ਟੌਫੀ ਸਮਝ ਮੂੰਹ ''ਚ ਪਾਇਆ ਪਟਾਕਾ, ਹੋਇਆ ਜ਼ੋਰਦਾਰ ਧਮਾਕਾ: ਕੁੜੀ ਦਾ ਫਟਿਆ ਜਬਾੜਾ

Wednesday, Feb 04, 2026 - 10:54 AM (IST)

ਟੌਫੀ ਸਮਝ ਮੂੰਹ ''ਚ ਪਾਇਆ ਪਟਾਕਾ, ਹੋਇਆ ਜ਼ੋਰਦਾਰ ਧਮਾਕਾ: ਕੁੜੀ ਦਾ ਫਟਿਆ ਜਬਾੜਾ

ਅਲਵਰ (ਰਾਜਸਥਾਨ): ਰਾਜਸਥਾਨ ਦੇ ਅਲਵਰ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 3 ਸਾਲਾ ਬੱਚੀ ਦੇ ਮੂੰਹ ਵਿੱਚ ਟੌਫੀ ਰੱਖਦੇ ਸਾਰ ਹੀ ਜ਼ੋਰਦਾਰ ਧਮਾਕਾ ਹੋ ਗਿਆ। ਇਹ ਧਮਾਕਾ ਇੰਨਾ ਭਿਆਨਕ ਸੀ ਕਿ ਬੱਚੀ ਦਾ ਜਬਾੜਾ ਅਤੇ ਗਲ੍ਹ ਬੁਰੀ ਤਰ੍ਹਾਂ ਫਟ ਗਏ। ਇਸ ਦੌਰਾਨ ਗੰਭੀਰ ਹਾਲਤ ਵਿੱਚ ਬੱਚੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : Online ਗੇਮਿੰਗ ਦੀ ਭੇਟ ਚੜ੍ਹੀਆਂ ਤਿੰਨ ਸਕੀਆਂ ਭੈਣਾਂ, 9ਵੀਂ ਮੰਜ਼ਿਲ ਛਾਂਲ ਮਾਰ ਕੀਤੀ ਖ਼ੁਦਕੁਸ਼ੀ

ਕਿਵੇਂ ਵਾਪਰੀ ਘਟਨਾ?
ਜਾਣਕਾਰੀ ਅਨੁਸਾਰ ਰਾਮਗੜ੍ਹ ਥਾਣਾ ਖੇਤਰ ਦੇ ਪਿੰਡ ਚੌਕੀ ਬਾਸ ਦੀ ਰਹਿਣ ਵਾਲੀ 3 ਸਾਲਾ ਅਕਸ਼ੂ ਆਪਣੀ ਵੱਡੀ ਭੈਣ ਅਹਾਨਾ ਨਾਲ ਪਿੰਡ ਦੀ ਹੀ ਇੱਕ ਕਰਿਆਨਾ ਦੁਕਾਨ 'ਤੇ ਟੌਫੀ ਲੈਣ ਗਈ ਸੀ। ਦੋਸ਼ ਹੈ ਕਿ ਦੁਕਾਨਦਾਰ ਸੁਦੀਲ ਉਰਫ਼ ਕਾਲਾ ਨੇ ਬੱਚੀ ਨੂੰ ਟੌਫੀ ਦੀ ਜਗ੍ਹਾ ਟੌਫੀ ਵਰਗਾ ਦਿਖਣ ਵਾਲਾ ਕੋਈ ਵਿਸਫੋਟਕ (ਪਟਾਕਾ) ਫੜਾ ਦਿੱਤਾ। ਜਿਵੇਂ ਹੀ ਮਾਸੂਮ ਨੇ ਉਸ ਨੂੰ ਮੂੰਹ ਵਿੱਚ ਪਾ ਕੇ ਚਬਾਉਣ ਦੀ ਕੋਸ਼ਿਸ਼ ਕੀਤੀ, ਉਹ ਜ਼ੋਰਦਾਰ ਧਮਾਕੇ ਨਾਲ ਫਟ ਗਿਆ।

