ਭਵਿੱਖ ਅਤੇ ਪਿਆਰ ਨੂੰ ਲੈ ਕੇ ਖੁਸ਼ਕਿਸਮਤ ਹੁੰਦੇ ਹਨ ਇਹ ਅੱਖਰ ਦੇ ਲੋਕ, ਜਾਣੋ ਕਿਵੇਂ

7/29/2020 12:55:55 PM

ਜਲੰਧਰ - ਕਿਸੇ ਸ਼ਖਸ ਦੇ ਨਾਮ ਦਾ ਕਈ ਵੀ ਅਰਥ ਹੋਣ ਨਾਲ ਉਸਦੇ ਨਾਮ ਦਾ ਪਹਿਲਾ ਅੱਖਰ ਬਹੁਤ ਅਹਿਮ ਹੁੰਦਾ ਹੈ। ਇਹ ਉਸ ਦੀ ਰਾਸ਼ੀ ਦੇ ਪਏ ਪ੍ਰਭਾਵ ਕਾਰਨ ਹੁੰਦਾ ਹੈ। ਇਸ ਨਾਲ ਉਸ ਸ਼ਖਸ ਦੇ ਸੁਭਾਅ ਦੇ ਨਾਲ-ਨਾਲ ਉਸ ਦੇ ਜੀਵਨ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲਗਾਇਆ ਜਾ ਸਕਦਾ ਹੈ। ਠੀਕ ਇਸੇ ਤਰ੍ਹਾਂ ਪਹਿਲਾਂ ਅਸੀਂ ਤੁਹਾਨੂੰ 'ਕੇ' ਅੱਖਰ ਨਾਲ ਸ਼ੁਰੂ ਹੋਣ ਵਾਲੀਆਂ ਕੁੜੀਆਂ ਦੀ ਪ੍ਰਕਿਰਤੀ ਨਾਲ ਜੁੜੀਆਂ ਚੀਜ਼ਾਂ ਬਾਰੇ ਦੱਸਿਆ ਸੀ। ਅੱਜ ਅਸੀਂ ਤੁਹਾਨੂੰ ਅੰਗਰੇਜ਼ੀ ਵਿਚ 'M' ਅਤੇ ਹਿੰਦੀ ਵਿਚ 'ਮ' ਨਾਮ ਵਾਲੀਆਂ ਕੁੜੀਆਂ ਬਾਰੇ ਦੱਸਦੇ ਹਾਂ ...

ਸੁੰਦਰ ਅਤੇ ਆਕਰਸ਼ਕ ਦਿੱਖ
ਇੰਗਲਿਸ਼ ਦੇ ਅੱਖਰ 'M' ਤੋਂ ਜਿਨ੍ਹਾਂ ਕੁੜੀਆੰ ਦੇ ਨਾਂ ਰੱਖੇ ਗਏ ਹਨ, ਉਹ ਕੁੜੀਆਂ ਸੁੰਦਰ ਅਤੇ ਆਕਰਸ਼ਕ ਦਿੱਖ ਵਾਲੀਆਂ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ ਲੋਕ ਉਨ੍ਹਾਂ ਵੱਲ ਜਲਦੀ ਆਕਰਸ਼ਤ ਹੋ ਜਾਂਦੇ ਹਨ। ਲੋਕ ਅਜਿਹੀਆਂ ਕੁੜੀਆਂ ਨਾਲ ਦੋਸਤੀ ਕਰਨਾ ਅਤੇ ਉਨ੍ਹਾਂ ਬਾਰੇ ਜਾਣਨਾ ਵੀ ਪਸੰਦ ਕਰਦੇ ਹਨ।

