ਛੁੱਟੀਆਂ ''ਚ ਘੁੰਮਣ ਦੀ ਬਣਾ ਰਹੇ ਹੋ ਯੋਜਨਾ ਤਾਂ ਭਾਰਤ ਦੀਆਂ ਇਨ੍ਹਾਂ ਥਾਂਵਾਂ ਦੀ ਜ਼ਰੂਰ ਕਰੋ ਸੈਰ

Tuesday, Jun 16, 2020 - 03:46 PM (IST)

ਮੁੰਬਈ— ਭਾਰਤ ਵਿਚ ਸੈਰ-ਸਪਾਟਾ ਉਦਯੋਗ ਆਪਣੇ ਕਿਲਿਆਂ ਅਤੇ ਮਹਿਲਾਂ ਲਈ ਬੇਹੱਦ ਪ੍ਰਸਿੱਧ ਹੈ, ਜਿਸ ਕਾਰਨ ਭਾਰਤ ਦੁਨੀਆ ਵਿਚ ਸਭ ਤੋਂ ਜ਼ਿਆਦਾ ਘੁੰਮੇ ਜਾਣ ਵਾਲੇ ਦੇਸ਼ ਵਿਚੋਂ ਇਕ ਹੈ। ਭਾਰਤ ਵਿਚ ਘੁੰਮਣ ਲਈ ਦੇਸ਼-ਵਿਦੇਸ਼ ਤੋਂ ਲੋਕ ਆਉਂਦੇ ਹਨ। ਹੋਰ ਤਾਂ ਹੋਰ ਭਾਰਤ ਘੱਟ ਬਜਟ ਵਿਚ ਚੰਗੀ ਯਾਤਰਾ ਕਰਨ ਲਈ ਸਭ ਤੋਂ ਵਧੀਆ ਦੇਸ਼ ਹੈ। ਆਓ ਤੁਹਾਨੂੰ ਭਾਰਤ ਦੀਆਂ ਘੁੰਮਣ-ਫਿਰਣ ਵਾਲੀਆਂ ਪ੍ਰਸਿੱਧ ਥਾਂਵਾਂ ਬਾਰੇ ਦੱਸਦੇ ਹਾਂ।

PunjabKesari
ਤਾਜ ਮਹਿਲ
ਤਾਜ ਮਹਿਲ ਦਾ ਨਾਂ ਭਾਰਤ ਦੇ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਯਾਤਰੀ ਸਥਾਨਾਂ ਦੀ ਲਿਸਟ ਵਿਚ ਸਭ ਤੋਂ ਪਹਿਲਾਂ ਆਉਂਦਾ ਹੈ। ਭਾਰਤ ਦੇ ਉੱਤਰ ਪ੍ਰਦੇਸ਼ ਦੇ ਸ਼ਹਿਰ ਆਗਰੇ 'ਚ ਬਣਿਆ 17 ਹੈਕਟਰ ਵਿਚ ਮਕਬਰਾ ਇਸਲਾਮੀ ਸ਼ਿਲਪ ਕਲਾ ਦਾ ਅਦਭੁੱਤ ਨਮੂਨਾ ਹੈ। ਇਸ ਦੀ ਉਚਾਈ 240 ਫੁੱਟ ਹੈ। ਇਸ ਦਾ ਨਿਰਮਾਣ ਸ਼ਾਹਜਹਾਨ ਨੇ ਆਪਣੀ ਬੇਗ਼ਮ ਮੁਮਤਾਜ ਮਹਿਲ ਦੀ ਯਾਦ ਵਿਚ 1632-53 ਵਿਚ ਕਰਵਾਇਆ।

PunjabKesari

ਲੇਹ-ਲੱਦਾਖ
ਲੇਹ-ਲੱਦਾਖ ਭਾਰਤ ਦਾ ਇਕ ਪ੍ਰਮੁੱਖ ਸੈਰ-ਸਪਾਟਾ ਸਥਾਨ ਹੈ, ਜੋ ਆਪਣੀ ਸੁੰਦਰਤਾ, ਸ਼ਾਨਦਾਰ ਲੈਂਡਸਕੇਪ, ਸੱਭਿਆਚਾਰ ਕਾਰਨ ਪੁਰੀ ਦੁਨੀਆ ਵਿਚ ਮਸ਼ਹੂਰ ਹੈ। ਲੱਦਾਖ ਆਪਣੇ ਕੁਦਰਤੀ ਨਜ਼ਾਰਿਆਂ ਨਾਲ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ।

