ਜਾਣੋ ਸਵੇਰ ਦੇ ਸਮੇਂ ਦਹੀਂ ਖਾਣ ਦੇ ਇਨ੍ਹਾਂ ਫ਼ਾਇਦਿਆਂ ਦੇ ਬਾਰੇ

Thursday, Oct 29, 2020 - 11:31 AM (IST)

ਜਾਣੋ ਸਵੇਰ ਦੇ ਸਮੇਂ ਦਹੀਂ ਖਾਣ ਦੇ ਇਨ੍ਹਾਂ ਫ਼ਾਇਦਿਆਂ ਦੇ ਬਾਰੇ

ਜਲੰਧਰ: ਦਹੀਂ ਸਿਹਤ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ। ਦਹੀ 'ਚ ਅਜਿਹੇ ਤੱਤ ਹੁੰਦੇ ਹਨ ਜੋ ਤੁਹਾਨੂੰ ਨਵੀਂ ਊਰਜਾ ਦੇਣ ਦੇ ਨਾਲ-ਨਾਲ ਤਰੋਤਾਜ਼ਾ ਮਹਿਸੂਸ ਕਰਵਾਉਂਦੇ ਹਨ। ਪਰ ਜੇ ਤੁਸੀਂ ਸਵੇਰ ਦੇ ਸਮੇਂ ਦਹੀਂ ਦੀ ਵਰਤੋਂ ਚੀਨੀ ਦੇ ਨਾਲ ਕਰਦੇ ਹੋ ਤਾਂ ਇਸ ਦੇ ਕਈ ਫ਼ਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਇਸ ਦੇ ਫ਼ਾਇਦਿਆਂ ਦੇ ਬਾਰੇ ਦੱਸਾਂਗੇ...
ਸਵੇਰੇ ਖਾਲੀ ਪੇਟ ਦਹੀਂ ਖਾਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇ ਦਹੀਂ ਨੂੰ ਚੀਨੀ ਦੇ ਨਾਲ ਖਾਧਾ ਜਾਵੇ ਤਾਂ ਇਹ ਸਰੀਰ ਲਈ ਕੇਟੇਲਿਸਟ ਦੀ ਤਰ੍ਹਾਂ ਕੰਮ ਕਰਦਾ ਹੈ। ਜਿਸ ਦੇ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਲਾਭ ਹੁੰਦੇ ਹਨ।

PunjabKesari

ਇਹ ਵੀ ਪੜੋ: ਇੰਝ ਬਣਾਓ ਕੱਚੇ ਕੇਲਿਆਂ ਦੀ ਸਬਜ਼ੀ, ਸਿਹਤ ਲਈ ਹੈ ਲਾਭਕਾਰੀ


ਲਾਭਦਾਇਕ ਹਨ ਗੁੱਡ ਬੈਕਟੀਰੀਆ: ਦਹੀਂ 'ਚ ਪਾਏ ਜਾਣ ਵਾਲੇ ਚੰਗੇ ਬੈਕਟੀਰੀਆ ਪੇਟ ਲਈ ਲਾਭਦਾਇਕ ਹੁੰਦੇ ਹਨ। ਇਹ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਇਹ ਬੈਕਟੀਰੀਆ ਸਾਡੀਆਂ ਅੰਤੜੀਆਂ ਲਈ ਵੀ ਲਾਭਦਾਇਕ ਹੁੰਦੇ ਹਨ।

PunjabKesari
ਪੇਟ ਹੋ ਜਾਂਦਾ ਹੈ ਠੰਡਾ: ਸਵੇਰੇ ਨਾਸ਼ਤੇ 'ਚ ਦਹੀਂ ਅਤੇ ਚੀਨੀ ਖਾਣ ਨਾਲ ਪੇਟ ਠੰਡਾ ਰਹਿੰਦਾ ਹੈ। ਇਸ ਨਾਲ ਪੇਟ 'ਚ ਜਲਣ ਅਤੇ ਐਸਿਡਿਟੀ ਘੱਟ ਜਾਂਦੀ ਹੈ। ਆਯੁਰਵੈਦ 'ਚ ਦਹੀਂ ਅਤੇ ਚੀਨੀ ਨੂੰ ਪੇਟ ਲਈ ਲਾਭਕਾਰੀ ਮੰਨਿਆ ਜਾਂਦਾ ਹੈ।

ਇਹ ਵੀ ਪੜੋ: ਸਰੀਰ ਲਈ ਬੇਹੱਦ ਗੁਣਕਾਰੀ ਹੈ ਅਜਵੈਣ, ਇੰਝ ਕਰੋ ਵਰਤੋਂ


PunjabKesari

ਸਰੀਰ ਨੂੰ ਮਿਲਦਾ ਹੈ ਗੁਲੂਕੋਜ਼ : ਸਵੇਰੇ-ਸਵੇਰੇ ਦਹੀਂ ਅਤੇ ਚੀਨੀ ਖਾਣ ਨਾਲ ਸਾਡੇ ਸਰੀਰ ਨੂੰ ਤੁਰੰਤ ਗੁਲੂਕੋਜ਼ ਮਿਲਦਾ ਹੈ। ਇਹੀ ਕਾਰਨ ਹੈ ਕਿ ਘਰ ਛੱਡਣ 'ਤੇ ਦਹੀਂ ਅਤੇ ਖੰਡ ਖੁਆਈ ਜਾਂਦੀ ਹੈ ਤਾਂ ਕਿ ਤੁਸੀਂ ਗਲੂਕੋਜ਼ ਨਾਲ ਦਿਨ ਭਰ ਐਕਟਿਵ ਰਹੋ।


author

Aarti dhillon

Content Editor

Related News