ਇਸ ਤਰ੍ਹਾਂ ਬਣਾਓ ਮਹਾਰਾਸ਼ਟਰੀਇਨ ਬ੍ਰੈੱਡ ਪੈਟੀਜ

02/25/2018 2:25:16 PM

ਜਲੰਧਰ— ਬ੍ਰੈੱਡ ਪੈਟੀਜ ਸਪਾਇਸੀ ਆਲੂ ਅਤੇ ਮਸਾਲਿਆਂ ਨਾਲ ਬਣਾਈ ਜਾਣ ਵਾਲੀ ਰੈਸਿਪੀ ਹੈ। ਇਹ ਖਾਣ 'ਚ ਬਹੁਤ ਹੀ ਸੁਆਦੀ ਅਤੇ ਬਣਾਉਣ 'ਚ ਕਾਫੀ ਆਸਾਨ ਹੈ। ਤੁਸੀਂ ਇਸ ਨੂੰ ਸਵੇਰ ਦੇ ਨਾਸ਼ਤੇ ਜਾਂ ਫਿਰ ਸ਼ਾਮ ਦੀ ਹਲਕੀ-ਫੁੱਲਕੀ ਭੁੱਖ ਮਿਟਾਉਣ ਲਈ ਵੀ ਬਣਾ ਕੇ ਖਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਤੇਲ - 1/2 ਚੱਮਚ
ਸਰ੍ਹੋਂ ਦੇ ਬੀਜ - 1/2 ਚੱਮਚ
ਸਫੈਦ ਉੜਦ ਦਾਲ - 1 ਚੱਮਚ
ਜੀਰਾ - 1/2 ਚੱਮਚ
ਅਦਰਕ - 1 ਚੱਮਚ
ਹਰੀ ਮਿਰਚ - 2 ਚੱਮਚ
ਕੜੀ ਪੱਤੇ - 7
ਹਿੰਗ - 1/4 ਚੱਮਚ
ਹਲਦੀ - 1/4 ਚੱਮਚ
ਆਲੂ (ਉੱਬਲੇ ਅਤੇ ਮੈਸ਼ ਕੀਤੇ ਹੋਏ) - 260 ਗ੍ਰਾਮ
ਚਾਟ ਮਸਾਲਾ - 1/2 ਚੱਮਚ
ਨਮਕ - 1 ਚੱਮਚ
ਵੇਸਣ - 180 ਗ੍ਰਾਮ
ਚਾਵਲ ਦਾ ਆਟਾ - 1,1/2 ਚੱਮਚ
ਅਜਵਾਇਨ - 1/2 ਚੱਮਚ
ਹਲਦੀ - 1/4 ਚੱਮਚ
ਨਮਕ - 1/2 ਚੱਮਚ
ਪਾਣੀ - 250 ਮਿਲੀਲੀਟਰ
ਬਰੈੱਡ ਸਲਾਈਸ
ਤੇਲ - ਤਲਣ ਲਈ
ਵਿਧੀ—
1. ਸਭ ਤੋਂ ਪਹਿਲਾਂ ਪੈਨ ਵਿਚ 1/2 ਚੱਮਚ ਤੇਲ ਗਰਮ ਕਰਕੇ ਇਸ ਵਿਚ 1/2 ਚੱਮਚ ਸਰ੍ਹੋਂ ਦੇ ਬੀਜ, 1 ਚੱਮਚ ਸਫੈਦ ਉੜਦ ਦਾਲ, 1/2 ਚੱਮਚ ਜੀਰਾ ਪਾ ਕੇ ਚੰਗੀ ਤਰ੍ਹਾਂ ਹਿਲਾਓ।
2. ਹੁਣ ਇਸ ਵਿਚ 1 ਚੱਮਚ ਅਦਰਕ, 2 ਚੱਮਚ ਹਰੀ ਮਿਰਚ, 7 ਕੜੀ ਪੱਤੇ, 1/4 ਚੱਮਚ ਹਿੰਗ, 1/4 ਚੱਮਚ ਹਲਦੀ ਮਿਕਸ ਕਰਕੇ 2-3 ਮਿੰਟ ਤੱਕ ਪਕਾਓ।
3. ਫਿਰ ਬਾਊਲ 'ਚ 260 ਗ੍ਰਾਮ ਆਲੂ (ਉੱਬਲੇ ਅਤੇ ਮੈਸ਼ ਕੀਤੇ ਹੋਏ), 1/2 ਚੱਮਚ ਚਾਟ ਮਸਾਲਾ, 1 ਚੱਮਚ ਨਮਕ ਅਤੇ ਤੜਕਿਆ ਹੋਇਆ ਮਿਸ਼ਰਣ ਪਾ ਕੇ ਚੰਗੀ ਤਰ੍ਹਾਂ ਮਿਲਾਓ।
4. ਹੁਣ ਵੱਖਰੇ ਬਾਊਲ 'ਚ 180 ਗ੍ਰਾਮ ਵੇਸਣ, 1,1/2 ਚੱਮਚ ਚਾਵਲ ਦਾ ਆਟਾ, 1/2 ਚੱਮਚ ਅਜਵਾਇਨ, 1/4 ਚੱਮਚ ਹਲਦੀ, 1/2 ਚੱਮਚ ਨਮਕ, 250 ਮਿਲੀਲੀਟਰ ਪਾਣੀ ਪਾ ਕੇ ਸੰਘਣਾ ਘੋਲ ਤਿਆਰ ਕਰ ਲਓ।
5. ਇਸ ਤੋਂ ਬਾਅਦ ਬਰੈੱਡ ਸਲਾਈਸ ਲੈ ਕੇ ਉਸ 'ਤੇ ਆਲੂ ਦਾ ਮਿਸ਼ਰਣ ਲਗਾਓ ਅਤੇ ਇਸ ਨੂੰ ਚਾਰ ਹਿੱਸਿਆਂ ਵਿਚ ਕੱਟ ਲਓ।
6. ਫਿਰ ਬਰੈੱਡ ਸਲਾਈਸ ਨੂੰ ਵੇਸਣ ਮਿਸ਼ਰਣ ਵਿਚ ਡਿਪ ਕਰੋ ਅਤੇ ਫਿਰ ਪੈਨ 'ਚ ਤੇਲ ਗਰਮ ਕਰਕੇ ਇਸ ਨੂੰ ਦੋਵਾਂ ਪਾਸਿਆਂ ਤੋਂ  ਬਰਾਊਨ ਹੋਣ ਤੱਕ ਫ੍ਰਾਈ ਕਰ ਲਓ।
7. ਮਹਾਰਾਸ਼ਟਰੀਇਨ ਬਰੈੱਡ ਪੈਟੀਜ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਾਓਸ ਨਾਲ ਸਰਵ ਕਰੋ।

 


Related News