ਕੀ ਅੱਜ ਦੇ ਲੋਕਾਂ ਦਾ ਦੁਖੀ ਰਹਿਣ ਦਾ ਕਾਰਨ, ਕਿਤੇ ਬੀਤਿਆ ਸਮਾਂ ਤਾਂ ਨਹੀਂ...

05/30/2020 4:15:42 PM

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ 
ਮੋਬਾਇਲ 98550 36444

ਸਿਆਣਿਆਂ ਤੋਂ ਸੁਣਦੇ ਆਉਂਦੇ ਹਾਂ ਕੀ ਪਹਿਲਾਂ ਸਮੇਂ ਹੋਰ ਹੁੰਦੇ ਸੀ, ਜਿਵੇਂ ਸੱਚ ਯੁੱਗ, ਤਰੇਤਾ ਯੁੱਗ, ਦੋਆਪਰ ਯੁੱਗ, ਕਲਯੁੱਗ। ਜੇਕਰ ਇਨ੍ਹਾਂ ਸਮਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਸਮਿਆਂ ਵਿੱਚ ਸ੍ਰੀ ਰਾਮਚੰਦਰ, ਸ੍ਰੀ ਕ੍ਰਿਸ਼ਨ ਜੀ ਅਤੇ ਦੇਵਤਿਆਂ ਦਾ, ਫ਼ਿਰ ਰਾਜਿਆਂ ਮਹਾਰਾਜਿਆਂ ਦਾ ਸਮਾਂ ਰਿਹਾ। ਇਨ੍ਹਾਂ ਦੇ ਬਾਰੇ ਉਸ ਸਮੇਂ ਦੇ ਵੇਦ ਪੁਰਾਣ ਗ੍ਰੰਥਾਂ ਵਿਚ ਵਿਸਥਾਰ ਨਾਲ ਦੱਸਿਆ ਗਿਆ ਹੈ।

ਪਰ ਜੇਕਰ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਦੀ ਨੌਜਵਾਨ ਪੀੜ੍ਹੀ ਪਿਛਲੇ ਸਮੇਂ ਨੂੰ ਕੋਈ ਬਹੁਤੀ ਅਹਿਮੀਅਤ ਨਹੀਂ ਦਿੰਦੀ ਨਜ਼ਰ ਆਉਂਦੀ, ਕਿਉਂਕਿ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਦੀ ਸੋਚ ਪੁਰਾਣੇ ਸਮਿਆਂ ਤੋਂ ਬਹੁਤ ਦੂਰ ਦੀ ਹੈ ਜਾਂ ਕਈਆਂ ਦੀ ਸੋਚ ਅੱਜ ਵੀ ਮੇਲ ਜੋਲ ਖਾਂਦੀ ਹੋਈ ਨਜ਼ਰ ਆਉਂਦੀ ਹੈ। ਜੋ ਇਸ ਤਰ੍ਹਾਂ ਦੀ ਸੋਚ ਸਾਡੇ ਆਉਣ ਵਾਲੇ ਕੱਲ ਲਈ ਇੱਕ ਸਵਾਲੀਆਂ ਨਿਸ਼ਾਨ ਪੈਂਦਾ ਕਰਦੀ ਹੈ, ਬਾਕੀ ਜੋ ਹੋਣਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਪਰ ਅੱਜ ਅਸੀਂ ਗੱਲ ਕਰਦੇ ਹਾਂ ਅੱਜ ਦੇ ਸਮੇਂ ਦੀ, ਸਾਡੀ ਨਵੀਂ ਪੀੜ੍ਹੀ ਦੇ ਸਮੇਂ ਦੀ ਜਾਂ ਮੌਡਰਨ ਸਮੇਂ ਦੀ। ਅੱਜ ਦਾ ਜੋ ਸਮਾਂ ਚੱਲ ਰਿਹਾ ਹੈ ਜਾਂ ਬੀਤ ਗਿਆ, ਆਉਣ ਵਾਲੇ ਸਮੇਂ ਪ੍ਰਤੀ ਸਾਡਾ ਅਤੇ ਸਾਡੀ ਨਵੀਂ ਪੀੜ੍ਹੀ ਨੇ ਕਿਵੇਂ ਵਰਤਣਾ ਹੈ ਜਾਂ ਵਰਤ ਰਹੀ ਹੈ, ਉਸ ਵਾਰੇ ਗੱਲ ਬਾਤ ਕਰਾਂਗੇ। ਮੈਂ ਵੀ ਕੋਈ ਬਹੁਤਾ ਸਿਆਣਾ ਤਾਂ ਨਹੀਂ, ਜੋ ਸਮੇਂ ਦੀਆਂ ਗੱਲਾਂ ਪਰਖ ਸਕਾਂ ਅਤੇ ਦੱਸ ਸਕਾ। ਬਸ ਇੱਕ ਅੰਦਾਜ਼ੇ ਅਨੁਸਾਰ ਹੀ ਗੱਲ ਕਰ ਸਕਦੇ ਹਾਂ।

