ਜਾਣੋ, ਤੁਹਾਡੀ ਨੱਕ ਕੀ ਦੱਸਦੀ ਹੈ ਤੁਹਾਡੀ ਸ਼ਖਸੀਅਤ ਬਾਰੇ

Tuesday, May 09, 2017 - 12:25 PM (IST)

ਜਾਣੋ, ਤੁਹਾਡੀ ਨੱਕ ਕੀ ਦੱਸਦੀ ਹੈ ਤੁਹਾਡੀ ਸ਼ਖਸੀਅਤ ਬਾਰੇ
ਨਵੀਂ ਦਿੱਲੀ— ਜੋਤਸ਼ ''ਚ ਸਰੀਰ ਦੇ ਲਛਣਾਂ ਨੂੰ ਦੇਖ ਕੇ ਸ਼ਖਸੀਅਤ ਅਤੇ ਭਵਿੱਖ ਦੱਸਣ ਦੀ ਮੁਦਰਾ ਨੂੰ ਸਾਮੁਦਰਿਕ ਵਿੱਦਿਆ ਕਹਿੰਦੇ ਹਨ। ਕਿਸੇ ਵੀ ਵਿਅਕਤੀ ਦੇ ਚਿਹਰੇ ਨੂੰ ਦੇਖ ਕੇ ਆਸਾਨੀ ਨਾਲ ਦੱਸਿਆ ਜਾ ਸਕਦਾ ਹੈ ਕਿ ਉਹ ਵਿਹਾਰ, ਆਚਾਰ-ਵਿਚਾਰ ਅਤੇ ਕਾਰਜ ਖੇਤਰ ''ਚ ਕਿਹੋ ਜਿਹਾ ਹੈ। ਇਸ ਤਰ੍ਹਾਂ ਹੀ ਨੱਕ ਸਾਡੇ ਸਰੀਰ ਦਾ ਮੁੱਖ ਅੰਗ ਹੈ। ਨੱਕ ਨੂੰ ਦੇਖ ਕੇ ਵਿਅਕਤੀ ਦੇ ਵਿਹਾਰ ਅਤੇ ਸ਼ਖਸੀਅਤ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅੱਜ ਅਸੀਂ ਤੁਹਾਨੂੰ ਨੱਕ ਦੁਆਰਾ ਵਿਅਕਤੀ ਦੀ ਸ਼ਖਸੀਅਤ ਦੀ ਪਛਾਣ ਕਰਨ ਬਾਰੇ ਦੱਸ ਰਹੇ ਹਾਂ।
1. ਵੱਡੀ ਨੱਕ
ਜਿਨ੍ਹਾਂ ਲੋਕਾਂ ਦੀ ਨੱਕ ਵੱਡੀ ਹੁੰਦੀ ਹੈ ਉਹ ਖੁਸ਼ਕਿਸਮਤ ਹੁੰਦੇ ਹਨ ਅਤੇ ਜਿੰਦਗੀ ''ਚ ਕਈ ਪ੍ਰਾਪਤੀਆਂ ਹਾਸਲ ਕਰਦੇ ਹਨ। ਅਜਿਹੇ ਲੋਕਾਂ ਨੂੰ ਹੁਕਮ ਚਲਾਉਣ ਦੀ ਆਦਤ ਹੁੰਦੀ ਹੈ, ਨਾਲ ਹੀ ਇਨ੍ਹਾਂ ਦੇ ਅੰਦਰ ਸੱਤਾ ਨੂੰ ਹਾਸਲ ਕਰਨਾ ਦਾ ਜਜ਼ਬਾ ਵੀ ਹੁੰਦਾ ਹੈ, ਜਿਸ ਕਾਰਨ ਅੱਗੇ ਜਾ ਕੇ ਇਨ੍ਹਾਂ ''ਚ ਹਉਮੇਂ ਆ ਜਾਂਦੀ ਹੈ।
2. ਛੋਟੀ ਨੱਕ
ਜਿਨ੍ਹਾਂ ਲੋਕਾਂ ਦੀ ਨੱਕ ਛੋਟੀ ਹੁੰਦੀ ਹੈ ਉਹ ਬਹੁਤ ਹੱਸਮੁੱਖ ਅਤੇ ਮਿਲਣਸਾਰ ਹੁੰਦੇ ਹਨ ਪਰ ਇਨ੍ਹਾਂ ਦਾ ਗੁੱਸਾ ਬਹੁਤ ਬੁਰਾ ਹੁੰਦਾ ਹੈ।
3. ਲੰਬੀ ਨੱਕ
ਜਿਨ੍ਹਾਂ ਲੋਕਾਂ ਦੀ ਨੱਕ ਲੰਬੀ ਹੁੰਦੀ ਹੈ ਉਹ ਵਪਾਰ ਕਰਨ ''ਚ ਬਹੁਤ ਵਧੀਆ ਹੁੰਦੇ ਹਨ। ਇਹ ਕਾਫੀ ਆਸ਼ਾਵਾਦੀ ਅਤੇ ਸਹਿਜ ਸੁਭਾਅ ਦੇ ਹੁੰਦੇ ਹਨ। ਇਸ ਕਾਰਨ ਇਹ ਲੋਕ ਸਕਾਰਾਤਮਕ ਸੋਚ ਰੱਖਦੇ ਹਨ।