PunjabKesari

ਹਿਮਾਚਲ ਪ੍ਰਦੇਸ਼
ਹਿਮਾਚਲ ਪ੍ਰਦੇਸ਼ ਸੈਰ ਸਪਾਟਾ ਨਾਲ ਸਬੰਧਤ ਹੈ। ਹਿਮਾਚਲ ਪ੍ਰਦੇਸ਼ ਆਪਣੇ ਹਿਮਾਲਿਆਈ ਲੈਂਡਸਕੇਪ ਅਤੇ ਪ੍ਰਸਿੱਧ ਪਹਾੜੀ ਸਟੇਸ਼ਨਾਂ, ਸੱਭਿਆਚਾਰ ਅਤੇ ਪਰੰਪਰਾਵਾਂ ਲਈ ਮਸ਼ਹੂਰ ਹੈ। ਹਿਮਾਚਲ ਪ੍ਰਦੇਸ਼ ਵਿਚ ਬਹੁਤ ਸਾਰੀਆਂ ਬਾਹਰੀ ਗਤੀਵਿਧੀਆਂ ਜਿਵੇਂ ਕਿ ਚੱਟਾਨ ਚੜ੍ਹਨਾ, ਮਾਉਂਟਨ ਬਾਈਕਿੰਗ, ਪੈਰਾਗਲਾਈਡਿੰਗ, ਆਈਸ ਸਕੇਟਿੰਗ, ਟ੍ਰੈਕਿੰਗ, ਰਾਫਟਿੰਗ ਅਤੇ ਹੈਲੀ-ਸਕੀਇੰਗ ਪ੍ਰਸਿੱਧ ਹਨ। ਹਿਮਾਚਲ ਦੀ ਕੁਦਰਤੀ ਸੁੰਦਰਤਾ ਇਥੇ ਆਉਣ ਵਾਲੇ ਸੈਲਾਨੀਆਂ ਨੂੰ ਇਕ ਵੱਖ ਹੀ ਸ਼ਾਂਤੀ ਪ੍ਰਦਾਨ ਕਰਦੀ ਹੈ।

PunjabKesari

ਮਾਊਂਟ ਆਬੂ, ਰਾਜਸਥਾਨ
ਮਾਊਂਟ ਆਬੂ ਭਾਰਤ ਦੇ ਰਾਜਸਥਾਨ ਸੂਬੇ ਦੇ ਸਿਰੋਹੀ ਜ਼ਿਲੇ ਵਿਚ ਸਥਿੱਤ ਹੈ। ਇਹ ਸਥਾਨ ਸੂਬੇ ਦੇ ਹੋਰ ਹਿੱਸਿਆਂ ਦੀ ਤਰ੍ਹਾਂ ਗਰਮ ਨਹੀਂ ਹੈ। ਮਾਊਂਟ ਆਬੂ ਗਰਮੀ ਦੀਆਂ ਛੁੱਟੀਆ ਵਿਚ ਘੁੰਮਣ ਲਈ ਬੇਹੱਦ ਸ਼ਾਨਦਾਰ ਜਗ੍ਹਾ ਹੈ। ਮਾਊਂਟ ਆਬੂ ਹਿੰਦੂ ਅਤੇ ਜੈਨ ਧਰਮ ਦਾ ਮੁੱਖ ਤੀਰਥ ਸਥਾਨ ਹੈ। ਇੱਥੋਂ ਦੇ ਇਤਿਹਾਸਿਕ ਮੰਦਰ ਅਤੇ ਕੁਦਰਤੀ ਖ਼ੂਬਸੂਰਤੀ ਸੈਲਾਨੀਆਂ ਨੂੰ ਆਪਣੀ ਵੱਲ ਖਿੱਚਦੀ ਹੈ।

PunjabKesari

ਸ਼੍ਰੀਨਗਰ
ਸ਼੍ਰੀਨਗਰ ਜੰਮੂ-ਕਸ਼ਮੀਰ ਸੂਬੇ ਦੀ ਰਾਜਧਾਨੀ ਹੈ। ਕਸ਼ਮੀਰ ਘਾਟੀ ਦੇ ਵਿਚਕਾਰ ਵਸਿਆ ਸ਼੍ਰੀਨਗਰ ਭਾਰਤ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਵਿਚੋਂ ਇਕ ਹਨ। ਸ਼੍ਰੀਨਗਰ ਵਿਚ ਇਕ ਪਾਸੇ ਜਿੱਥੇ ਡਲ ਝੀਲ ਲਈ ਪ੍ਰਸਿੱਧ ਹੈ, ਉਥੇ ਹੀ ਦੂਜੇ ਪਾਸੇ ਵੱਖ-ਵੱਖ ਮੰਦਿਰਾਂ ਲਈ ਵਿਸ਼ੇਸ਼ ਰੂਪ ਨਾਲ ਪ੍ਰਸਿੱਧ ਹੈ। ਸ੍ਰੀਨਗਰ ਨੂੰ 'ਸਿਟੀ ਆਫ ਲੇਕਸ' ਵੀ ਕਿਹਾ ਜਾਂਦਾ ਹੈ।


cherry

Content Editor

Related News