ਅੱਜ ਅਸੀਂ ਤਿੰਨ ਪ੍ਰਕਾਰ ਦੇ ਸਮੇਂ ’ਤੇ ਜ਼ਿੰਦਗੀ ਬਿਤਾ ਰਹੇ ਹਾਂ ਜਾਂ ਜਿਉਣ ਦਾ ਵਲ ਸਿੱਖ ਰਹੇ ਹਾਂ। ਇਸ ਸਮੇਂ ਵਿੱਚ ਅਸੀਂ ਭੂਤ ਕਾਲ, ਭਵਿੱਖ ਕਾਲ ਤੇ ਵਰਤਮਾਨ ਕਾਲ ਅਨੁਸਾਰ ਜ਼ਿੰਦਗੀ ਜਿਊਣ ਦੇ ਤਰੀਕੇ ਅਪਣਾਉਂਦੇ ਹਾਂ। ਭੂਤ ਕਾਲ ਉਹ ਹੈ, ਜਿਸ ਵਿੱਚ ਅਸੀਂ ਆਪਣੀ ਜ਼ਿੰਦਗੀ ਦੇ ਪਲ ਬਿਤਾ ਚੁੱਕੇ ਹਾਂ, ਉਹ ਪਲ ਚਾਹੇ ਚੰਗੇ ਸੀ ਜਾਂ ਮਾੜੇ ਪਰ ਉਹ ਪਲ ਸਾਡੇ ਚੱਲ ਰਹੇ ਵਰਤਮਾਨ ਲਈ ਬਹੁਤ ਸਾਰੀਆਂ ਨਵੀਆਂ ਯੋਜਨਾਬੰਦੀ ਨੂੰ ਜਨਮ ਦਿੰਦੇ ਹਨ। ਅਸੀਂ ਆਪਣੇ ਵਰਤਮਾਨ ਸਮੇਂ ਲਈ ਭੂਤ ਕਾਲ ਤੋਂ ਬਹੁਤ ਕੁੱਝ ਸਿੱਖ ਸਕਦੇ ਹਾਂ।

