Beauty Tips: ਚਿਹਰੇ ਨੂੰ ਚਮਕਦਾਰ ਅਤੇ ਮੁਲਾਇਮ ਬਣਾਉਣ ਲਈ ਇੰਝ ਵਰਤੋਂ ਨਿੰਬੂ ਦੇ ਛਿਲਕੇ

Thursday, Feb 18, 2021 - 04:04 PM (IST)

Beauty Tips: ਚਿਹਰੇ ਨੂੰ ਚਮਕਦਾਰ ਅਤੇ ਮੁਲਾਇਮ ਬਣਾਉਣ ਲਈ ਇੰਝ ਵਰਤੋਂ ਨਿੰਬੂ ਦੇ ਛਿਲਕੇ

ਨਵੀਂ ਦਿੱਲੀ: ਨਿੰਬੂ ਦੇ ਛਿਲਕਿਆਂ ਨੂੰ ਹਮੇਸ਼ਾ ਸੁੱਟ ਦਿੱਤਾ ਜਾਂਦਾ ਹੈ ਪਰ ਇਹ ਬਹੁਤ ਕੰਮ ਦੀ ਚੀਜ਼ ਹੈ। ਨਿੰਬੂ ਦੇ ਛਿਲਕਿਆਂ ’ਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਨਿੰਬੂ ਦੇ ਛਿਲਕੇ ਦੀ ਵਰਤੋਂ ਕਰਕੇ ਤੁਸੀਂ ਸਕਿਨ ਟੈਨਿੰਗ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ। ਨਿੰਬੂ ’ਚ ਐਂਟੀ-ਬੈਕਟੀਰੀਅਲ ਗੁਣ ਪਾਇਆ ਜਾਂਦਾ ਹੈ ਜੋ ਕਿ ਕਿੱਲ ਮੁਹਾਸਿਆਂ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ।  
ਨਿੰਬੂ ਦੇ ਛਿਲਕਿਆਂ ਦੀ ਵਰਤੋਂ ਕਰਕੇ ਚਮੜੀ ਨੂੰ ਮੁਲਾਇਮ ਅਤੇ ਹੈਲਦੀ ਬਣਾਇਆ ਜਾ ਸਕਦਾ ਹੈ। ਇਹ ਚਮੜੀ ਨੂੰ ਮਾਇਸਚੁਰਾਈਜ਼ ਕਰਨ ਦਾ ਕੰਮ ਕਰਦਾ ਹੈ। ਨਿੰਬੂ ਦੀ ਵਰਤੋਂ ਕਰਕੇ ਚਿਹਰੇ ਦੀ ਫਾਈਨ ਲਾਈਨਸ ਨੂੰ ਘੱਟ ਕੀਤਾ ਜਾ ਸਕਦਾ ਹੈ। ਚੱਲੋ ਜਾਣਦੇ ਹਾਂ ਨਿੰਬੂ ਦੇ ਛਿਲਕਿਆਂ ਦੇ ਫ਼ਾਇਦੇ ਅਤੇ ਵਰਤੋਂ ਕਰਨ ਦਾ ਤਾਰੀਕਾ।
ਨਿੰਬੂ ਦੇ ਛਿਲਕਿਆਂ ਦਾ ਪਾਊਡਰ
ਨਿੰਬੂ ਦੇ ਛਿਲਕਿਆਂ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਛਿਲਕਿਆਂ ਨੂੰ ਕੱਟ ਕੇ ਸੁਕਾ ਲਓ। ਇਸ ਤੋਂ ਬਾਅਦ ਛਿਲਕਿਆਂ ਨੂੰ ਪੀਸ ਲਓ। ਨਿੰਬੂ ਦੇ ਛਿਲਕਿਆਂ ਦੇ ਪਾਊਡਰ ਨੂੰ ਸਟੋਰ ਕਰਕੇ ਰੱਖ ਲਓ। ਇਸ ਪਾਊਡਰ ਦੀ ਵਰਤੋਂ ਤੁਸੀਂ ਲਿਪਬਾਮ ਅਤੇ ਕਲੀਂਜਰ ਦੇ ਤੌਰ ’ਤੇ ਕਰ ਸਕਦੇ ਹੋ।