PunjabKesari

ਪਿਆਰ ਦੇ ਮਾਮਲੇ ’ਚ ਲੱਕੀ
ਇਸ ਅੱਖਰ ਦੀਆਂ ਕੁੜੀਆਂ ਆਪਣੇ ਰਿਸ਼ਤੇ ਨੂੰ ਸਿਖਰਾਂ 'ਤੇ ਰੱਖਦੀਆਂ ਹਨ। ਗੱਲ ਜੇਕਰ ਪਿਆਰ ਦੀ ਕੀਤੀ ਜਾਵੇ ਤਾਂ ਇਸ ਅੱਖਰ ਦੀਆਂ ਕੁੜੀਆਂ ਬਹੁਤ ਰੋਮਾਂਟਿਕ ਨਹੀਂ ਹੁੰਦੀਆਂ ਪਰ ਇਹ ਕੁੜੀਆਂ ਪਿਆਰ ਦੇ ਮਾਮਲੇ ਵਿਚ ਖੁਸ਼ਕਿਸਮਤ ਜ਼ਰੂਰ ਹੁੰਦੀਆਂ ਹਨ। ਉਸਨੂੰ ਉਮੀਦ ਨਾਲੋਂ ਜ਼ਿਆਦਾ ਉਸ ਦੇ ਸਾਥੀ ਤੋਂ ਪਿਆਰ ਮਿਲਦਾ ਹੈ। ਪਿਆਰ ਪ੍ਰਤੀ ਇਨ੍ਹਾਂ ਕੁੜੀਆਂ ਦਾ ਰੁਝਾਨ ਭਾਵੇਂ ਘੱਟ ਹੋਵੇ ਪਰ ਫਿਰ ਵੀ ਇਹ ਇਕ ਵਾਰ ਜਿਸ ਨਾਲ ਰਿਸ਼ਤਾ ਜੋੜ ਲੈਂਦੀਆਂ ਹਨ, ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੀਆਂ ਹਨ।

ਭਾਵੁਕ ਅਤੇ ਗੁੱਸਾ ਕਰਨ ਵਾਲੀਆਂ
'M' ਅੱਖਰ ਵਾਲੀਆਂ ਕੁੜੀਆਂ ਦੇ ਜੇਕਰ ਸੁਭਾਅ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਭਾਵੁਕ ਹੁੰਦੀਆਂ ਹਨ। ਇਨ੍ਹਾਂ ਨੂੰ ਸਭ ਕੁਝ ਆਪਣੇ ਹਿਸਾਬ ਨਾਲ ਪਸੰਦ ਹੁੰਦਾ ਹੈ। ਅਜਿਹੀ ਸਥਿਤੀ ਵਿਚ ਜਦੋਂ ਇਨ੍ਹਾਂ ਦੀ ਕੋਈ ਖੁਆਇਸ਼ ਪੂਰੀ ਨਾ ਹੋਈ ਹੋਵੇ ਤਾਂ ਇਹ ਦੁੱਖੀ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਇਹ ਕੁੜੀਆਂ ਸਾਰੀਆਂ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਣਾ ਚਾਹੁੰਦੀਆਂ ਹਨ। ਜੇਕਰ ਇਨ੍ਹਾਂ ਨੇ ਹਿਸਾਬ ਨਾਲ ਕੋਈ ਕੰਮ ਨਾ ਹੋਵੇ ਤਾਂ ਇਹ ਜਲਦੀ ਗੁੱਸੇ ਹੋ ਜਾਂਦੀਆੰ ਹਨ।

PunjabKesari

ਭਵਿੱਖ
ਇਹ ਕੁੜੀਆਂ ਆਪਣੀ ਪੜ੍ਹਾਈ ਅਤੇ ਭਵਿੱਖ ਨੂੰ ਲੈ ਕੇ ਬਹੁਤ ਗੰਭੀਰ ਸੋਚ ਰੱਖਦੀਆਂ ਹਨ। ਇਹ ਕੁੜੀਆਂ ਜਿਹੜੇ ਕੰਮ ਨੂੰ ਇਕ ਵਾਰ ਕਰਨ ਦਾ ਸੋਚ ਲੈਣ, ਉਸ ਨੂੰ ਪੂਰਾ ਜ਼ਰੂਰ ਕਰਦੀਆਂ ਹਨ। ਇਨ੍ਹਾਂ ਕੁੜੀਆਂ ਨੂੰ ਜ਼ਿੰਦਗੀ ਵਿਚ ਕੋਈ ਚੀਜ਼ ਸੌਖੀ ਤਰ੍ਹਾਂ ਨਾਲ ਨਹੀਂ ਮਿਲਦੀ, ਜਿਸ ਦੇ ਬਾਵਜੂਦ ਇਹ ਡਰਨ ਅਤੇ ਘਬਰਾਉਣ ਦੀ ਥਾਂ ਪੂਰੀ ਲਗਨ ਅਤੇ ਇਮਾਰਨਦਾਰੀ ਨਾਲ ਹਰ ਕੰਮ ਵਿਚ ਸਫਲਤਾ ਹਾਸਲ ਕਰ ਲੈਂਦੀਆਂ ਹਨ।

