ਪਰਿਵਾਰ ਦੀਆਂ ਇਨ੍ਹਾਂ ਗੱਲਾਂ ਨੂੰ ਰਹਿਣ ਦਿਓ ਰਾਜ

Saturday, Apr 08, 2017 - 12:20 PM (IST)

ਪਰਿਵਾਰ ਦੀਆਂ ਇਨ੍ਹਾਂ ਗੱਲਾਂ ਨੂੰ ਰਹਿਣ ਦਿਓ ਰਾਜ

ਜਲੰਧਰ — ਸੋਹਰੇ ਘਰ ''ਚ ਨਵੇਂ-ਨਵੇਂ ਲੋਕਾਂ ''ਚ ਰਹਿੰਦੇ ਹੋਏ ਕਈ ਵਾਰੀ ਕੁਝ ਗੱਲਾਂ ''ਤੇ ਕਹਾ ਸੁਣੀ ਹੋ ਜਾਂਦੀ ਹੈ। ਨਵਾਂ ਮਾਹੋਲ, ਨਵੇਂ ਰੀਤੀ ਰਿਵਾਜ਼ ਅਤੇ ਜਿੰਮੇਵਾਰੀਆਂ ਦੇ ਕਾਰਨ ਲੜਕੀਆਂ ਕਈ ਵਾਰੀ ਉਨ੍ਹਾਂ ਨੂੰ ਠੀਕ ਤਰ੍ਹਾਂ ਨਾਲ ਨਹੀਂ ਨਿਭਾ ਪਾਉਂਦੀਆਂ ਜਿਸ ਦੇ ਨਾਲ ਪਰਿਵਾਰ ਦਾ ਮਾਹੋਲ ਵਿਗੜ ਜਾਂਦਾ ਹੈ। ਕੁਝ ਲੜਕੀਆਂ ਇਨ੍ਹਾਂ ਗੱਲਾਂ ਨੂੰ ਆਪਣੀਆਂ ਸਹੇਲੀਆਂ ਨਾਲ ਸ਼ੇਅਰ ਕਰਨ ਲਗਦੀਆਂ ਹਨ। ਜਿਸ ਦੇ ਨਾਲ ਇਹੀ ਛੋਟੀ-ਛੋਟੀ ਗੱਲਾਂ ਵੱਡੀਆਂ ਪਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਵਿਆਹ ਤੋਂ ਬਾਅਦ ਘਰ ਦੀਆਂ ਗੱਲਾਂ ਬਾਹਰ ਵਾਲਿਆਂ ਨਾਲ ਕਰਨ ਨਾਲ ਘਰ ਵਾਲਿਆਂ ਦੀ ਸ਼ਖਸੀਅਤ ਖਰਾਬ ਹੋਣ ਲੱਗਦੀ ਹੈ। ਜੋ ਦੂਜਿਆਂ ਦਾ ਕੰਮ ਆਸਾਨ ਕਰ ਦਿੰਦੀ ਹੈ। ਜੇ ਘਰ ''ਚ ਕੁਝ ਚਲ ਰਿਹਾ ਹੈ ਤਾਂ ਥੋੜ੍ਹੀ ਦੇਰ ਬਾਅਦ ਆਪੇ ਹੀ ਠੀਕ ਹੋ ਜਾਵੇਗਾ ਪਰ ਬਾਹਰ ਵਾਲਿਆਂ ਨਾਲ ਸ਼ੇਅਰ ਕਰਨ ਨਾਲ ਆਪਣੇ ਹੀ ਘਰ ਵਾਲਿਆਂ ਦੀ ਬੇਜ਼ਤੀ ਹੁੰਦੀ ਹੈ। 
1. ਪੈਸੇ ਅਤੇ ਕਾਰੋਬਾਰ ਦੀਆਂ ਗੱਲਾਂ
ਪਰਿਵਾਰ ਦੇ ਕਾਰੋਬਾਰ ਦੀ ਗੱਲ ਦੂਜਿਆਂ ਨਾਲ ਨਾ ਕਰੋ। ਘਰ ਦਾ ਖਰਚਾ ਕਿਵੇਂ ਚਲਦਾ ਹੈ। ਕਾਰੋਬਾਰ ਦਾ ਲੇਣ-ਦੇਣ ਕੀ ਹੈ। ਬਿਲ ਕੋਣ ਭਰਦਾ ਹੈ ਕਿੰਨੀ ਬਚਤ ਹੰਦੀ ਹੈ। ਇਹ ਗੱਲਾਂ ਅੱਗੇ ਜਾ ਕੇ ਤੁਹਾਡੇ ਲਈ ਪਰੇਸ਼ਾਨੀ ਖੜੀ ਕਰ ਸਕਦੀਆਂ ਹਨ। 
2. ਸੱਸ-ਸੋਹਰੇ ਨਾਲ ਰਿਸ਼ਤੇ
ਸੋਹਰੇ ਘਰ ਸੱਸ-ਸੋਹਰੇ ਨਾਲ ਤੁਹਾਡਾ ਕਿਹੋ ਜਿਹਾ ਰਿਸ਼ਤਾ ਹੈ ਇਸ ਬਾਰੇ ਲੋਕਾਂ ਨੂੰ ਦੱਸਣ ਦੀ ਬਜਾਏ ਚੁੱਪ ਰਹੋ। 
3. ਪਰਿਵਾਰ
ਪਤੀ ਦੇ ਨਾਲ ਆਪਣਾ ਘਰ ਵਸਾ ਰਹੀ ਹੋ। ਬੱਚਿਆਂ ਦੀ ਪਲੈਨਿੰਗ ਕਰ ਰਹੀ ਹੋ ਇਨ੍ਹਾਂ ਗੱਲਾਂ ਬਾਰੇ ਬਾਹਰ ਦੇ ਲੋਕਾਂ ਨਾਲ ਗੱਲ ਨਾ ਕਰੋ। 
4. ਪਤੀ ਦਾ ਸੁਭਾਅ
ਹਰ ਕਿਸੇ ਦਾ ਸੁਭਾਅ ਵੱਖ-ਵੱਖ ਹੁੰਦਾ ਹੈ ਤੁਹਾਨੂੰ ਪਤੀ ਦੀਆਂ ਕੁੱਝ ਆਦਤਾ ਜਾਂ ਗੱਲਾਂ ਪਸੰਦ ਨਹੀਂ ਹਨ ਤਾਂ ਇਸ ਲਈ ਉਨ੍ਹਾਂ ਨਾਲ ਗੱਲ ਕਰੋ ਬਾਹਰ ਵਾਲਿਆਂ ਨਾਲ ਨਹੀਂ।
5. ਨਿੱਜੀ ਗੱਲਾਂ 
ਤੁਸੀਂ  ਅਤੇ ਤੁਹਾਡੇ ਪਤੀ ਬੈਡਰੂਮ ''ਚ ਕਿਸ ਤਰ੍ਹਾਂ ਰਹਿੰਦੇ ਹੋ ਇਹ ਤੁਹਾਡੀਆਂ ਨਿੱਜੀ ਗੱਲਾਂ ਹਨ। ਇਨ੍ਹਾਂ ਗੱਲਾਂ ਨੂੰ ਦੂਜਿਆਂ ਨਾਲ ਸ਼ੇਅਰ ਨਾ ਕਰੋ।


Related News