PunjabKesari
ਸ਼ੂਗਰ ਸਕਰੱਬ
ਬਾਡੀ ਅਤੇ ਫੇਸ ਸਕਰੱਬ ਲਈ ਨਿੰਬੂ ਦੇ ਛਿਲਕਿਆਂ ਨਾਲ ਤਿਆਰ ਪਾਊਡਰ ਦੀ ਵਰਤੋਂ ਕਰ ਸਕਦੇ ਹੋ। ਨਿੰਬੂ ਦੇ ਛਿਲਕਿਆਂ ਦੇ ਪਾਊਡਰ ’ਚ ਖੰਡ ਮਿਕਸ ਕਰ ਦਿਓ। ਫਿਰ ਇਸ ’ਚ ਨਾਰੀਅਲ ਅਤੇ ਸ਼ਹਿਦ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਸਕਦੇ ਹੋ। ਇਸ ਸਕਰੱਬ ਦੀ ਵਰਤੋਂ ਤੁਸੀਂ ਨਹਾਉਣ ਤੋਂ ਪਹਿਲਾਂ ਕਰ ਸਕਦੇ ਹੋ। ਚਿਹਰੇ ਦੀ ਥਕਾਵਟ ਦੂਰ ਕਰਨ ਲਈ ਤੁਸੀਂ ਫੇਸ ਸਕਰੱਬ ਦੀ ਵਰਤੋਂ ਕਰ ਸਕਦੇ ਹੋ। 
ਫੇਸਪੈਕ ਬਣਾਉਣ ਦਾ ਤਾਰੀਕਾ
ਆਇਲੀ ਸਕਿਨ ਲਈ ਨਿੰਬੂ ਦੇ ਛਿਲਕਿਆਂ ਨਾਲ ਤਿਆਰ ਫੇਸਪੈਕ ਬਹੁਤ ਹੀ ਲਾਭਕਾਰੀ ਹੁੰਦਾ ਹੈ। ਗਰਮੀਆਂ ਦੇ ਮੌਸਮ ’ਚ ਆਇਲੀ ਸਕਿਨ ਵਾਲੀਆਂ ਔਰਤਾਂ ਕਿੱਲ ਮੁਹਾਸਿਆਂ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਰਹਿੰਦੀਆਂ ਹਨ। ਅਜਿਹੇ ’ਚ ਤੁਸੀਂ ਨਿੰਬੂ ਦੇ ਫੇਸਪੈਕ ਦੀ ਵਰਤੋਂ ਕਰ ਸਕਦੇ ਹੋ। ਫੇਸਪੈਕ ਨੂੰ ਬਣਾਉਣ ਲਈ ਇਕ ਚਮਚਾ ਵੇਸਣ ਅਤੇ ਅੱਧਾ ਚਮਚਾ ਨਿੰਬੂ ਦੇ ਛਿਲਕਿਆਂ ਦਾ ਪਾਊਡਰ ਅਤੇ ਗੁਲਾਬ ਜਲ ਲਓ। ਇਨ੍ਹਾਂ ਸਭ ਨੂੰ ਮਿਲਾ ਕੇ ਪੇਸਟ ਬਣਾ ਲਓ। ਇਸ ਤੋਂ ਬਾਅਦ ਇਸ ਪੇਸਟ ਨੂੰ ਚਿਹਰੇ ’ਤੇ ਲਗਾਓ। 20 ਮਿੰਟ ਬਾਅਦ ਚਿਹਰਾ ਧੋ ਲਓ। ਇਸ ਨਾਲ ਤੁਹਾਡਾ ਚਿਹਰਾ ਚਮਕਦਾਰ ਅਤੇ ਮੁਲਾਇਮ ਦਿਖੇਗਾ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


author

Aarti dhillon

Content Editor

Related News