ਜੇਕਰ ਤੁਸੀਂ ਵੀ ਹੋ ਬੱਚਿਆਂ ਦੀ ਕਾਰਟੂਨ ਦੇਖ਼ਣ ਦੀ ਆਦਤ ਤੋਂ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ
Saturday, Jul 25, 2020 - 03:35 PM (IST)
ਜਲੰਧਰ : ਬੱਚਿਆਂ ਨੂੰ ਕਾਰਟੂਨ ਵੇਖਣਾ ਬਹੁਤ ਪਸੰਦ ਹੁੰਦਾ ਹੈ ਅਤੇ ਉਹ ਪੂਰਾ ਦਿਨ ਟੀ.ਵੀ. ਦੇ ਸਾਹਮਣੇ ਬੈਠ ਕੇ ਕਾਰਟੂਨ ਵੇਖ ਸਕਦੇ ਹਨ। ਉਥੇ ਹੀ ਬੱਚਿਆਂ ਦੀ ਜ਼ਿਆਦਾ ਕਾਰਟੂਨ ਦੇਖਣ ਦੀ ਆਦਤ ਕਾਰਨ ਮਾਪੇ ਅਕਸਰ ਪਰੇਸ਼ਾਨ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਬੱਚਿਆਂ 'ਤੇ ਇਸ ਦਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ ਪਰ ਹੁਣ ਇਸ ਖ਼ਬਰ ਨੂੰ ਪੜ੍ਹ ਕੇ ਤੁਹਾਡੀ ਪਰੇਸ਼ਾਨੀ ਦੂਰ ਹੋ ਜਾਵੇਗੀ, ਕਿਉਂਕਿ ਹਾਲ ਹੀ ਵਿਚ ਹੋਏ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਰਟੂਨ ਵੇਖਣ ਨਾਲ ਬੱਚਿਆਂ ਦਾ ਵਿਕਾਸ ਹੁੰਦਾ ਹੈ।
ਜੀ ਹਾਂ, ਯੂਪੀਵੀ/ਈਐਚਯੂ ਡਿਪਾਰਟਮੈਂਟ ਆਫ ਐਵੋਲੂਸ਼ਨਰੀ ਸਾਇਕੋਲਾਜੀ ਐਂਡ ਐਜੂਕੇਸ਼ਨ ਵੱਲੋਂ ਕਰਵਾਈ ਗਏ ਇਕ ਅਧਿਐਨ ਵਿਚ ਇਹ ਗੱਲ ਕਹੀ ਗਈ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਕਾਰਟੂਨ ਦੇਖਣ ਨਾਲ ਬੱਚਿਆਂ ਦੀਆਂ ਚੀਜ਼ਾਂ ਨੂੰ ਦੱਸਣ ਦੀ, ਜ਼ਿੰਦਗੀ ਦੇ ਪ੍ਰਤੀ ਨਜ਼ਰੀਏ ਦੀ ਅਤੇ ਜੀਵਨ ਦੇ ਮੁੱਲਾਂ ਪ੍ਰਤੀ ਸੱਮਝ ਵੱਧਦੀ ਹੈ। ਇਸ ਅਧਿਐਨ ਦੇ ਖੋਜ਼ਕਾਰਾਂ ਨੇ ਦੱਸਿਆ ਕਿ ਇੰਟਰਨੈਟ ਅਤੇ ਹੋਰ ਇਲੈਕਟ੍ਰਾਨਿਕ ਡਿਵਾਇਸ ਦੇ ਇਸਤੇਮਾਲ ਨੂੰ ਕੰਟਰੋਲ ਕਰਣ ਦੇ ਤਰੀਕੇ ਸਿੱਖਣੇ ਚਾਹੀਦੇ ਹਨ। ਇਸ ਦੇ ਇਲਾਵਾ ਮਾਤਾ-ਪਿਤਾ ਨੂੰ ਇਹ ਵੀ ਚਿੰਤਾ ਰਹਿੰਦੀ ਹੈ ਕਿ ਉਨ੍ਹਾਂ ਦੇ ਬੱਚੇ ਇੰਟਰਨੈਟ ਅਤੇ ਇਸ 'ਤੇ ਵਿਖਾਈ ਜਾ ਰਹੀਆਂ ਚੀਜ਼ਾਂ ਨਾਲ ਵਿਗੜ ਰਹੇ ਹਨ।
ਸਕੂਲ ਦੇ ਬੱਚਿਆਂ 'ਤੇ ਕਾਰਟੂਨ ਦੇ ਅਸਰ ਦੀ ਜਾਂਚ ਅਤੇ ਇਸ ਨੂੰ ਸੱਮਝਣ ਲਈ ਕਈ ਹੋਰ ਟੈਸਟ ਵੀ ਕੀਤੇ ਗਏ। ਨਤੀਜੇ ਵਿਚ ਦੇਖਿਆ ਗਿਆ ਕਿ ਨਰੇਟਿਵ ਅਤੇ ਨਾਨ ਨਰੇਟਿਵ ਕਾਰਟੂਨ ਨਾਲ ਬੱਚਿਆਂ ਦੇ ਸਿੱਖਣ, ਸਮਝਣ, ਸੋਚਣ ਅਤੇ ਯਾਦਦਾਸ਼ਤ ਦੀ ਸਮਰੱਥਾ 'ਤੇ ਵੀ ਅਸਰ ਪੈਂਦਾ ਹੈ। ਜੋ ਬੱਚੇ ਨਰੇਟਿਵ ਕਾਰਟੂਨ ਵੇਖਦੇ ਸਨ ਉਨ੍ਹਾਂ ਨਾਨ ਨਰੇਟਿਵ ਕਾਰਟੂਨ ਵੇਖਣ ਵਾਲੇ ਬੱਚਿਆਂ ਦੀ ਤੁਲਣਾ ਵਿਚ ਚੀਜ਼ਾਂ ਨੂੰ ਜ਼ਿਆਦਾ ਚੰਗੇ ਤਰੀਕੇ ਨਾਲ ਪ੍ਰਗਟ ਕੀਤਾ। ਖੋਜ਼ਕਾਰਾਂ ਦਾ ਕਹਿਣਾ ਹੈ ਕਿ ਨਰੇਟਿਵ ਕਾਰਟੂਨ ਵੇਖਣ ਵਾਲੇ ਬੱਚੇ ਹਰ ਚੀਜ਼ 'ਤੇ ਬਾਰੀਕੀ ਨਾਲ ਧਿਆਨ ਦਿੰਦੇ ਹਨ। ਨਾਨ ਨਰੇਟਿਵ ਕਾਰਟੂਨ ਵੇਖਣ ਵਾਲੇ ਬੱਚੇ ਲਗਾਤਾਰ ਸਕਰੀਨ 'ਤੇ ਧਿਆਨ ਲਗਾਈ ਬੈਠੇ ਹੁੰਦੇ ਹਨ।