Lip Care: ਬੁੱਲ੍ਹਾਂ ਨੂੰ ਕਾਲਾ ਕਰ ਦੇਣਗੀਆਂ ਤੁਹਾਡੀਆਂ ਇਹ 5 ਆਦਤਾਂ, ਜਾਣੋ ਬਚਣ ਦੇ ਉਪਾਅ

09/23/2021 4:35:24 PM

ਨਵੀਂ ਦਿੱਲੀ- ਇਕ ਚੰਗੀ ਮੁਸਕਾਨ ਲਈ ਬੁੱਲ੍ਹਾਂ ਦਾ ਗੁਲਾਬੀ, ਮੁਲਾਇਮ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਚਿਹਰੇ ਦੀ ਖੂਬਸੂਰਤੀ 'ਤੇ ਚਾਰ ਚੰਦ ਲੱਗਦੇ ਹਨ। ਪਰ ਬੁੱਲ੍ਹਾਂ ਦੀ ਸਹੀ ਤਰ੍ਹਾਂ ਨਾਲ ਦੇਖਭਾਲ ਨਾ ਕਰਨ ਨਾਲ ਇਹ ਰੁੱਖੇ, ਬੇਜਾਨ ਹੋਣ ਲੱਗਦੇ ਹਨ। ਅਜਿਹੇ 'ਚ ਬੁੱਲ੍ਹਾਂ ਦੀ ਰੰਗਤ ਬਦਲ ਕੇ ਕਾਲੀ ਪੈਣ ਲੱਗਦੀ ਹੈ। ਇਸ ਦੇ ਨਾਲ ਹੀ ਇਸ 'ਚ ਡਰਾਈਨੈੱਸ ਵਧਣ ਨਾਲ ਇਹ ਫੱਟਣ ਲੱਗਦੇ ਹਨ। ਚਲੋ ਅੱਜ ਅਸੀਂ ਤੁਹਾਨੂੰ ਬੁੱਲ੍ਹਾਂ ਦੀ ਕੇਅਰ ਨਾਲ ਜੁੜੀਆਂ ਕੁਝ ਗਲਤ ਆਦਤਾਂ ਅਤੇ ਇਸ ਤੋਂ ਬਚਣ ਦੇ ਉਪਾਅ ਦੱਸਦੇ ਹਾਂ।
ਚਲੋ ਜਾਣਦੇ ਹਾਂ ਬੁੱਲ੍ਹਾਂ ਦਾ ਕਾਲਾਪਨ ਵਧਣ ਦੇ ਕਾਰਨ ਅਤੇ ਬਚਣ ਦੇ ਉਪਾਅ...

