''ਲੈਕਮੇ ਫੈਸ਼ਨ ਵੀਕ'' ''ਚ ਬਾਲੀਵੁੱਡ ਦੀਵਾਜ ਨੇ ਬਿਖੇਰਿਆ ਆਪਣਾ ਜਲਵਾ

Monday, Feb 06, 2017 - 10:39 AM (IST)

''ਲੈਕਮੇ ਫੈਸ਼ਨ ਵੀਕ'' ''ਚ ਬਾਲੀਵੁੱਡ ਦੀਵਾਜ ਨੇ ਬਿਖੇਰਿਆ ਆਪਣਾ ਜਲਵਾ

ਮੁੰਬਈ— ਲੈਕਮੇ ਫੈਸ਼ਨ ਵੀਕ ਸਮਰ ਰਿਜ਼ਾਰਟ 2017 ਦੇ ਚੌਥੇ ਦਿਨ ਦੀ ਲਗਜ਼ਰੀ ਕੁਲੈਕਸ਼ਨ ''ਚ ਖੂਬਸੂਰਤ ਇੰਬ੍ਰਾਇਡਰੀ ਵਾਲੇ ਲਹਿੰਗਿਆਂ ਤੋਂ ਲੈ ਕੇ ਬੀਚ ਸਟਾਈਲ ਆਊਟਫਿਟ ਦੇਖਣ ਨੂੰ ਮਿਲੇ। ਡਿਜ਼ਾਈਨਰ ਤਰੁਣ ਤਹਿਲਿਆਨੀ, ਸੋਨਲ ਵਰਮਾ, ਉਰਵਸ਼ੀ ਜੋਨੇਜਾ, ਸ਼ਵੇਤਾ ਕਪੂਰ, ਸਵਾਤੀ ਵਿਜੇਵਰਗੀ, ਲੂਲਾ, ਨੁਪੂਰ ਕਨੋਈ, ਨੰਦਿਨੀ ਬਰੁਵਾ, ਅਮਿਤ ਜੀਟੀ, ਲੇਬਲ ਏਕਮ, ਕੋਟਵਾਰਾ, ਸਾਵੀਓਜਾਨ, ਫਹਦ ਖੱਤਰੀ ਆਦਿ ਨੇ ਆਪਣੀ ਕੁਲੈਕਸ਼ਨ ਪੇਸ਼ ਕੀਤੀ। ਡਿਜ਼ਾਈਨਰ ਅਰਪਿਤ ਮਹਿਤਾ ਦੀ ਇੰਸਟਾਗ੍ਰਾਮ ਕੁਲੈਕਸ਼ਨ ਲਈ ਬਾਲੀਵੁੱਡ ਹੀਰੋਇਨ ਕਰਿਸ਼ਮਾ ਕਪੂਰ ਨੇ ਰੈਂਪਵਾਕ ਕੀਤਾ। ਉਸ ਨੇ ਥ੍ਰੈੱਡ ਅਤੇ ਮਿਰਰ ਵਰਕ ਵਾਲੇ ਵ੍ਹਾਈਟ ਕ੍ਰਾਪ ਟੌਪ ਦੇ ਨਾਲ ਹਾਈਵੇਸਟ ਪਲੀਟੇਡ ਪਲਾਜ਼ੋ ਵੀਅਰ ਕੀਤਾ ਜਿਸ ਵਿਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ। ਅਰਪਿਤਾ ਨੇ ਇੰਸਟਾਗ੍ਰਾਮ ''ਤੇ ਆਪਣੀ ਕੁਲੈਕਸ਼ਨ ਦਾ ਪ੍ਰਦਰਸ਼ਨ ਕੀਤਾ। ਲੇਬਲ ਏਕਮ ਦੇ ਡਿਜ਼ਾਈਨਰ ਅਰਮਾਨ ਰੰਧਾਵਾ ਦੀ ਕੁਲੈਕਸ਼ਨ ਦਿ ਲਵ ਆਫ ਦਿ ਪੈਰਾਡਾਈਸ ਤੋਂ ਇੰਸਪਾਇਰਡ ਸੀ। ਡਿਜ਼ਾਈਨਰ ਉਰਵਸ਼ੀ ਜੋਨੇਜਾ ਨੇ ਵੀ ਆਪਣੀ ਕਲਰਫੁੱਲ ਕੁਲੈਕਸ਼ਨ ਪੇਸ਼ ਕੀਤੀ।
