ਆਪਣੀ ਖੂਬਸੂਰਤੀ ਲਈ ਦੁਨੀਆਭਰ 'ਚ ਮਸ਼ਹੂਰ ਹੈ ਦੁਬਈ ਦਾ ਇਹ ਗਾਰਡਨ

06/05/2020 3:19:44 PM

ਨਵੀਂ ਦਿੱਲੀ : ਦੁਬਈ ਟੂਰਿਜ਼ਮ ਲਈ ਸਭ ਤੋਂ ਖੂਬਸੂਰਤ ਅਤੇ ਬੇਹੱਦ ਮਸ਼ਹੂਰ ਦੇਸ਼ ਹੈ। ਇਹ ਨਾ ਸਿਰਫ ਉਚੀਆਂ ਇਮਾਰਤਾਂ ਕਾਰਨ ਮਸ਼ਹੂਰ ਹੈ ਸਗੋਂ ਇਹ ਆਪਣੇ 'ਨੈਚੁਰਲ ਫਲਾਵਰ ਗਾਰਡਨ' ਦੀ ਵਜ੍ਹਾ ਨਾਲ ਵੀ ਕਾਫੀ ਚਰਚਾ 'ਚ ਹੈ। ਜੀ ਹਾਂ ਦੁਨੀਆ ਦਾ ਸਭ ਤੋਂ ਵੱਡਾ ਫਲਾਵਰ ਗਾਰਡਨ ਦੁਬਈ 'ਚ ਹੈ, ਜਿੱਥੇ ਤੁਹਾਨੂੰ ਫੁੱਲਾਂ ਦੇ ਘਰ, ਫੁੱਲਾਂ ਦੀ ਨਦੀ, ਇੱਥੋਂ ਤੱਕ ਕਿ ਮੇਜ ਅਤੇ ਕੁਰਸੀ ਵੀ ਫੁੱਲਾਂ ਦੀ ਦੇਖਣ ਨੂੰ ਮਿਲੇਗੀ। ਇੱਥੇ 10 ਹਜ਼ਾਰ ਤੋਂ ਵੱਧ ਕਿਸਮਾਂ ਦੇ ਫੁੱਲ ਹਨ। ਜੇਕਰ ਤੁਸੀਂ ਵੀ ਦੁਬਈ ਜਾਣ ਦੀ ਯੋਜਨਾ ਬਣਾ ਰਹੋ ਹੋ ਤਾਂ ਇਕ ਵਾਰ ਦੁਬਈ ਦੇ ਇਸ ਫੇਮਸ ਗਾਰਡਨ 'ਚ ਜ਼ਰੂਰ ਜਾਓ।

1. ਫੁੱਲਾਂ ਦਾ ਤਾਜ ਮਹਿਲ
ਇਹ ਗਾਰਡਨ ਬਾਕੀ ਗਾਰਡਨ ਤੋਂ ਬਿਲਕੁੱਲ ਵੱਖ ਹੈ। ਇਥੇ ਸਿਰਫ ਫੁੱਲਾਂ ਦਾ ਬਗੀਚਾ ਹੀ ਨਹੀਂ ਹੈ ਸਗੋਂ ਫੁੱਲਾਂ ਨੂੰ ਵੱਖ-ਵੱਖ ਆਕਾਰ 'ਚ ਉਗਾਇਆ ਗਿਆ ਹੈ। ਜਿਵੇਂ ਤਾਜ ਮਹਿਲ ਦਾ ਢਾਂਚਾ ਬਣਾ ਕੇ ਉਸ ਦੇ ਆਲੇ-ਦੁਆਲੇ ਫੁੱਲ ਉਗਾਏ ਗਏ ਹਨ। ਇੱਥੇ ਬਹੁਤ ਸਾਰੇ ਢਾਂਚੇ ਮੌਜੂਦ ਹਨ। ਇੱਥੇ ਕਈ ਤਰ੍ਹਾਂ ਦੇ ਮਹਿਲ, ਗੇਟ, ਝੋਪੜੀਆਂ ਅਤੇ ਫੁੱਲਾਂ ਦੀਆਂ ਨਦੀਆਂ ਵੇਖਣ ਨੂੰ ਮਿਲਣਗੀਆਂ। ਇਸ ਗਾਰਡਨ 'ਚ ਹਰ ਮੌਸਮ 'ਚ ਫੁੱਲ ਉਗਦੇ ਹਨ। ਮੀਂਹ ਦੇ ਮੌਸਮ 'ਚ ਇਸ ਗਾਰਡਨ ਦਾ ਨਜ਼ਾਰਾ ਦੇਖਣ 'ਚ ਕਾਫੀ ਸ਼ਾਨਦਾਰ ਲੱਗਦਾ ਹੈ।