PunjabKesari
ਬੁੱਲ੍ਹਾਂ ਨੂੰ ਮਾਇਸਚੁਰਾਈਜ਼ਰ ਨਾ ਕਰਨਾ
ਸਾਡੇ ਸਰੀਰ 'ਚ ਕਰੀਬ 70 ਫੀਸਦੀ ਪਾਣੀ ਹੈ। ਅਜਿਹੇ 'ਚ ਬੁੱਲ੍ਹਾਂ 'ਤੇ ਪਾਣੀ ਦੀ ਘਾਟ ਹੋਣ ਨਾਲ ਚਮੜੀ ਪਤਲੀ ਹੋਣ ਲੱਗਦੀ ਹੈ। ਅਜਿਹੇ 'ਚ ਬੁੱਲ੍ਹਾਂ ਨੂੰ ਪੋਸ਼ਣ ਨਾਲ ਮਿਲਣ ਨਾਲ ਉਹ ਡਰਾਈ ਹੋ ਕੇ ਫੱਟਣ ਅਤੇ ਕਾਲੇ ਪੈਣ ਲੱਗਦੇ ਹਨ। ਇਸ ਲਈ ਸਰੀਰ ਦੀ ਤਰ੍ਹਾਂ ਬੁੱਲ੍ਹਾਂ ਨੂੰ ਹਾਈਡਰੇਟਿਡ ਰੱਖੋ। ਇਸ ਲਈ ਤੁਸੀਂ ਸਮੇਂ-ਸਮੇਂ 'ਤੇ ਲਿਪਸ 'ਤੇ ਲਿਪ ਬਾਮ ਲਗਾਓ। ਇਸ ਲਈ ਕੋਕੋਆ ਅਤੇ ਸ਼ੀਆ ਬਟਰ ਬੈਸਟ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਦਿਨ ਭਰ ਪਾਣੀ, ਤਾਜ਼ੇ ਫਲ ਅਤੇ ਜੂਸ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਸੌਣ ਤੋਂ ਪਹਿਲਾਂ ਵੀ ਬੁੱਲ੍ਹਾਂ 'ਤੇ ਗੁਲਾਬ ਜਲ, ਲਿਪਬਾਮ ਜਾਂ ਕੋਈ ਵੀ ਕੁਦਰਤੀ ਤੇਲ ਲਗਾਓ।
ਬੁੱਲ੍ਹਾਂ ਦੀ ਸਕਰਬਿੰਗ ਨਾ ਕਰਨਾ
ਸਕਿਨ ਦੀ ਤਰ੍ਹਾਂ ਬੁੱਲ੍ਹਾਂ ਨੂੰ ਵੀ ਸਕਰਬਿੰਗ ਦੀ ਲੋੜ ਹੁੰਦੀ ਹੈ। ਇਸ ਨਾਲ ਲਿਪਸ 'ਤੇ ਜਮ੍ਹਾ ਡੈੱਡ ਸਕਿਨ ਸਾਫ ਹੁੰਦੀ ਹੈ। ਅਜਿਹੇ 'ਚ ਬੁੱਲ੍ਹਾਂ ਦਾ ਰੁੱਖਾਪਨ, ਕਾਲਾਪਨ ਅਤੇ ਫੱਟਣ ਦੀ ਪਰੇਸ਼ਾਨੀ ਦੂਰ ਹੋਣ 'ਚ ਮਦਦ ਮਿਲਦੀ ਹੈ। ਇਸ ਦੇ ਲਈ ਤੁਸੀਂ ਸ਼ਹਿਦ ਅਤੇ ਚੀਨੀ ਨੂੰ ਮਿਲਾ ਕੇ ਸਕਰੱਬ ਬਣਾ ਕੇ ਬੁੱਲ੍ਹਾਂ 'ਤੇ ਲਗਾ ਸਕਦੇ ਹੋ। ਇਸ ਨਾਲ ਬੁੱਲ੍ਹਾਂ ਦੀ ਮਰੀ ਸਕਿਨ ਸਾਫ ਹੋਵੇਗੀ। ਚਮੜੀ ਨੂੰ ਡੂੰਘਾਈ ਤੋਂ ਪੋਸ਼ਣ ਅਤੇ ਨਮੀ ਮਿਲੇਗੀ। ਅਜਿਹੇ 'ਚ ਬੁੱਲ੍ਹ ਸਾਫ, ਮੁਲਾਇਮ ਅਤੇ ਗੁਲਾਬੀ ਨਜ਼ਰ ਆਉਣਗੇ। 