ਪਰ ਜੇਕਰ ਵੇਖਿਆ ਜਾਵੇ ਅਸਲੀਅਤ ਵਿੱਚ ਜ਼ਿੰਦਗੀ ਉਹ ਹੀ ਹੈ, ਜੋ ਅਸੀਂ ਭੂਤਕਾਲ ਨੂੰ ਯਾਦ ਕਰਕੇ ਜਾਂ ਭੂਤਕਾਲ ਦੇ ਵਿੱਚ ਸਾਡੇ ਨਾਲ ਸਬੰਧਤ ਘਟਨਾਵਾਂ ਘਟੀਆਂ ਤੋਂ ਸਬਕ ਲੈ ਕੇ ਉਨ੍ਹਾਂ ਦਾ ਇਸਤੇਮਾਲ ਆਪਣੇ ਵਰਤਮਾਨ ਸਮੇਂ ਵਿੱਚ ਕਰੀਏ। ਇਸ ਤਰਾਂ ਕਰਨ ਨਾਲ ਅਸੀਂ ਕੀ, ਕੋਈ ਵੀ ਵਰਤਮਾਨ ਸਮੇਂ ਵਿੱਚ ਧੋਖਾ ਨਹੀਂ ਖਾਵੇਂਗਾ। ਅਸੀਂ ਆਉਣ ਵਾਲ਼ੇ ਸਮੇਂ ਤੋਂ ਕੁੱਝ ਨਹੀਂ ਸਿਖ ਸਕਦੇ। ਜੇਕਰ ਸਾਨੂੰ ਸਿਖਾਉਣ ਅਤੇ ਸਮਝਾਉਣ ਲਈ ਕੋਈ ਹੈ ਤਾਂ ਉਹ ਹੈ ਸਾਡਾ ਭੂਤਕਾਲ। ਇੱਕ ਭੂਤਕਾਲ ਹੀ ਹੈ, ਜੋ ਸਾਡੇ ਲਈ ਬਹੁਤ ਕੁੱਝ ਛੁਪਾਕੇ ਬੈਠਾ ਹੈ, ਬਸ ਲੋੜ ਹੈ ਤਾਂ ਭੂਤਕਾਲ ਤੋਂ ਸਿੱਖਿਆ ਲੈ ਕੇ ਕੁੱਝ ਕਰਨ ਦੀ ਅਤੇ ਆਪਣੀਆਂ ਕਮੀਆਂ ਨੂੰ ਸਮਝਣ ਦੀ। ਇਸ ਤੋਂ ਇਲਾਵਾ ਸਮੇਂ ਦੀ ਕਸੌਟੀ ’ਤੇ ਖਰ੍ਹਾਂ ਉੱਤਰਨ ਦੀ।

ਅੱਜ ਦਾ ਜੋ ਇਨਸਾਨ ਹੈ, ਉਹ ਆਪਣੇ ਭੂਤਕਾਲ ਤੋਂ ਨਾ ਕੋਈ ਸਬਕ ਲੈਂਦਾ ਹੈ ਅਤੇ ਨਾ ਹੀ ਕੁੱਝ ਸਿਖਦਾ ਹੈ। ਜੇਕਰ ਉਹ ਜ਼ਿਆਦਾ ਫ਼ਿਕਰਮੰਦ ਰਹਿੰਦਾ ਹੈ ਤਾਂ ਭਵਿੱਖ ਨੂੰ ਲੈ ਕੇ, ਜੋ ਆਉਣਾ ਹੈ। ਅਸੀਂ ਆਉਣ ਵਾਲੇ ਸਮੇਂ ਦੀ ਪਹਿਲਾਂ ਕਲਪਨਾ ਕਰਨ ਲੱਗ ਜਾਂਦੇ ਹਾਂ, ਇਸ ਕਲਪਨਾ ਵਿੱਚ ਅਸੀਂ ਭੂਤਕਾਲ ਤੋਂ ਕੁੱਝ ਸਿਖਦੇ ਨਹੀਂ ਅਤੇ ਵਰਤਮਾਨ ਸਮੇਂ ਨੂੰ ਅਸਲੀਅਤ ਵਿੱਚ ਜਿਊਣਾ ਭੁੱਲ ਜਾਂਦੇ ਹਾਂ। ਜ਼ਿਆਦਾਤਰ ਲੋਕ ਅਕਸਰ ਭਵਿੱਖ ਨੂੰ ਲੈਕੇ ਬਹੁਤ ਫ਼ਿਕਰਮੰਦ ਵੇਖੇ ਗਏ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਇਨਸਾਨਾਂ ਦਾ ਦੁੱਖੀ ਰਹਿਣ ਦਾ ਕਾਰਨ ਇਹ ਵੀ ਸੀ ਕੀ ਉਨ੍ਹਾਂ ਨੇ ਭੂਤਕਾਲ ਤੋਂ ਕੋਈ ਸਬਕ ਨਹੀਂ ਲਿਆ ਅਤੇ ਵਰਤਮਾਨ ਸਮੇਂ ਨੂੰ ਠੀਕ ਤਰ੍ਹਾਂ ਸੰਭਾਲਿਆ ਨਹੀਂ।