4. ਸਿੱਧੀ ਨੱਕ
ਜਿਹੜੇ ਲੋਕਾਂ ਦੀ ਨੱਕ ਸਿੱਧੀ ਹੁੰਦੀ ਹੈ ਉਹ ਬਹੁਤ ਉਤਸ਼ਾਹਜਨਕ ਹੁੰਦੇ ਹਨ। ਇਸ ਤਰ੍ਹਾਂ ਦੇ ਲੋਕ ਬੁਰੇ ਸਮੇਂ ''ਚ ਬਹੁਤ ਕੰਮ ਆਉਂਦੇ ਹਨ। ਅਜਿਹੇ ਲੋਕ ਮੁਸੀਬਤ ਸਮੇਂ ਘਬਰਾਉਂਦੇ ਨਹੀ ਅਤੇ ਲਾਜ਼ੀਕਲ ਸੋਚ ਰੱਖਦੇ ਹਨ।
5. ਚੌੜੀ ਨੱਕ
ਇਸ ਤਰ੍ਹਾਂ ਦੀ ਨੱਕ ਦੇ ਲੋਕ ਮਜ਼ਬੂਤ ਸ਼ਖਸੀਅਤ ਵਾਲੇ ਹੁੰਦੇ ਹਨ ਪਰ ਅਨਿਸ਼ਚਿਤ ਸੁਭਾਅ ਦੇ। ਅਜਿਹੇ ਲੋਕ ਬਹੁਤ ਸਧਾਰਨ ਹੁੰਦੇ ਹਨ ਅਤੇ ਕਾਹਲੀ ''ਚ ਕੋਈ ਫੈਸਲਾ ਨਹੀਂ ਲੈਂਦੇ। ਦੂਜੇ ਲੋਕ ਇਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ।
6. ਨੂਬੀਅਨ ਨੱਕ
ਇਸ ਤਰ੍ਹਾਂ ਦੀ ਨੱਕ ਵਾਲੇ ਲੋਕਾਂ ''ਚ ਚੀਜ਼ਾਂ ਨੂੰ ਦੇਖਣ ਦਾ ਨਵਾਂ ਨਜ਼ਰੀਆ ਹੁੰਦਾ ਹੈ। ਇਹ ਕਾਫੀ ਉਤਸੁਕ ਅਤੇ ਖੁੱਲ੍ਹੇ ਦਿਮਾਗ ਵਾਲੇ ਹੁੰਦੇ ਹਨ। ਇਹ ਲੋਕ ਕਾਫੀ ਆਕਰਸ਼ਕ, ਅਰਥਪੂਰਨ ਅਤੇ ਭਾਵਨਾਵਾਂ ਨਾਲ ਭਰਪੂਰ ਹੁੰਦੇ ਹਨ।
7. ਫਲੇਸ਼ੀ ਨੱਕ
ਇਸ ਨੱਕ ਦੇ ਲੋਕ ਜਲਦੀ ਸੋਚਦੇ ਹਨ ਅਤੇ ਤੇਜ਼ੀ ਨਾਲ ਕੰਮ ਕਰਦੇ ਹਨ। ਇਹ ਲੋਕ ਬਹੁਤ ਚਲਾਕ ਹੁੰਦੇ ਹਨ ਅਤੇ ਜਲਦੀ ਪ੍ਰਤੀਕਿਰਿਆ ਕਰਦੇ ਹਨ।
8. ਉੱਠੀ ਹੋਈ ਨੱਕ
ਅਜਿਹੀ ਨੱਕ ਵਾਲੇ ਲੋਕ ਬਹੁਤ ਸਕਾਰਾਤਮਕ ਅਤੇ ਦਿਆਲੂ ਹੁੰਦੇ ਹਨ। ਇਸ ਨੱਕ ਦੇ ਲੋਕ ਬਹੁਤ ਪਿਆਰ ਕਰਨ ਵਾਲੇ ਅਤੇ ਲੋਕਾਂ ਦੀ ਮਦਦ ਕਰਨ ਵਾਲੇ ਹੁੰਦੇ ਹਨ।
9. ਰੋਮਨ ਨੱਕ

ਇਸ ਨੱਕ ਵਾਲੇ ਲੋਕ ਬਹੁਤ ਅਭਿਲਾਸ਼ੀ ਅਤੇ ਤੇਜ਼ ਬੁੱਧੀ ਵਾਲੇ ਹੁੰਦੇ ਹਨ। ਇਹ ਬਹੁਤ ਚੰਗੇ ਨੇਤਾ ਬਣਦੇ ਹਨ। ਇਹ ਲੋਕ ਕਾਹਲੀ ''ਚ ਕੋਈ ਫੈਸਲਾ ਨਹੀਂ ਲੈਂਦੇ ਅਤੇ ਚੀਜ਼ਾਂ ਨੂੰ ਤਰਤੀਬ ''ਚ ਰੱਖਣਾ ਪਸੰਦ ਕਰਦੇ ਹਨ। 


Related News