ਆਓ ਜਾਣਦੇ ਹਾਂ ਜ਼ਿਆਦਾ ਦੇਰ ਤੱਕ ਫਲਾਂ ਨੂੰ ਤਾਜੇ ਰੱਖਣ ਦੇ ਤਰੀਕੇ

Wednesday, Dec 28, 2016 - 11:12 AM (IST)

 ਦਿੱਲੀ— ਫਲ ਖਾਣ ਦੇ ਸ਼ੁਕੀਨ ਤਾਂ ਸਾਰੇ ਹੀ ਹੁੰਦੇ ਹਨ ਪਰ ਜ਼ਿਆਦਾ ਤਰ ਦੇਖਿਆ ਜਾਂਦਾ ਹੈ ਕਿ ਫਲ ਕੱਟ ਕੇ ਰੱਖਣ ਦੇ ਕੁਝ ਸਮੇਂ ਬਾਅਦ ਹੀ ਭੂਰੇ ਰੰਗ ਦੇ ਹੋ ਜਾਂਦੇ ਹਨ। ਆਓ ਜਾਣਦੇ ਹਾਂ ਕੁਝ ਘਰੇਲੂ ਟਿਪਸ ਜਿਸ ਨਾਲ ਫਲਾਂ ਨੂੰ ਜ਼ਿਆਦਾ ਸਮੇਂ ਤੱਕ ਸੁਰੱਖਿਅਤ ''ਤੇ ਤਾਜਾ ਰੱਖਿਆ ਜਾ ਸਕਦਾ ਹੈ। ਨਾਲ ਹੀ ਇਸ ਦੇ ਰੰਗ ਨੂੰ ਬਦਲਣ ਤੋਂ ਬਚਾਇਆ ਜਾ ਸਕਦਾ ਹੈ।
1. ਨਿੰਬੂ ਦਾ ਰਸ ਮਿਲਾਓ
ਨਿੰਬੂ ਦਾ ਰਸ ਫਲਾਂ ਨੂੰ ਭੂਰਾ ਹੋਣ ਤੋਂ ਰੋਕਦਾ ਹੈ ''ਤੇ ਉਨ੍ਹਾਂ ਨੂੰ ਕੁਰਕੁਰਾ ਬਣਾਈ ਰੱਖਦਾ ਹੈ। ਫਲਾਂ ਨੂੰ ਕੱਟ ਕੇ ਉਸ ''ਤੇ ਨਿੰਬੂ ਦਾ ਰਸ ਲਗਾ ਕੇ ਜਿੰਨਾਂ ਸਮੇਂ ਮਰਜ਼ੀ ਰੱਖ ਸਕਦੇ ਹੋ।
2. ਪਲਾਸਟਿਕ ਦੇ ਰੈਪ
ਫਲਾਂ ਨੂੰ ਕੱਟ ਕੇ ਟੋਕਰੇ ''ਚ ਪਾ ਲਓ। ਹੁਣ ਇਸ ਟੋਕਰੇ ਨੂੰ ਕਿਸੇ ਪਲਾਸਟਿਕ ਦੇ ਨਾਲ ਲਪੇਟ ਕੇ ਰੱਖੋ।
3. ਅਲਮੀਨੀਅਮ ਪੇਪਰ
ਇਸ ਪੇਪਰ ''ਚ ਫਲਾਂ ਨੂੰ ਲਪੇਟ ਕੇ ਛੋਟੇ-ਛੋਟੇ ਛੇਕ ਕਰ ਦਿਓ। ਇਸ ਨਾਲ ਵੀ ਫਲ ਤਾਜੇ ''ਤੇ ਭੂਰੇ ਹੋਣ ਤੋਂ ਬਚੇ ਰਹਿਣਗੇ।
4. ਫਰਿੱਜ
ਫਲਾਂ ਨੂੰ ਫਰਿੱਜ ''ਚ ਢੱਕ ਕੇ ਰੱਖੋ। ਢੱਕਣ ਦੀ ਇਕ ਵਜਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਇਹ ਫਰਿੱਜ ਦੇ ਹੋਰ ਭੋਜਨ ਪਦਾਰਥਾਂ ਦੀ ਖੁਸ਼ਬੂ ਨਹੀਂ ਲੈਂਦੇ ''ਤੇ ਨਾ ਹੀ ਆਪਣੀ ਮਹਿਕ ਨੂੰ ਫਰਿੱਜ ''ਚ ਫੈਲਣ ਦਿੰਦੇ ਹਨ।

 


Related News