2016 ''ਚ ਸਟਾਇਲਿਸ਼ ਦਿਖਣ ਦੇ ਚੱਕਰ ''ਚ ਇੰਨ੍ਹਾਂ ਆਦਾਕਾਰਾਂ ਨੇ ਉਡਾਇਆ ਆਪਣਾ ਮਜ਼ਾਕ

Monday, Jan 02, 2017 - 11:26 AM (IST)

 2016 ''ਚ ਸਟਾਇਲਿਸ਼ ਦਿਖਣ ਦੇ ਚੱਕਰ ''ਚ ਇੰਨ੍ਹਾਂ ਆਦਾਕਾਰਾਂ ਨੇ ਉਡਾਇਆ ਆਪਣਾ ਮਜ਼ਾਕ

ਮੁੰਬਈ— 2016 ''ਚ ਕਈ ਤਰ੍ਹਾਂ ਦਾ ਫੈਸ਼ਨ ਦੇਖਣ ਨੂੰ ਮਿਲਿਆ। ਬਾਲੀਬੁੱਡ ਡੀਵਾਜ਼ ਦੇ ਸਟਾਇਲ ਨੂੰ ਹਰ ਕਿਸੇ ਨੇ ਵਰਤਿਆ ਪਰ ਉੱਥੇ ਹੀ ਕੁਝ ਸਟਾਇਲ ਆਪਣੇ ਅਨੋਖੇ ਆਉਟਫਿਟ ਦੇ ਕਾਰਨ ਆਪਣਾ ਮਜ਼ਾਕ ਵੀ ਉਡਵਾ ਬੈਠੇ। ਈਮਾ ਐਵਾਰਡ, ਆਈਫਾ ਐਵਾਰਡ, ਕੈਨਸ ਫਿਲਮ ਫੈਸਟੀਵਲ, ਸਕਰੀਨ ਐਵਾਰਡ ''ਤੇ ਅਲੱਗ-ਅਲੱਗ ਅੰਦਾਜ਼ ''ਚ ਨਜ਼ਰ ਆਈ। ਜ਼ਰੂਰੀ ਨਹੀਂ ਹੈ ਕਿ ਇੰਨ੍ਹਾਂ ਆਉਟਫਿਟ ''ਚ ਹਰ ਅਦਾਕਾਰਾ ਸੁੰਦਰ ਹੀ ਲੱਗੇ। ਪ੍ਰਿਯੰਕਾ ਚੋਪੜਾ, ਐਸ਼ਵਰਿਆ ਰਾਏ ਬੱਚਨ, ਸੋਨਮ ਕਪੂਰ ਤੋਂ ਲੈ ਕੇ ਸ਼ਰਧਾ ਕਪੂਰ ਵੀ ਇਸ ਆਉਟਫਿਟ ''ਚ ਦਿਖਾਈ ਦਿੱਤੀ ਜੋ ਉਨ੍ਹਾਂ ''ਤੇ ਬਿਲਕੁਲ ਵੀ ਸੂਟ ਨਹੀਂ ਸੀ ਕਰ ਰਿਹਾ। ਇੰਨ੍ਹਾਂ ਪੋਸ਼ਾਕਾਂ ਦੇ ਕਾਰਨ ਇਹ ਆਦਾਕਾਰਾਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ।
1. ਪ੍ਰਿਯੰਕਾ ਚੋਪੜਾ
ਬਾਲੀਵੁੱਡ ਦੀ ਆਦਕਾਰਾ ਪ੍ਰਿਯੰਕਾ ਚੋਪੜਾ ਸਟਾਇਲ ''ਚ ਕਿਸੇ ਤੋਂ ਘੱਟ ਨਹੀਂ ਪਰ 2016 ''ਚ ਕਈ ਵਾਰ ਪ੍ਰਿਯੰਕਾ ਇਸ ਤਰ੍ਹਾਂ ਦੀ ਪੋਸ਼ਾਕ ''ਚ ਨਜ਼ਰ ਆਈ ਜਿਸ ''ਚ ਪ੍ਰਿਯੰਕਾ ਬਿਲਕੁਲ ਵੀ ਜੱਚ ਨਹੀਂ ਰਹੀ ਸੀ। ਵਿਵੀਅਨ ਵੇਸਟਵੁਡ ਦੀ ਡਿਜਾਇਨ ਕੀਤੀ ਹੋਈ ਲਾਲ, ਚਾਂਦੀ ਰੰਗੀ ਪੋਸ਼ਾਕ ਅਤੇ ਹੈਦਰ ਅਕਰਮੰਨ ਦੀ ਪੋਸ਼ਾਕ ''ਚ ਪ੍ਰਿਯੰਕਾ ਨੇ ਪਹਿਨੀ ਹੋਈ ਸੀ, ਉਸ ਪੋਸ਼ਾਕ ''ਚ ਪ੍ਰਿਯੰਕਾ ਬਿਲਕੁਲ ਵੀ ਸੁੰਦਰ ਨਹੀਂ ਲੱਗ ਰਹੀ ਸੀ।
2. ਐਸ਼ਵਰਿਆ ਰਾਏ ਬੱਚਨ
