ਨਵਜੰਮੇ ਬੱਚਿਆਂ ਦੀ ਇਮੀਊਨਿਟੀ ਵਧਾਉਣ ਦੇ 5 ਨਾਯਾਬ ਤਰੀਕੇ
Saturday, Jun 06, 2020 - 01:54 PM (IST)

ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਜਿੰਨਾ ਖ਼ਤਰਾ ਵੱਡਿਆਂ ਅਤੇ ਬਜ਼ੁਰਗਾਂ ਨੂੰ ਹੈ, ਉਸ ਤੋਂ ਕਿਤੇ ਜ਼ਿਆਦਾ ਨਵਜੰਮ੍ਹੇ ਬੱਚਿਆਂ ਨੂੰ ਹੈ। ਦਰਅਸਲ ਨਵਜੰਮੇ ਬੱਚਿਆਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ, ਜਿਸ ਨਾਲ ਉਹ ਜਲਦੀ ਜ਼ੁਕਾਮ, ਬੁਖ਼ਾਰ, ਸਰਦੀ ਅਤੇ ਵਾਇਰਲ ਬੀਮਾਰੀਆਂ ਦੀ ਲਪੇਟ ਵਿਚ ਆ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ ਕੋਰੋਨਾ ਦਾ ਖ਼ਤਰਾ ਵੀ ਜ਼ਿਆਦਾ ਹੁੰਦਾ ਹੈ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਅਜਿਹੇ ਟਿਪਸ ਦੱਸਾਂਗੇ, ਜੋ ਬੱਚਿਆਂ ਦੀ ਇਮਿਊਨਿਟੀ ਵਧਾਉਣ ਵਿਚ ਮਦਦ ਕਰਨਗੇ।
ਜਨਮ ਦੇ ਬਾਅਦ ਵਿਕਸਿਤ ਹੁੰਦੀ ਹੈ ਬੱਚਿਆਂ ਦੀ ਇਮਿਊਨਿਟੀ
ਕੁੱਖ ਵਿਚ ਬੱਚਿਆਂ ਦਾ ਇਮੀਊਨ ਸਿਸਟਮ ਵਿਕਸਿਤ ਨਹੀਂ ਹੁੰਦਾ। ਇਸ ਲਈ ਉੱਥੇ ਮਾਂ ਦੀ ਇਮਿਊਨਿਟੀ ਬੱਚੇ ਦੀ ਰੱਖਿਆ ਕਰਦੀ ਹੈ। ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਸ ਦਾ ਸਰੀਰ ਇਮਿਊਨ ਸਿਸਟਮ ਵਿਕਸਿਤ ਕਰਨਾ ਸ਼ੁਰੂ ਕਰਦਾ ਹੈ ਪਰ ਇਸ ਵਿਚ ਆਮਤੌਰ 'ਤੇ 3-4 ਸਾਲ ਲੱਗ ਜਾਂਦੇ ਹਨ। ਇਸ ਲਈ ਇਸ ਦੌਰਾਨ ਉਨ੍ਹਾਂ ਨੂੰ ਖਾਸ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ।
ਕਿਨ੍ਹਾਂ ਬੱਚਿਆਂ ਨੂੰ ਹੁੰਦੀ ਹੈ ਜ਼ਿਆਦਾ ਜ਼ਰੂਰਤ?
ਇਮਿਊਨਿਟੀ ਬੂਸਟ ਕਰਨ ਦੀ ਜ਼ਰੂਰਤ ਉਨ੍ਹਾਂ ਬੱਚਿਆਂ ਨੂੰ ਜ਼ਿਆਦਾ ਹੁੰਦੀ ਹੈ, ਜੋ ਜਨਮ ਤੋਂ ਕਮਜ਼ੋਰ ਜਾਂ 8ਵੇਂ ਮਹੀਨੇ ਤੋਂ ਪਹਿਲਾਂ ਪੈਦਾ ਹੋ ਜਾਂਦੇ ਹਨ। ਇਸ ਦੇ ਇਲਾਵਾ ਜੋ ਬੱਚੇ ਜਲਦੀ-ਜਲਦੀ ਬੀਮਾਰ ਪੈਂਦੇ ਹਨ, ਉਨ੍ਹਾਂ ਦੀ ਇਮਿਊਨਿਟੀ ਵੀ ਕਮਜ਼ੋਰ ਹੁੰਦੀ ਹੈ।
6 ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਪਿਲਾਓ
ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ ਹੁੰਦਾ ਹੈ। ਇਸ ਵਿਚ ਉਹ ਸਾਰੇ ਜ਼ਰੂਰੀ ਤੱਤ ਹੁੰਦੇ ਹਨ, ਜੋ ਬੱਚੇ ਨੂੰ ਬੀਮਾਰੀਆਂ ਤੋਂ ਬਚਾਉਣ ਵਿਚ ਮਦਦ ਕਰਦੇ ਹਨ। ਇਸ ਲਈ ਜਨਮ ਦੇ ਬਾਅਦ ਬੱਚੇ ਨੂੰ ਮਾਂ ਦਾ ਗਾੜਾ-ਪੀਲਾ ਦੁੱਧ ਜ਼ਰੂਰ ਪਿਲਾਓ। ਇਸ ਤੋਂ ਇਲਾਵਾ ਬੱਚੇ ਨੂੰ 4-6 ਮਹੀਨੇ ਦੀ ਉਮਰ ਤੱਕ ਸਿਰਫ ਮਾਂ ਦਾ ਹੀ ਦੁੱਧ ਪਿਲਾਓ।
6 ਮਹੀਨੇ ਬਾਅਦ ਖੁਆਓ ਇਹ ਆਹਾਰ
ਬੱਚੇ ਦੇ ਇਮਿਊਨ ਸਿਸਟਮ ਨੂੰ ਮਜ਼ਬੂਤੀ ਦੇਣ ਲਈ 6 ਮਹੀਨੇ ਬਾਅਦ ਠੋਸ ਆਹਾਰ ਦੇਣਾ ਸ਼ੁਰੂ ਕਰੋ। ਉਨ੍ਹਾਂ ਨੂੰ ਟਾਫੀ, ਬਿਸਕੁੱਟ, ਪਫਸ, ਚਿਪਸ ਦੀ ਬਜਾਏ ਉੱਬਲੀਆਂ ਹੋਈਆਂ ਸਬਜ਼ੀਆਂ, ਗਾੜੀ ਦਾਲ, ਫੱਲ ਜਾਂ ਭਿੱਜੇ ਨਟਸ ਪੀਹ ਕੇ ਖੁਆਓ। ਇਹ ਬੱਚੇ ਦੇ ਇਮੀਊਨ ਸਿਸਟਮ ਨੂੰ ਮਜ਼ਬੂਤ ਬਣਾਉਣਗੇ।
ਥੋੜ੍ਹਾ ਧੁੱਪੇ ਲੈ ਜਾਓ
ਨਵ ਜੰਮੇ ਬੱਚੇ ਨੂੰ ਰੋਜ਼ਾਨਾ ਥੋੜ੍ਹੀ ਦੇਰ ਹੱਲਕੀ ਧੁੱਪ ਵਿਚ ਲੈ ਕੇ ਜਾਓ। ਇਸ ਤੋਂ ਵਿਟਾਮਿਨ ਡੀ ਮਿਲਦਾ ਹੈ, ਜੋ ਇਮਿਊਨ ਸਿਸਟਮ ਮਜ਼ਬੂਤ ਬਣਾਉਣ ਦੇ ਨਾਲ ਬੱਚੇ ਨੂੰ ਜ਼ੁਕਾਮ, ਖੰਘ, ਬੁਖਾਰ ਵਰਗੀਆਂ ਵਾਇਰਲ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
ਭਰਪੂਰ ਨੀਂਦ ਵੀ ਹੈ ਜ਼ਰੂਰੀ
ਬੱਚੇ ਲਈ ਰੋਜ਼ਾਨਾ ਘੱਟ ਤੋਂ ਘੱਟ 16 ਘੰਟੇ ਦੀ ਨੀਂਦ ਜ਼ਰੂਰੀ ਹੈ। ਇਸ ਲਈ ਬੱਚਿਆਂ ਨੂੰ ਸ਼ਾਂਤ ਕਮਰੇ, ਫਰ ਵਾਲੇ ਮੁਲਾਇਮ ਬਿਸਤਰੇ 'ਤੇ ਸੁਆ ਦਿਓ ਤਾਂ ਕਿ ਉਨ੍ਹਾਂ ਨੂੰ ਚੰਗੀ ਅਤੇ ਡੂੰਘੀ ਨੀਂਦ ਆਏ।
ਮਾਲਿਸ਼ ਕਰੋ
ਸਵੇਰੇ ਹੱਲਕੀ ਧੁੱਪ ਵਿਚ ਲਿਟਾ ਕੇ ਬੱਚੇ ਦੀ ਮਾਲਿਸ਼ ਕਰੋ। ਇਸ ਨਾਲ ਬੱਚੇ ਦੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਅਤੇ ਇਮਿਊਨ ਸਿਸਟਮ ਵੀ ਚੰਗੀ ਤਰ੍ਹਾਂ ਵਿਕਸਿਤ ਹੋਵੇਗਾ। ਇਸ ਦੇ ਇਲਾਵਾ ਇਸ ਨਾਲ ਉਨ੍ਹਾਂ ਨੂੰ ਨੀਂਦ ਵੀ ਚੰਗੀ ਆਵੇਗੀ।
ਕਸਰਤ ਕਰਵਾਓ
ਮਾਲਿਸ਼ ਕਰਦੇ ਸਮੇਂ ਬੱਚੇ ਦੇ ਹੱਲਕੀ-ਫੁਲਕੀ ਕਸਰਤ ਵੀ ਕਰਵਾਉਂਦੇ ਰਹੋ, ਤਾਂ ਕਿ ਸਰੀਰ ਦੀ ਲਚਕਤਾ ਬਣੀ ਰਹੇ ਪਰ ਬੱਚੇ ਦੇ ਬਾਂਹਾਂ ਅਤੇ ਲੱਤਾਂ ਨੂੰ ਜ਼ਿਆਦਾ ਝੱਟਕਾ ਨਾ ਦਿਓ, ਇਸ ਤੋਂ ਉਨ੍ਹਾਂ ਦੀਆਂ ਹੱਡੀਆਂ ਜਾਂ ਮਾਂਸਪੇਸ਼ੀਆਂ ਖਿੱਚ ਸਕਦੀਆਂ ਹਨ।