PunjabKesari

2. ਬਟਰਫਲਾਈ ਗਾਰਡਨ
ਬਟਰਫਲਾਈ ਗਾਰਡਨ 'ਚ ਫੁੱਲਾਂ ਦੀਆਂ ਕਈ ਕਿਸਮਾਂ ਦੇਖਣ ਨੂੰ ਮਿਲਣਗੀਆਂ। ਇੱਥੋਂ ਦਾ ਨਜ਼ਾਰਾ ਬੇਹੱਦ ਰੰਗੀਨ ਅਤੇ ਖੂਬਸੂਰਤ ਹੁੰਦਾ ਹੈ। ਇਹ ਗਾਰਡਨ 72000 ਵਰਗਮੀਟਰ 'ਚ ਫੈਲਿਆ ਹੋਇਆ ਹੈ, ਜਿਸ 'ਚ ਤਕਰੀਬਨ 18 ਏਕੜ ਦੇ ਦਾਇਰੇ 'ਚ ਫੁੱਲ ਲਗਾਏ ਗਏ ਹਨ। ਤੁਸੀਂ ਇਨ੍ਹਾਂ ਫੁੱਲਾਂ 'ਤੇ ਰੰਗ-ਬਿਰੰਗੀ 15000 ਕਿਸਮਾਂ ਦੀਆਂ ਤਿੱਤਲੀਆਂ ਮੰਡਰਾਉਂਦੇ ਹੋਏ ਦੇਖ ਸਕਦੇ ਹੋ। ਇੱਥੇ ਤਿੱਤਲੀਆਂ ਦੀਆਂ ਫਾਰਮਿੰਗ ਲਈ ਵੱਖ ਤੋਂ ਇਕ ਥਾਂ ਬਣਾਈ ਗਈ ਹੈ। ਇੱਥੋਂ ਦਾ ਖੂਬਸੂਰਤ ਨਜ਼ਾਰਾ ਦੇਖ ਕੇ ਤੁਹਾਨੂੰ ਕਾਫੀ ਆਨੰਦ ਮਿਲੇਗਾ।

PunjabKesari

3. ਖਾਸ ਰੈਸਟ ਰੂਮ
ਗਾਰਡਨ ਇੰਨਾ ਵੱਡਾ ਹੈ ਕਿ ਤੁਹਾਨੂੰ ਆਰਾਮ ਕਰਨ ਦੀ ਜ਼ਰੂਰਤ ਪਏਗੀ। ਘੁੰਮਦੇ-ਘੁੰਮਦੇ ਤੁਸੀਂ ਜੇਕਰ ਥੱਕ ਜਾਂਦੇ ਹੋ ਤਾਂ ਇੱਥੇ ਆਸਾਨੀ ਨਾਲ ਆਰਾਮ ਕਰ ਸਕਦੇ ਹੋ। ਇੱਥੇ ਸੈਲਾਨੀਆਂ ਲਈ ਖਾਸ ਤਰ੍ਹਾਂ ਦੇ ਕਮਰੇ ਬਣਾਏ ਗਏ ਹਨ। ਇਨ੍ਹਾਂ ਕਮਰਿਆਂ 'ਚ ਤੁਹਾਨੂੰ ਫੁੱਲਾਂ ਦੇ ਵਿਚਕਾਰ ਸੌਣ ਦਾ ਮੌਕਾ ਮਿਲੇਗਾ, ਕਿਉਂਕਿ ਇੱਥੇ ਬੈੱਡ, ਕੁਰਸੀ, ਟੀਵੀ, ਸਾਰਾ ਕੁਝ ਮੌਜੂਦ ਹੈ। ਜੇਕਰ ਤੁਹਾਡੇ ਬੱਚੇ ਛੋਟੇ ਹਨ ਤਾਂ ਤੁਸੀਂ ਇੱਥੇ ਨਰਸਿੰਗ ਵੀ ਕਰ ਸਕਦੇ ਹੋ।

PunjabKesari

4. ਹਰ ਸੀਜ਼ਨ 'ਚ ਬਦਲਦੇ ਹਨ ਢਾਂਚੇ
ਇਸ ਗਾਰਡਨ ਦਾ ਢਾਂਚਾ ਹਰ ਸੀਜ਼ਨ 'ਚ ਵੱਖ ਹੀ ਦਿੱਸਦਾ ਹੈ। ਇੱਥੇ ਹਰ ਸੀਜ਼ਨ 'ਚ ਢਾਂਚੇ ਬਦਲ ਦਿੱਤੇ ਜਾਂਦੇ ਹਨ। ਇਸ ਗਾਰਡਨ 'ਚ ਅਜਿਹਾ ਢਾਚਾ ਵੀ ਮੌਜੂਦ ਹੁੰਦਾ ਹੈ ਜਿਸ ਨੂੰ 'ਗਿਨੀਜ਼ ਬੁਕਸ ਆਫ ਰਿਕਾਰਡਸ' 'ਚ ਥਾਂ ਮਿਲ ਚੁੱਕੀ ਹੈ। ਇਹ ਢਾਂਚਾ ਦੁਬਈ ਏਅਰਬਸ 380 ਦਾ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਫੁੱਲਾਂ ਦਾ ਢਾਂਚਾ ਮੰਨਿਆ ਜਾਂਦਾ ਹੈ। ਇੱਥੇ ਫੁੱਲਾਂ ਦੇ ਲਈ ਵਧੀਆਂ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਹਰ ਰੋਜ਼ 200000 ਗੈਲਨ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ।

PunjabKesari


cherry

Content Editor

Related News