ਬੱਚਿਆਂ ਨੂੰ ਹੈਂਡ ਸੈਨੀਟਾਈਜ਼ਰ ਦੀ ਬਜਾਏ ਸਾਬਣ ਨਾਲ ਹੱਥ ਧੋਣ ਦੀ ਪਾਓ ਆਦਤ, ਜਾਣੋ ਕਿਉਂ?

Friday, Jun 12, 2020 - 12:23 PM (IST)

ਬੱਚਿਆਂ ਨੂੰ ਹੈਂਡ ਸੈਨੀਟਾਈਜ਼ਰ ਦੀ ਬਜਾਏ ਸਾਬਣ ਨਾਲ ਹੱਥ ਧੋਣ ਦੀ ਪਾਓ ਆਦਤ, ਜਾਣੋ ਕਿਉਂ?

ਨਵੀਂ ਦਿੱਲੀ : ਕੋਰੋਨਾ ਵਾਇਰਸ ਤੋਂ ਬਚਣ ਦੇ ਦੋ ਮੁੱਖ ਤਰੀਕੇ ਹਨ। ਪਹਿਲਾ ਮਾਸਕ ਪਾ ਕੇ ਰੱਖਣਾ ਅਤੇ ਦੂਜਾ ਹੱਥਾਂ ਦੀ ਸਾਫ਼-ਸਫਾਈ ਪਰ ਅਕਸਰ ਵੇਖਿਆ ਗਿਆ ਹੈ ਕਿ ਲੋਕ ਸਾਬਣ ਨਾਲ ਹੱਥ ਧੋਣ ਦੀ ਬਜਾਏ ਸੈਨੀਟਾਈਜ਼ਰ ਦਾ ਇਸਤੇਮਾਲ ਜ਼ਿਆਦਾ ਕਰਦੇ ਹਨ। ਕੁੱਝ ਮਾਪਿਆਂ ਨੇ ਤਾਂ ਬੱਚਿਆਂ ਦੀ ਜੇਬ ਵਿਚ ਰੱਖਣ ਲਈ ਹੈਂਡ ਸੈਨੀਟਾਈਜ਼ਰ ਦਾ ਸਟਾਕ ਆਪਣੇ ਕੋਲ ਇਕੱਠਾ ਕਰਕੇ ਰੱਖ ਲਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਬੱਚਿਆਂ ਲਈ ਹੈਂਡ ਸੈਨੀਟਾਈਜ਼ਰ ਦਾ ਇਸਤੇਮਾਲ ਥੋੜ੍ਹਾ ਖਤਰਨਾਕ ਹੋ ਸਕਦਾ ਹੈ।

PunjabKesari

ਕੀ ਹੈ ਵਜ੍ਹਾ?
ਹੈਂਡ ਸੈਨੀਟਾਈਜ਼ਰ ਵਿਚ ਕੀਟਾਣੂਆਂ ਨੂੰ ਮਾਰਨ ਲਈ ਅਲਕੋਹਲ ਮੌਜੂਦ ਹੁੰਦੀ ਹੈ। ਹੁਣ ਬੱਚੇ ਤਾਂ ਬੱਚੇ ਹਨ,  ਜੇਕਰ ਤੁਸੀਂ ਉਨ੍ਹਾਂ ਨੂੰ ਨਹੀਂ ਦੱਸੋਗੇ ਕਿ ਹੈਂਡ ਸੈਨੀਟਾਈਜ਼ਰ ਲਗਾਉਣ ਤੋਂ ਬਾਅਦ ਹੱਥ ਮੂੰਹ ਕੋਲ ਨਹੀਂ ਲੈ ਕੇ ਜਾਣੇ ਤਾਂ ਬੱਚੇ ਇਹ ਗਲਤੀ ਕਰ ਸਕਦੇ ਹਨ। ਕਈ ਵਾਰ ਬੱਚਿਆਂ ਨੂੰ ਸਮਝਾਉਣ ਦੇ ਬਾਵਜੂਦ ਅਣਜਾਣੇ ਵਿਚ ਉਹ ਅਜਿਹਾ ਕਰ ਦਿੰਦੇ ਹਨ। ਉਨ੍ਹਾਂ ਦੀ ਇਸ ਨਾ-ਸਮੱਝੀ ਕਾਰਨ ਉਨ੍ਹਾਂ ਦੇ ਮੂੰਹ ਵਿਚ ਸੈਨੀਟਾਈਜ਼ਰ ਵਿਚ ਮੌਜੂਦ ਅਲਕੋਹਲ ਚੱਲੀ ਜਾਂਦੀ ਹੈ, ਜੋ ਉਨ੍ਹਾਂ ਦੀ ਸਿਹਤ ਨੂੰ ਅੱਗੇ ਚੱਲ ਕੇ ਨੁਕਸਾਨ ਪਹੁੰਚਾ ਸਕਦੀ ਹੈ।