ਐਸ਼ਵਰਿਆ ਰਾਏ ਬਾਲੀਵੁੱਡ ਦੀ ਸਭ ਤੋਂ ਸੁੰਦਰ ਅਦਾਕਾਰਾ ਹੈ ਪਰ ਕੈਨਸ ਫਿਲਮ ਫੈਸਟੀਵਲ ''ਚ ਜਾਮਣੀ ਲਿਪਸਟਿਕ ਅਤੇ ਹੈਲੋ ਐਵਾਰਡ ''ਚ ਲਾਲ ਰੰਗ ਕਰਪੇਟ ''ਤੇ ਪਹਿਨੀ ਹੋਈ ਰੰਗਦਾਰ ਪੋਸ਼ਾਕ ਐਸ਼ਵਰਿਆ ਰਾਏ ਬੱਚਨ ''ਤੇ ਬਿਲਕੁਲ ਵੀ ਨਹੀਂ ਜੱਚ ਰਹੀ ਸੀ।
3.ਸੋਨਮ ਕਪੂਰ
ਸੋਨਮ ਕਪੂਰ ਨੂੰ ਫੈਸ਼ਨ ਦੀ ਰਾਣੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਿਛਲੇ ਸਾਲ 2016 ''ਚ ਸੋਨਮ ਕਪੂਰ ਸਟਾਰ ਸਕਰੀਨ ਐਵਾਰਡ ਦੇ ਦੌਰਾਨ ਭਾਰੇ ਗਾਊਨ ''ਚ ਨਜ਼ਰ ਆਈ। ਜਿਸ ''ਚ ਸੋਨਮ ਬਿਲਕੁਲ ਵੀ ਸੁੰਦਰ ਨਹੀਂ ਲੱਗ ਰਹੀ ਸੀ। ਇੱਕ ਜਗ੍ਹਾ ਸੋਨਮ ਨੇ ਸਪੋਰਟਸ ਸਾੜ੍ਹੀ ਪਹਿਨੀ ਹੋਈ ਸੀ ਜੋ ਕਿ ਬਿਲਕੁਲ ਵੀ ਨਹੀਂ ਜੱਚ ਰਹੀ ਸੀ।
4. ਦੀਪਿਕਾ ਪਾਦੁਕੋਣ
2016 ''ਚ ਬਹੁਤ ਵਾਰ ਦੀਪਿਕਾ ਇਸ ਤਰ੍ਹਾਂ ਦੀ ਪੋਸ਼ਾਕ ''ਚ ਨਜ਼ਰ ਆਈ ਜੋ ਉਸ ''ਤੇ ਬਿਲਕੁਲ ਵੀ ਨਹੀਂ ਜੱਚ ਰਹੀ ਸੀ। ਕਈ ਵਾਰ ਦੀਪਿਕਾ ਨੂੰ ਦੂਜੇ ਅਦਕਾਰਾ ਦਾ ਵੀ ਸਟਾਇਲ ਕਾਪੀ ਕਰਦੇ ਦੇਖਿਆ ਗਿਆ।
5. ਆਲੀਆ ਭੱਟ
ਆਲੀਆ ਭੱਟ ਦੇ ਸਟਾਇਲ ਨੂੰ ਬਹੁਤ ਲੋਕ ਕਾਪੀ ਕਰਦੇ ਹਨ। ਆਲੀਆ ਨੂੰ ਪਾਰਟੀ ਤੋਂ ਇਲਾਵਾ ਹਵਾਈ ਅੱਡੇ ''ਤੇ ਵੀ ਅਲੱਗ-ਅਲੱਗ ਪੋਸ਼ਾਕ ''ਚ ਦੇਖਿਆ ਜਾਂਦਾ ਹੈ। 2016 ''ਚ ਆਲੀਆ ਨੇ ਡੈਨਿਮ ਪੋਸ਼ਾਕ ਅਤੇ ਇਸ ਤੋਂ ਇਲਾਵਾ ਸਕਰੀਨ ਐਵਾਰਡ ''ਚ ਸਟਾਪਲੇਸ ਟਾਪ ਦੇ ਨਾਲ ਕਾਲਾ ਪੈਂਟਸ ਪਹਿਨਿਆ ਹੋਇਆ ਸੀ। ਇਹ ਆਲੀਆ ''ਤੇ ਬਿਲਕੁਲ ਵੀ ਨਹੀਂ ਜੱਚ ਰਿਹਾ ਸੀ।
6. ਸ਼ਰਧਾ ਕਪੂਰ
ਸ਼ਰਧਾ ਕਪੂਰ 2016 ''ਚ ਅਪਣੀ ਫਿਲਮ ਦੇ ਪ੍ਰਮੋਸ਼ਨ ਦੇ ਦੌਰਾਨ ਇਸ ਤਰ੍ਹਾਂ ਦੀ ਆਉਟਫਿਟ ''ਚ ਨਜ਼ਰ ਆਈ ਜੋ ਸ਼ਰਧਾ ''ਤੇ ਬਿਲਕੁਲ ਵੀ ਨਹੀਂ ਜੱਚ ਰਹੀ ਸੀ।


Related News