1. ਤਰੁਣ ਦੀ ਕੁਲੈਕਸ਼ਨ ਚਸ਼ਮ-ਏ-ਸ਼ਾਹੀ 
ਫੈਸ਼ਨ ਡਿਜ਼ਾਈਨਰ ਤਰੁਣ ਤਹਿਲਿਆਨੀ ਨੇ ਆਪਣੀ ਖਾਸ ਕੁਲੈਕਸ਼ਨ ਚਸ਼ਮ-ਏ-ਸ਼ਾਹੀ ਪੇਸ਼ ਕੀਤੀ ਜਿਸ ਦੇ ਲਈ ਭਾਰਤੀ ਮੂਲ ਦੀ ਅਮਰੀਕੀ ਮਾਡਲ ਅਤੇ ਲੇਖਿਕਾ ਪਦਮਾ ਲਕਸ਼ਮੀ ਨੇ ਰੈਂਪਵਾਕ ਕੀਤੀ ਅਤੇ ਸ਼ੋਸਟਾਪਰ ਵੀ ਰਹੀ। ਤਰੁਣ ਦੀ ਸਪ੍ਰਿੰਗ ਸਮਰ ਕੁਲੈਕਸ਼ਨ 2017 ਮੁਗਲ ਗਾਰਡਨ ਤੋਂ ਇੰਸਪਾਇਰਡ ਸੀ। ਸ਼ੋਅ ਦੀ ਓਪਨਿੰਗ ਅਤੇ ਕਲੋਜ਼ਿੰਗ ਦੋਵੇਂ ਹੀ ਪਦਮਾ ਲਕਸ਼ਮੀ ਨੇ ਕੀਤੀ। ਸ਼ੋਅ ''ਚ ਉਹ 2 ਡ੍ਰੈਸੇਜ਼ ''ਚ ਨਜ਼ਰ ਆਈ। ਓਪਨਿੰਗ ਦੌਰਾਨ ਉਸ ਨੇ ਆਇਵਰੀ ਕਲਰ ਦੀ ਡ੍ਰੈੱਸ ਅਤੇ  ਕਲੋਜ਼ਿੰਗ ''ਚ ਪਿੰਕ ਸ਼ੇਡ ਬ੍ਰੋਕੇਡ ਲਹਿੰਗਾ ਪਹਿਨਿਆ। ਤਰੁਣ ਦੀ ਕੁਲੈਕਸ਼ਨ ''ਚ ਵੈਡਿੰਗ ਫਿਊਜਨ ਸਟੈਟਮੈਂਟ, ਲਹਿੰਗੇ, ਸਾੜ੍ਹੀ, ਕਾਲਡ ਸ਼ੋਲਡਰ ਗਾਊਨ, ਜਿਪਸੀ ਬਲਾਊਜ਼ ਆਦਿ ਦੇਖਣ ਨੂੰ ਮਿਲੇ।
2. ਸਟਾਈਲਿਸ਼ ਕੁਲੈਕਸ਼ਨ
ਉਥੇ ਸੁਪਰਮਾਡਲ ਅਤੇ ਬਾਲੀਵੁੱਡ ਡੀਵਾ ਉਰਵਸ਼ੀ ਰੋਟੇਲਾ ਡਿਜ਼ਾਈਨਰ ਸੋਨਲ ਵਰਮਾ ਦੀ ਕੁਲੈਕਸ਼ਨ ਲਈ ਰੈਂਪਵਾਕ ਕਰਦੀ ਨਜ਼ਰ ਆਈ। ਨੇਵੀ ਬ੍ਰਾਲੇਟ ਤੇ ਇੰਬ੍ਰਾਇਡਰੀ ਪੈਂਟ ਨਾਲ ਉਸ ਨੇ ਰੈੱਡ-ਵ੍ਹਾਈਟ ਸਟ੍ਰਾਈਪ ਜੈਕੇਟ ਵੀਅਰ ਕੀਤੀ। ਹੇਅਰਸਟਾਈਲ ਦੀ ਗੱਲ ਕਰੀਏ ਤਾਂ ਉਰਵਸ਼ੀ ਟੌਪ-ਨੌਟ ਬਨ ''ਚ ਖੂਬ ਜੱਚ ਰਹੀ ਸੀ। ਸੋਨਮ ਦੀ ਕੁਲੈਕਸ਼ਨ ''ਚ ਡ੍ਰੈਸੇਜ਼, ਇੰਬ੍ਰਾਇਡਰੀ ਸਿਲਕ, ਮੈਕਸੀ ਅਤੇ ਫਲੇਅਰਡ ਪੇਂਟ ਦੇਖਣ ਨੂੰ ਮਿਲੀ। ਮਾਡਲਸ ਨੇ ਕਲਰਫੁੱਲ ਸਟੋਨ ਅਤੇ ਪੇਂਡੇਂਟ ਐਕਸੈਸਰੀਜ਼ ਵੀ ਵੀਅਰ ਕੀਤੀ।
