ਜਾਣੋ, ਸੋਇਆਬੀਨ ਖਾਣ ਦੇ ਫਾਇਦਿਆਂ ਬਾਰੇ
Thursday, May 11, 2017 - 05:53 PM (IST)

ਮੁੰਬਈ— ਸੋਇਆਬੀਨ ''ਚ ਕਈ ਪੋਸ਼ਕ ਤੱਤ ਹੁੰਦੇ ਹਨ। ਇਸ ''ਚ ਪ੍ਰੋਟੀਨ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਇਸ ਦੇ ਨਾਲ ਹੀ ਇਸ ''ਚ ਕੈਲਸ਼ੀਅਮ ਅਤੇ ਫਾਈਬਰ ਵੀ ਹੁੰਦਾ ਹੈ। ਸੋਇਆਬੀਨ ਖਾਣ ''ਚ ਬਹੁਤ ਸੁਆਦੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਸੋਇਆਬੀਨ ਖਾਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ
1. ਕੁਦਰਤੀ ਸੋਇਆ ਦੁੱਧ ''ਚ ਪਚਣ ਯੋਗ ਕੈਲਸ਼ੀਅਮ ਹੁੰਦਾ ਹੈ, ਜੋ ਬੀਨ ਦੇ ਗੁੱਦੇ ਕਾਰਨ ਸੁਭਾਵਿਕ ਹੈ। ਇਹ ਮਨੁੱਖਾਂ ''ਚ ਅਘੁਲਣਸ਼ੀਲ ਹੈ। ਸੋਇਆ ਦੁੱਧ ''ਚ ਗਾਂ ਦੇ ਦੁੱਧ ਦੀ ਮਾਤਰਾ ਜਿੰਨਾ ਪ੍ਰੋਟੀਨ ਹੁੰਦਾ ਹੈ।
2. ਜੇ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਸੋਇਆਬੀਨ ਦੀ ਵਰਤੋਂ ਕਰੋ। ਰੋਜ਼ਾਨਾ ਲਗਭਗ 10-15 ਸੋਇਆਬੀਨ ਖਾਇਆ ਕਰੋ।
3. ਇਸ ''ਚ ਖਾਸ ਅਮੀਨੋ ਲਾਈਨਜ ਪਾਇਆ ਜਾਂਦਾ ਹੈ, ਜੋ ਸਰੀਰ ''ਚ ਹਰ ਤਰ੍ਹਾਂ ਦੇ ਪ੍ਰੋਟੀਨ ਦੀ ਕਮੀ ਨੂੰ ਪੂਰੀ ਕਰਦਾ ਹੈ। ਲਾਈਜੀਨ ਤੋਂ ਫੇਰੀਟੀਨ ਆਇਰਨ ਦੀ ਉੱਤਪੱਤੀ ਹੁੰਦੀ ਹੈ, ਜੋ ਵਾਲਾਂ ਦੀ ਗ੍ਰੋਥ ਲਈ ਜ਼ਰੂਰੀ ਹੈ।
4. ਸੋਇਆਬੀਨ ਖਾਣ ਨਾਲ ਕੈਂਸਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
5. ਜੇ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਸੋਇਆਬੀਨ ਖਾਣਾ ਸ਼ੁਰੂ ਕਰ ਦਿਓ। ਇਸ ''ਚ ਪਾਇਆ ਜਾਣ ਵਾਲਾ ਮੈਗਨੀਸ਼ੀਅਮ ਨੀਂਦ ਲਿਆਉਣ ''ਚ ਸਹਾਇਕ ਹੈ।