PunjabKesari
ਸਮੋਕਿੰਗ ਕਰਨਾ ਗਲਤ
ਜ਼ਿਆਦਾ ਮਾਤਰਾ 'ਚ ਸਮੋਕਿੰਗ ਕਰਨ ਨਾਲ ਵੀ ਬੁੱਲ੍ਹ ਕਾਲੇ ਅਤੇ ਰੁੱਖੇ ਹੋਣ ਲੱਗਦੇ ਹਨ। ਅਸਲ 'ਚ ਤੰਬਾਕੂ ਦੇ ਧੂੰਏ 'ਚ ਮੌਜੂਦ ਨਿਕੋਟਿਨ ਅਤੇ ਬੇਂਜੋਪਾਇਰੀਨ ਸਰੀਰ ਨੂੰ ਮੇਲੇਨਿਨ ਦੇ ਉਤਪਾਦਨ 'ਚ ਵਾਧਾ ਦਿੰਦੀ ਹੈ। ਇਸ ਦੇ ਕਾਰਨ ਬੁੱਲ੍ਹਾਂ ਦਾ ਰੰਗ ਕਾਲਾ ਪੈਣ ਲੱਗਦਾ ਹੈ। ਇਸ ਤੋਂ ਇਲਾਵਾ ਸਮੋਕਿੰਗ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਇਸ ਲਈ ਇਸ ਦਾ ਸੇਵਨ ਨਾ ਕਰਨ 'ਚ ਹੀ ਭਲਾਈ ਹੈ।
ਬੁੱਲ੍ਹਾਂ ਦੀ ਦੇਖਭਾਲ ਨਾ ਕਰਨਾ
ਹਮੇਸ਼ਾ ਲੜਕੀਆਂ ਚਿਹਰੇ 'ਤੇ ਨਿਖਾਰ ਲਿਆਉਣ ਲਈ ਵੱਖ-ਵੱਖ ਚੀਜ਼ਾਂ ਲਗਾਉਂਦੀਆਂ ਹਨ। ਪਰ ਅੱਖਾਂ ਦੀ ਤਰ੍ਹਾਂ ਬੁੱਲ੍ਹ ਵੀ ਬਹੁਤ ਕੋਮਲ ਹੁੰਦੇ ਹਨ। ਇਸ ਦੀ ਸਹੀ ਤਰ੍ਹਾਂ ਨਾਲ ਦੇਖਭਾਲ ਨਾ ਕਰਨ ਨਾਲ ਇਹ ਕਾਲੇ, ਰੁੱਖੇ ਅਤੇ ਫੱਟਣ ਲੱਗਦੇ ਹਨ। ਇਸ ਤੋਂ ਬਚਣ ਲਈ ਦਿਨ 'ਚ 2-3 ਬਾਦਾਮ, ਨਾਰੀਅਲ, ਜੈਤੂਨ ਆਦਿ ਦੇ ਤੇਲ ਨਾਲ ਬੁੱਲ੍ਹਾਂ ਦੀ ਮਾਲਿਸ਼ ਕਰੋ। ਇਸ ਨਾਲ ਬਲੱਡ ਸਰਕੁਲੇਸ਼ਨ ਬਿਹਤਰ ਹੁੰਦਾ ਹੈ। ਅਜਿਹੇ 'ਚ ਬੁੱਲ੍ਹ ਹੈਲਦੀ, ਗੁਲਾਬੀ ਅਤੇ ਮੁਲਾਇਮ ਹੁੰਦੇ ਹਨ।

PunjabKesari
ਸੂਰਜ ਦੀ ਤੇਜ਼ ਕਿਰਨ
ਸੂਰਜ ਦੀ ਤੇਜ਼ ਕਿਰਨ ਚਿਹਰੇ ਦੇ ਨਾਲ ਬੁੱਲ੍ਹਾਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਬੁੱਲ੍ਹਾਂ 'ਤੇ ਸਨਬਰਨ ਹੋਣ ਨਾਲ ਇਹ ਕਾਲੇ ਅਤੇ ਰੁੱਖੇ ਹੋਣ ਲੱਗਦੇ ਹਨ। ਬੁੱਲ੍ਹਾਂ 'ਤੇ ਰੁੱਖਾਪਣ ਵਧਣ ਨਾਲ ਇਹ ਕਈ ਵਾਰ ਫੱਟਣ ਲੱਗਦੇ ਹਨ। ਅਜਿਹੇ 'ਚ ਇਸ ਤੋਂ ਬਚਣ ਲਈ ਹਮੇਸ਼ਾ ਐੱਸ.ਪੀ.ਐੱਫ 30 ਦਾ ਲਿਪਬਾਮ ਵਰਤੋਂ ਕਰੋ। ਇਸ ਤੋਂ ਇਲਾਵਾ ਸਰੀਰ 'ਚ ਪਾਣੀ ਦੀ ਘਾਟ ਨਾ ਹੋਣ ਦਿਓ। 


Aarti dhillon

Content Editor

Related News