ਇਹ ਵੀ ਪੜ੍ਹੋ : ਮੁੜ ਮਹਿੰਗਾ ਹੋਇਆ ਸੋਨਾ-ਚਾਂਦੀ, ਕੀਮਤਾਂ ਨੇ ਮਾਰੀ ਵੱਡੀ ਛਲਾਂਗ

ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਬਚਾਈ ਜਾਨ
ਧਮਾਕੇ ਤੋਂ ਬਾਅਦ ਬੱਚੀ ਖੂਨ ਨਾਲ ਲੱਥਪੱਥ ਹੋ ਕੇ ਉੱਥੇ ਹੀ ਡਿੱਗ ਗਈ। ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਅਲਵਰ ਦੇ ਸਾਨੀਆ ਹਸਪਤਾਲ ਲੈ ਗਏ। ਹਸਪਤਾਲ ਦੇ ਡਾਕਟਰਾਂ ਨੇ ਬੱਚੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਤੁਰੰਤ ਉਸ ਦਾ ਆਪ੍ਰੇਸ਼ਨ ਕੀਤਾ। ਡਾਕਟਰਾਂ ਅਨੁਸਾਰ ਆਪ੍ਰੇਸ਼ਨ ਸਫਲ ਰਿਹਾ ਹੈ ਅਤੇ ਬੱਚੀ ਹੁਣ ਖ਼ਤਰੇ ਤੋਂ ਬਾਹਰ ਹੈ ਪਰ ਉਸ ਦੇ ਚਿਹਰੇ ਅਤੇ ਜਬਾੜੇ 'ਤੇ ਗੰਭੀਰ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ : ਅਗਲੇ 24 ਘੰਟੇ ਅਹਿਮ! ਇਨ੍ਹਾਂ ਸੂਬਿਆਂ 'ਚ ਪਵੇਗਾ ਭਾਰੀ ਮੀਂਹ, ਆਵੇਗਾ ਤੇਜ਼ ਹਨ੍ਹੇਰੀ-ਤੂਫ਼ਾਨ

ਪੁਲਸ ਕਾਰਵਾਈ
ਬੱਚੀ ਦੀ ਚਾਚੀ ਨਿਕੀਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੇ ਸਬੰਧ ਵਿਚ ਹਿਰਾਸਤ ਵਿੱਚ ਲਏ ਦੁਕਾਨਦਾਰ ਦਾ ਕਹਿਣਾ ਹੈ ਕਿ ਬੱਚੀ ਸੜਕ 'ਤੇ ਡਿੱਗ ਗਈ ਸੀ ਅਤੇ ਕੋਲਡ ਡਰਿੰਕ ਦੀ ਕੱਚ ਦੀ ਬੋਤਲ ਲੱਗਣ ਕਾਰਨ ਜ਼ਖਮੀ ਹੋਈ ਹੈ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਪਿੰਟੂ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ FSL ਟੀਮ ਦੀ ਮਦਦ ਲਈ ਜਾ ਰਹੀ ਹੈ। ਮੁੱਢਲੀ ਜਾਂਚ ਬੱਚੀ ਦੇ ਜ਼ਖਮਾਂ ਨੂੰ ਦੇਖ ਕੇ ਵਿਸਫੋਟ ਵੱਲ ਹੀ ਇਸ਼ਾਰਾ ਕਰ ਰਹੀ ਹੈ।

ਇਹ ਵੀ ਪੜ੍ਹੋ : 'ਜੇ ਦਾਰੂ ਰੱਖਦੇ ਹੋ ਤਾਂ ਚਿਪਸ ਵੀ ਰੱਖਿਆ ਕਰੋ...', ਚੋਰੀ ਕਰਨ ਆਏ ਚੋਰ ਨੇ ਮਕਾਨ ਮਾਲਕ ਨੂੰ ਪਾਈ ਝਾੜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News