ਲੌਂਗ ਹੈ ਗੁਣਾਂ ਨਾਲ ਭਰਪੂਰ , ਜਾਣੋ ਇਸਦੇ ਕੀ ਹਨ ਲਾਭ

Wednesday, Apr 12, 2017 - 06:09 PM (IST)

 ਲੌਂਗ ਹੈ ਗੁਣਾਂ ਨਾਲ ਭਰਪੂਰ , ਜਾਣੋ ਇਸਦੇ ਕੀ ਹਨ ਲਾਭ

ਜਲੰਧਰ— ਲੌਂਗ ਦੇ ਗੁਣਾਂ ਬਾਰੇ ਤਾਂ ਸਾਰੇ ਹੀ ਜਾਣਦੇ ਹਨ ਕਿ ਇਸ ਨਾਲ ਸਿਹਤ ਨੂੰ ਕਿੰਨ੍ਹੇ ਵੇਮਿਸਾਲ ਫਾਇਦੇ ਹੁੰਦੇ ਹਨ। ਇਹ ਐਂਟੀ-ਬੈਕਟੀਰੀਆ ਅਤੇ ਐਂਟੀ-ਫੰਗਲ ਗੁਣਾ ਨਾਲ ਭਰਪੂਰ ਹੋਣ ਦੇ ਕਾਰਨ ਇਹ ਕਈ ਬੀਮਾਰੀਆਂ ਨੂੰ ਠੀਕ ਕਰਦਾ ਹੈ। ਅੱਜ ਅਸੀਂ ਤੁਹਾਨੂੰ ਲੌਂਗ ਦੇ ਤੇਲ ਨਾਲ ਸਾਡੀ ਚਮੜੀ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਲੌਂਗ ਦਾ ਤੇਲ ਇਕ ਵਧੀਆ ਬਿਊਟੀ ਪ੍ਰੋਡਕਟ ਹੈ, ਜਿਸ ਦੇ ਨਿਯਮਿਤ ਇਸਤੇਮਾਲ ਨਾਲ ਚਮੜੀ ਨਾਲ ਜੁੜੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ। 
1. ਮੁਹਾਸਿਆਂ ਤੋਂ ਛੁਟਕਾਰਾ
ਧੂੰਲ-ਮਿੱਟੀ ਦੀ ਵਜ੍ਹਾ ਨਾਲ ਚਿਹਰੇ ''ਤੇ ਮਹਾਸਿਆਂ ਦਾ ਹੋਣਾ ਆਮ ਗੱਲ ਹੈ। ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਲੌਂਗ ਦਾ ਤੇਲ ਨਾਲ ਰੋਜ਼ ਮਸਾਜ ਕਰੋ। ਇਸ ''ਚ ਐਂਟੀ ਬੈਕਟੀਰਿਅਲ ਗੁਣ ਪਾਏ ਜਾਂਦੇ ਹਨ ਜੋ ਮੁਹਾਸੇ ਹੋਣ ''ਤੇ ਰੋਕਦਾ ਹੈ। ਇਸ ਨਾਲ ਦਾਗ ਵੀ ਦੂਰ ਹੋ ਜਾਂਦੇ ਹਨ ਅਤੇ ਚਮੜੀ ਚਮਕਦਾਰ ਹੁੰਦੀ ਹੈ। 
2. ਵਾਲਾਂ ਨੂੰ ਕਾਲਾ ਰੱਖੇ
ਲੌਂਗ ਦਾ ਤੇਲ ਵਾਲਾਂ ''ਤੇ ਲਗਾਉਣ ਨਾਲ ਵਾਲ ਸਫੈਦ ਨਹੀਂ ਹੁੰਦੇ ਅਤੇ ਝੜਣੇ ਵੀ ਘੱਟ ਹੋ ਜਾਂਦੇ ਹਨ ਪਰ ਧਿਆਨ ਰੱਖੋ ਕਿ ਕਦੀ ਵੀ ਇਸ ਨੂੰ ਇੱਕਲੇ ਨਾ ਲਗਾਓ। ਇਸਨੂੰ ਹਮੇਸ਼ਾ ਨਾਰੀਅਲ ਦੇ ਤੇਲ ''ਚ ਮਿਕਸ ਕਰਕੇ ਹੀ ਲਗਾਓ। 
3. ਸੱਟ ਦੇ ਨਿਸ਼ਾਨ ਦੂਰ
ਲੌਂਗ ਦੇ ਤੇਲ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਦੀ ਸੱਟ ਦੇ ਨਿਸ਼ਾਨ ਠੀਕ ਕਰਨ ਲਈ ਇਸਤੇਮਾਲ ਕਰ ਸਕਦੇ ਹੋ। ਇਹ ਤੇਲ ਸਾਡੀ ਚਮੜੀ ਦੀ ਉੱਪਰੀ ਪਰਤ ਨੂੰ ਕੱਢ ਕੇ ਹਰ ਪ੍ਰਕਾਰ ਦੇ ਨਿਸ਼ਾਨਾਂ ਨੂੰ ਦੂਰ ਕਰ ਦਿੰਦਾ ਹੈ। ਇਨ੍ਹਾਂ ਹੀ ਨਹੀਂ ਇਸ ਦੇ ਇਸਤੇਮਾਲ ਨਾਲ ਤੁਸੀਂ ਆਪਣੇ ਰੰਗ ਨੂੰ ਵੀ ਨਿਖਾਰ ਸਕਦੇ ਹੋ।


Related News