ਘਰ ਦੀ ਰਸੋਈ ’ਚ ਇੰਝ ਬਣਾਓ ਆਟੇ ਦੀਆਂ ਪਿੰਨੀਆਂ

01/12/2021 10:19:53 AM

ਨਵੀਂ ਦਿੱਲੀ: ਲੋਹੜੀ ਦਾ ਤਿਉਹਾਰ ਭਾਰਤ ’ਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦੌਰਾਨ ਲੋਕ ਵੱਖ-ਵੱਖ ਮਠਿਆਈਆਂ ਨਾਲ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੰਦੇ ਹਨ। ਇਸ ਮੌਕੇ ਜ਼ਿਆਦਾ ਤਿਲਾਂ ਨਾਲ ਬਣੀਆ ਚੀਜ਼ਾਂ ਖਾਧੀਆਂ ਜਾਂਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਡੇ ਲਈ ਤਿਲ ਨਾਲ ਬਣੀਆਂ ਆਟੇ ਦੀਆਂ ਪਿੰਨੀਆਂ ਦੀ ਰੈਸਿਪੀ ਲੈ ਕੇ ਆਏ ਹਾਂ ਜੋ ਕਿ ਇਕ ਮਸ਼ਹੂਰ ਰੈਸਿਪੀ ਹੈ। ਚੱਲੋ ਅੱਜ ਅਸੀਂ ਤੁਹਾਨੂੰ ਇਸ ਨੂੰ ਬਣਾਉਣ ਦਾ ਤਰੀਕਾ ਦੱਸਦੇ ਹਾਂ।

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਸਮੱਗਰੀ
ਆਟਾ-1 ਕਿਲੋਗ੍ਰਾਮ
ਗੁੜ-1 ਕਿਲੋਗ੍ਰਾਮ
ਦੇਸੀ ਘਿਓ-1 ਕਿਲੋਗ੍ਰਾਮ
ਅਜਵੈਣ-3 ਵੱਡੇ ਚਮਚੇ (ਭੁੰਨੀ ਹੋਈ)
ਗੋਂਦ-50 ਗ੍ਰਾਮ (ਭੁੰਨੀ ਅਤੇ ਕੱਟੇ ਹੋਏ)
ਸੁੰਢ ਪਾਊਡਰ-40 ਗ੍ਰਾਮ
ਮੁਨੱਕਾ-50 ਗ੍ਰਾਮ 
ਬਾਦਾਮ-100 ਗ੍ਰਾਮ 
ਕਿਸ਼ਮਿਸ਼-50 ਗ੍ਰਾਮ
ਖਰਬੂਜੇ ਦੇ ਬੀਜ-100 
ਮਖਾਨੇ-50 ਗ੍ਰਾਮ 

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਵਿਧੀ
1. ਸਭ ਤੋਂ ਪਹਿਲਾਂ ਬਾਦਾਮ ਨੂੰ ਹਲਕਾ ਭੁੰਨ ਕੇ ਪੀਸ ਲਓ।
2. ਇਸ ਤੋਂ ਬਾਅਦ ਆਟੇ ਨੂੰ ਭੁੰਨੋ।
3. ਫਿਰ ਇਸ ’ਚ ਘਿਓ ਪਾ ਕੇ ਮਿਲਾਓ। 
4. ਘਿਓ ਦੇ ਕਿਨਾਰਾ ਛੱਡਣ ਤੱਕ ਮਿਸ਼ਰਨ ਨੂੰ ਭੁੰਨੋ।
5. ਫਿਰ ਮਿਸ਼ਰਨ ਨੂੰ ਠੰਡਾ ਕਰਕੇ ਉਸ ’ਚ ਬਾਕੀ ਦੀ ਸਮੱਗਰੀ ਮਿਲਾਓ। 
6. ਹੁਣ ਹੱਥਾਂ ’ਤੇ ਥੋੜਾ ਜਿਹਾ ਘਿਓ ਲਗਾ ਕੇ ਮਿਸ਼ਰਨ ਦੇ ਛੋਟੇ-ਛੋਟੇ ਲੱਡੂ ਬਣਾਓ।
7. ਲਓ ਤੁਹਾਡੇ ਖਾਣ ਲਈ ਆਟੇ ਦੀਆਂ ਪਿੰਨੀਆਂ ਬਣ ਕੇ ਤਿਆਰ ਹਨ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News