ਅਜਿਹੇ ਵਿਚ ਕੀ ਕੀਤਾ ਜਾਵੇ?
ਬੱਚਿਆਂ ਨੂੰ ਸਮਝਾਓ ਕਿ ਇਧਰ-ਉਧਰ ਬਿਨਾਂ-ਵਜ੍ਹਾ ਚੀਜ਼ਾਂ ਨੂੰ ਹੱਥ ਨਾ ਲਗਾਉਣ।
ਸੈਨੀਟਾਈਜ਼ਰ ਤੋਂ ਜ਼ਿਆਦਾ ਉਨ੍ਹਾਂ ਨੂੰ ਸਾਬਣ ਨਾਲ ਹੱਥਾਂ ਨੂੰ ਵਾਰ-ਵਾਰ ਧੋਣਾ ਸਿਖਾਓ।
ਹਰ 1 ਘੰਟੇ ਬਾਅਦ ਉਨ੍ਹਾਂ ਨੂੰ ਸਾਬਣ ਨਾਲ ਹੱਥ ਧੋਣ ਲਈ ਕਹੋ।
ਬੱਚਿਆਂ ਲਈ ਘਰ ਵਿਚ ਹੀ ਹੈਂਡ ਸੈਨੀਟਾਈਜ਼ਰ ਬਣਾਓ।

PunjabKesari

ਘਰ ਵਿਚ ਹੈਂਡ ਸੈਨੀਟਾਈਜ਼ਰ ਬਣਾਉਣ ਦਾ ਤਰੀਕਾ
ਐਲੋਵੇਰਾ ਜੈਲ
ਡਿਸਟਿਲਡ ਵਾਟਰ
ਲੌਂਗ ਅਸੈਂਸ਼ੀਅਲ ਤੇਲ
ਲੈਵੇਂਡਰ ਅਸੈਂਸ਼ੀਅਲ ਤੇਲ
ਵਿਟਾਮਿਨ-ਈ ਤੇਲ

ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰੋ
ਇਕ ਚੌਥਾਈ ਕੱਪ ਐਲੋਵੇਰਾ ਜੈਲ ਵਿਚ 1 ਚੌਥਾਈ ਚਮਚ ਵਿਟਾਮਿਨ-ਈ ਆਇਲ ਪਾਓ। ਇਸ ਮਿਸ਼ਰਣ ਵਿਚ ਲੌਂਗ ਅਸੈਂਸ਼ੀਅਲ ਤੇਲ ਦੀਆਂ 2 ਬੂੰਦਾਂ ਅਤੇ ਲੈਵੇਂਡਰ ਅਸੈਂਸ਼ੀਅਲ ਤੇਲ ਦੀਆਂ 2 ਬੂੰਦਾਂ ਪਾਓ। ਇਸ ਨੂੰ ਮਿਕਸ ਹੋਣ ਲਈ ਕੁੱਝ ਮਿੰਟ ਛੱਡ ਦਿਓ। ਇਸ ਤੋਂ ਬਾਅਦ, ਇਸ ਵਿਚ 1 ਤੋਂ 2 ਵੱਡੇ ਚਮਚ ਡਿਸਟਿਲਡ ਵਾਟਰ ਪਾਓ। ਤੁਹਾਡਾ ਘਰ ਵਿਚ ਬਣਿਆ ਹੈਂਡ ਸੈਨੀਟਾਈਜ਼ਰ ਤਿਆਰ ਹੈ।

PunjabKesari

ਖੁਦ ਵੀ ਕਰੋ ਘਰ ’ਚ ਬਣੇ ਸੈਨੀਟਾਈਜ਼ਰ ਦਾ ਇਸਤੇਮਾਲ
ਬੱਚੇ ਹੀ ਨਹੀਂ ਤੁਸੀਂ ਖੁਦ ਵੀ ਘਰ ਵਿਚ ਬਣੇ ਸੈਨੀਟਾਈਜ਼ਰ ਦਾ ਹੀ ਇਸਤੇਮਾਲ ਕਰੋ। ਅਲਕੋਹਲ ਯੁਕਤ ਸੈਨੀਟਾਈਜ਼ਰ ਦੇ ਇਸਤੇਮਾਲ ਨਾਲ ਹੱਥਾਂ ’ਤੇ ਐਲਰਜੀ ਦਾ ਡਰ ਬਣਿਆ ਰਹਿੰਦਾ ਹੈ। ਕਈ ਵਾਰ ਹੱਥਾਂ ’ਤੇ ਰੈਸ਼ੇਜ ਅਤੇ ਦਾਣੇ ਵੀ ਨਿਕਲ ਆਉਂਦੇ ਹਨ। ਖਾਸਤੌਰ ’ਤੇ ਜਿਨ੍ਹਾਂ ਲੋਕਾਂ ਨੂੰ ਚਮੜੀ ਐਲਰਜੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਮਾਰਕਿਟ ਵਿਚ ਮਿਲਣ ਵਾਲੇ ਸੈਨੀਟਾਈਜ਼ਰ ਦਾ ਇਸਤੇਮਾਲ ਘੱਟ ਕਰਨਾ ਚਾਹੀਦਾ ਹੈ।
 


author

cherry

Content Editor

Related News