ਮੌਕੇ ਦੀ ਨਜ਼ਾਕਤ ਨੂੰ ਸਮਝਣ ਵਾਲੀ
ਇਸ ਅੱਖਰ ਦੀਆਂ ਕੁੜੀਆਂ ਸਾਰਿਆਂ ਨਾਲ ਜਲਦੀ ਮਿਲ ਜਾਂਦੀਆਂ ਹਨ। ਇਹ ਹਰ ਤਰ੍ਹਾਂ ਦੇ ਮਾਹੌਲ ਵਿਚ ਆਪਣੇ ਆਪ ਨੂੰ ਬਦਲ ਲੈਂਦੀਆਂ ਹਨ। ਇਹ ਹਰ ਕਿਸੇ ਨਾਲ ਆਪਣਾ ਚੰਗਾ ਰਿਸ਼ਤਾ ਬਣਾ ਲੈਂਦੀਆਂ ਹਨ। ਇਸ ਤੋਂ ਇਲਾਵਾ ਇਹ ਸਾਰੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਉਸ ਤੋਂ ਬਾਅਦ ਕੋਈ ਫੈਸਲਾ ਲੈਂਦੀਆਂ ਹਨ। ਅਸੀਂ ਅਜਿਹਾ ਵੀ ਕਹਿ ਸਕਦੇ ਹਾਂ ਕਿ ਇਹ ਕੁੜੀਆਂ ਮੌਕੇ ਦੀ ਨਜ਼ਾਕਤ ਨੂੰ ਚੰਗੇ ਢੰਗ ਨਾਲ ਸਮਝਣ ਵਿੱਚ ਸਹੀ ਸਿੰਧ ਹੁੰਦੀਆਂ ਹਨ।

ਪੜ੍ਹੋ ਇਹ ਵੀ ਖਬਰ - ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ

ਪੜ੍ਹੋ ਇਹ ਵੀ ਖਬਰ - ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਦਿਖਾਵਾ ਕਰਨਾ ਨਹੀਂ ਕਰਦੀਆਂ ਪਸੰਦ
ਇਸ ਅੱਖਰ ਦੀਆਂ ਕੁੜੀਆਂ ਵਿਚ ਕਈ ਤਰ੍ਹਾਂ ਦੇ ਗੁਣ ਹੁੰਦੇ ਹਨ। ਜਿਸ ਦੇ ਬਾਵਜੂਦ ਇਨ੍ਹਾਂ ਨੂੰ ਦਿਖਾਵਾ ਪਸੰਦ ਨਹੀਂ।

ਥੋਖਾ ਨਹੀਂ ਕਰਦੀਆਂ ਪਸੰਦ
‘ਐੱਮ’ ਅੱਖਰ ਵਾਲੀਆਂ ਕੁੜੀਆਂ ਬੜੇ ਸੱਚੇ ਦਿਲ ਵਾਲੀਆਂ ਹੁੰਦੀਆਂ ਹਨ। ਇਹ ਕੁੜੀਆਂ ਕਿਸੇ ਤਰ੍ਹਾਂ ਦਾ ਝੂਠ ਅਤੇ ਥੋਖਾ ਬਰਦਾਸ਼ਤ ਨਹੀਂ ਕਰਦੀਆਂ ਅਤੇ ਨਾ ਹੀ ਇਨ੍ਹਾਂ ਨੂੰ ਪਸੰਦ ਹੈ।

ਪੜ੍ਹੋ ਇਹ ਵੀ ਖਬਰ - ਘਰ ਬੈਠੇ ਸੌਖੇ ਢੰਗ ਨਾਲ ਪਾ ਸਕਦੈ ਹੋ ਚਮੜੀ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ, ਜਾਣੋ ਕਿਵੇਂ


rajwinder kaur

Content Editor rajwinder kaur