦ ਹੁੰਦਾ ਹੈ। ਗਰਮੀਆਂ ਨੂੰ ਇਸ ''ਚ ਖਾਣਾ ਹਰ ਕੋਈ ਪਸੰਦ ਕਰਦਾ ਹੈ। ਅੱਜ ਅਸੀਂ ਤੁਹਾਡੇ ਲਈ ਦਹੀਂ ਵੜੇ ਦੀ ਰੈਸਿਪੀ ਲੈ ਕੇ ਆਏ ਹਾਂ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਆਸਾਨ ਵਿਧੀ। 
ਸਮੱਗਰੀ
- ਅੱਧਾ ਕੱਪ ਉੜਦ ਦਾਲ
- ਅੱਧਾ ਕੱਪ ਮੂੰਗ ਦੀ ਦੇਲ 
- ਸੁਆਦ ਅਨੁਸਾਰ ਨਮਕ
- ਚੁਟਕੀ ਭਰ ਬੇਕਿੰਗ ਪਾਊਡਰ 
- ਅੱਧਾ ਚਮਚ ਜੀਰਾ
- 1 ਚਮਚ ਕੱਟੀ ਹੋਈ ਅਦਰਕ
- ਤਲਣ ਲਈ ਤੇਲ
ਦਹੀਂ ਬਣਾਉਣ ਲਈ
- 2 ਕੱਪ ਦਹੀਂ
- ਕੱਟਿਆਂ ਹੋਇਆ ਧਨੀਆ
- 1-2 ਕੱਟੀਆਂ ਹੋਈਆਂ ਹਰੀਆਂ ਮਿਰਚਾਂ
- ਸੁਆਦ ਅਨੁਸਾਰ ਨਮਕ 
- 2 ਚਮਚ ਪੀਸਿਆ ਹੋਇਆ ਜੀਰਾ ਪਾਊਡਰ
- ਸੁਆਦ ਅਨੁਸਾਰ ਲਾਲ ਮਿਰਚ ਪਾਊਡਰ 
- ਚਾਟ ਮਸਾਲਾ ਅਤੇ ਸ਼ੱਕਰ
ਬਣਾਉਣ ਦੀ ਵਿਧੀ
1. ਦਾਲ ਨੂੰ ਧੋ ਕੇ ਉਸ ਨੂੰ ਪਾਣੀ ''ਚ ਘੱਟ ਤੋਂ ਘੱਟ 7-8 ਘੰਟੇ ਭਿਉਂ ਕੇ ਰੱਖੋ, ਫਿਰ ਪਾਣੀ ਕੱਢ ਲਓ ਅਤੇ ਉਨ੍ਹਾਂ ਨੂੰ ਇਕੱਠਾ ਗਾੜ੍ਹਾ ਪੀਸ ਕੇ ਉਸ ਦਾ ਪੇਸਟ ਬਣਾ ਲਓ। 
2. ਤੁਹਾਡਾ ਪੇਸਟ ਗਾੜ੍ਹਾ ਹੋਣਾ ਚਾਹੀਦਾ ਹੈ, ਨਾ ਕੀ ਸੁੱਕਾ ਅਤੇ ਪਤਲਾ। 
3. ਹੁਣ ਪੇਸਟ ਨੂੰ 10-15 ਤੱਕ ਫੈਂਟੋ ਤਾਂ ਕਿ ਘੋਲ ਚੰਗਾ ਤਰ੍ਹਾਂ ਮਿਲ ਜਾਵੇ। 
4. ਹੁਣ ਇਸ ''ਚ ਨਮਕ, ਜੀਰਾ, ਅਦਰਕ ਅਤੇ ਬੇਕਿੰਗ ਪਾਊਡਰ ਪਾਓ। 
5. ਇਕ ਭਾਂਡੇ ''ਚ ਤੇਲ ਗਰਮ ਕਰੋ ਅਤੇ ਹੁਣ ਚਮਚ ਦੀ ਸਹਾਇਤਾ ਨਾਲ ਗਰਮ ਤੇਲ ''ਚ ਘੋਲ ਦੇ ਛੋਟੇ-ਛੋਟੇ ਬਾਲਸ ਬਣਾ ਕੇ ਵੜਾ ਤਲ ਲਓ। 
6. ਧਿਆਨ ਰੱਖੋ ਕਿ 8-9 ਤੋਂ ਜ਼ਿਆਦਾ ਬਾਲਸ ਇਕੱਠੇ ਨਾ ਪਾਓ ਅਤੇ ਉਨ੍ਹਾਂ ਨੂੰ ਹਲਕੇ ਸੇਕ ''ਤੇ ਹੀ ਸੁਨਹਿਰਾ ਹੋਣ ਤੱਕ ਤਲਦੇ ਰਹੋ। 
7. ਹੁਣ ਉਨ੍ਹਾਂ ਨੂੰ ਕਿਚਨ ਪੇਪਰ ''ਤੇ ਬਾਹਰ ਕੱਢ ਲਓ। 
8. ਭਿਗੋਨੇ ''ਚ 2 ਕੱਪ ਗਰਮ ਪਾਣੀ ''ਚ 1 ਚਮਚ ਨਮਕ ਪਾ ਕੇ ਉਸ ''ਚ ਤਲੇ ਹੋਏ ਵੜੇ ਪਾਓ ਅਤੇ ਲਗਭਗ 1 ਘੰਟੇ ਤੱਕ ਭਿਉਂ ਕੇ ਰੱਖੋ। 
9. ਦਹੀਂ ਵੜੇ ਦੀ ਤਾਜ਼ਾਂ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਕੇ ਠੰਡਾ ਹਣ ਲਈ 1 ਘੰਟੇ ਤੱਕ ਫਰਿੱਜ ''ਚ ਰੱਖੋ। 
10. ਦਹੀਂ ਪਰੋਸਣ ਤੋਂ ਪਹਿਲਾਂ ਉਸ ''ਚ ਨਮਕ, ਲਾਲ ਮਿਰਚ ਪਾਊਡਰ, ਸ਼ੱਕਰ ਅਤੇ ਜੀਰਾ ਪਾਓ 
11. ਵੜੇ ''ਚੋ ਪਾਣੀ ਨਿਚੋੜ ਕੇ ਕੱਢੋ ਅਤੇ ਇਕ ਡੂੰਘੀ ਡਿਸ਼ ''ਚ ਪਾਓ। 
12. ਇਸ ''ਤੇ ਦਹੀਂ ਦਾ ਘੋਲ ਪਾਓ, ਹੁਣ ਧਨੀਆ ਪੱਤੀ ਅਤੇ ਚਾਟ ਮਸਾਲਾ ਛਿੜਕ ਕੇ ਠੰਡਾ-ਠੰਡਾ ਦਹੀਂ ਵੜਾ ਪਰੋਸੋ।


Related News