ਸਾਡੇ ਦੁੱਖਾਂ ਦਾ ਕਾਰਨ ਸਾਡਾ ਆਉਣ ਵਾਲਾ ਭਵਿੱਖ ਵੀ ਹੋ ਸਕਦਾ ਹੈ, ਕਿਉਂਕਿ ਅਸੀਂ ਜੋ ਚੀਜ਼ ਅਤੇ ਸਮਾਂ ਵੇਖਿਆ ਹੀ ਨਹੀਂ, ਉਸ ਬਾਰੇ ਜ਼ਿਆਦਾ ਫ਼ਿਕਰਮੰਦ ਹੋਣਾ ਜਾਂ ਫ਼ਿਕਰ ਕਰਦੇ ਰਹਿਣਾ, ਸੁਪਨੇ ਉਸਾਰੀ ਜਾਣਾ ਅਤੇ ਸਮਾਂ ਆਉਣ ’ਤੇ ਸਾਡੀਆਂ ਉਮੀਦਾਂ ਤੋਂ ਉਲਟ ਹੋ ਜਾਣਾ। ਇਹੋ ਜਿਹੇ ਸਮੇਂ ਵਿੱਚ ਹਰੇਕ ਵਿਅਕਤੀ ਦਾ ਸੰਭਲ ਜਾਣਾ ਥੋੜ੍ਹਾ ਔਖਾ ਜਿਹਾ ਲੱਗਦਾ ਹੈ। ਸੋ ਸਾਨੂੰ ਸਾਰਿਆਂ ਨੂੰ ਜ਼ਿੰਦਗੀ ਜਿਊਣ ਲਈ ਸਾਡੇ ਭੂਤਕਾਲ ਤੋਂ ਬਹੁਤ ਕੁੱਝ ਸਿਖਣ ਦੀ ਲੋੜ ਹੈ ਨਾ ਕੀ ਉਹ ਨੂੰ ਅੱਖੋਂ ਓਹਲੇ ਕਰਕੇ ਵਰਤਮਾਨ ਅਤੇ ਭਵਿੱਖ ਤੱਕ ਸੋਚੀਏ। ਅਸਲ ਵਿੱਚ ਸਾਨੂੰ ਭੂਤਕਾਲ ਤੋਂ ਸਾਡੀਆਂ ਕਮੀਆਂ ਜਾਣ ਕੇ ਅਤੇ ਵਰਤਮਾਨ ਸਮੇਂ ਵਿੱਚ ਸਹੀ ਅਤੇ ਦਰੁੱਸਤ ਵਿਉਤਬੰਦੀ ਨਾਲ ਕੰਮ ਲੈਣਾ ਚਾਹੀਦਾ ਹੈ। 

PunjabKesari

ਇੱਕ ਗੱਲ ਹੋਰ ਜ਼ੇਕਰ ਸਾਡਾ ਵਰਤਮਾਨ ਸਮਾਂ ਵਧੀਆਂ ਹੋਵੇਗੇ ਤਾਂ ਸਾਡਾ ਆਉਣ ਵਾਲਾ ਭਵਿੱਖ ਵੀ ਵਧੀਆਂ ਹੋਵੇਗੇ। ਇੱਕ ਗੱਲ ਸੋਚਕੇ ਵੀ ਚੱਲਦੇ ਹਾਂ ਜੇ ਭਵਿੱਖ ਵਧੀਆ ਨਹੀਂ ਹੋਵੇਂਗੇ ਤਾਂ ਵਰਤਮਾਨ ਨਾਲੋਂ ਮਾੜਾ ਵੀ ਨਹੀਂ ਹੋਵੇਂਗੇ, ਇਸ ਲਈ ਸਾਨੂੰ ਜ਼ਿੰਦਗੀ ਜਿਊਣ ਲਈ ਭੂਤਕਾਲ ਤੋਂ ਬਹੁਤ ਕੁੱਝ ਸਿਖਣ ਦੀ ਲੋੜ ਹੈ ਤੇ ਵਰਤਮਾਨ ਵਿੱਚ ਗਲਤੀਆਂ ਨਾ ਦੁਹਰਾਕੇ ਅਸੀਂ ਆਪਣਾ ਆਉਣ ਵਾਲਾ ਭਵਿੱਖ ਸੁਧਾਰ ਸਕਦੇ ਹਾਂ। 

 


rajwinder kaur

Content Editor

Related News