3. ਰੋਮਾਂਸ ਆਫ ਕੋਟਵਾਰਾ ਕੁਲੈਕਸ਼ਨ
ਉਥੇ ਡਿਜ਼ਾਈਨਰ ਸਾਮਾ, ਮੀਰਾ, ਮੁਜ਼ੱਫਰ ਅਲੀ ਦੀ ਕੁਲੈਕਸ਼ਨ ਲਈ ਬਾਲੀਵੁੱਡ ਐਕਟਰ ਅਦਿਤੀ ਰਾਵ ਹੈਦਰੀ ਨੇ ਰੈਂਪਵਾਕ ਕੀਤੀ ਅਤੇ ਸ਼ੋਅਸਟਾਪਰ ਰਹੀ। ਬਲੈਕ ਕਲਰ ਦੇ ਹੈਵੀ ਇੰਬ੍ਰਾਇਡਰੀ ਵਰਕ ਵਾਲੇ ਗਲਿਟਰੀ ਲਹਿੰਗੇ ਚੋਲੀ ''ਚ ਉਹ ਕਲਾਸੀ ਲੁਕ ''ਚ ਦਿਖੀ। ਇਸ ਦੇ ਨਾਲ ਉਸ ਨੇ ਹੈਵੀ ਦੁਪੱਟਾ ਲਿਆ। ਕੋਟਵਾਰਾ ਕੁਲੈਕਸ਼ਨ ''ਚ ਚਿਕਨਕਾਰੀ, ਜਰਦੋਜੀ, ਕਾਮਦਾਨੀ, ਬ੍ਰੋਕੇਡ ਦਾ ਖੂਬਸੂਰਤ ਵਰਕ ਦੇਖਣ ਨੂੰ ਮਿਲਿਆ। ਇਸ ਸ਼ੋਅ ਦੀ ਸ਼ੁਰੂਆਤ ਕੱਥਕ ਡਾਂਸਰ ਸ਼ਿਵਾਨੀ ਵਰਮਾ ਨੇ ਆਪਣੀ ਪਰਫਾਰਮੈਂਸ ਨਾਲ ਕੀਤੀ।
4. ਕਲਰਫੁੱਲ ਕੁਲੈਕਸ਼ਨ 
ਡਿਜ਼ਾਈਨਰ ਅਮਿਤ ਜੀਟੀ ਦੀ ਕੁਲੈਕਸ਼ਨ ਲਈ ਬਾਲੀਵੁੱਡ ਐਕਟ੍ਰੈੱਸ ਡੇਜ਼ੀ ਸ਼ਾਹ ਨੇ ਰੈਂਪਵਾਕ ਕੀਤੀ ਅਤੇ ਸ਼ੋਅਸਟਾਪਰ ਰਹੀ। ਫੈਦਰ ਸ਼ੋਲਡਰ ਵਾਲੇ ਡਾਰਕ ਪਰਪਲ ਗਾਊਨ ''ਚ ਡੇਜ਼ੀ ਖੂਬਸੂਰਤ ਲਗ ਰਹੀ ਸੀ। ਅਮਿਤ ਦੀ ਗਾਊਨ ਕੁਲੈਕਸ਼ਨ ''ਚ ਪੇਸਟਲ ਤੋਂ ਲੈ ਕੇ ਕਾਨਿਏਕ ਕਲਰ ਦੇਖਣ ਨੂੰ ਮਿਲੇ।
ਉਥੇ ਪਿਕਨਿਕ ਕੁਲੈਕਸ਼ਨ ਲਈ ਫੈਸ਼ਨ ਆਈਕਨ ਪਰਨੀਆ ਕੁਰੈਸ਼ੀ ਨੇ ਰੈਂਪਵਾਕ ਕੀਤੀ। ਉਸ ਨੇ ਸ਼ੈਂਪੇਨ ਕਲਰ ਫਿਸ਼ਕਟ ਸਕਰਟ ਨਾਲ ਵ੍ਹਾਈਟ ਸਕਲਪਟੇਡ ਟਾਪ ਵੀਅਰ ਕੀਤਾ। ਪਿਕਨਿਕ ਦੀ ਕੁਲੈਕਸ਼ਨ ''ਚ ਹੈਂਡਵਰਕ, ਇੰਬ੍ਰਾਇਡਰੀ, ਮਾਡਰਨ ਕੁਲੈਕਸ਼ਨ ''ਚ ਨੇਕ ਟਾਪ ਦੇ ਨਾਲ ਸਕਰਟਸ, ਕੁੜਤਾ ਅਤੇ ਕੇਪ ਸਟਾਈਲ ਆਊਟਫਿਟ ਦੇਖਣ ਨੂੰ ਮਿਲਿਆ। ਨਿਸ਼ਕਾ ਲੂਲਾ ਅਤੇ ਨੁਪੂਰ ਕਨੋਈ ਨੇ ਵੀ ਆਪਣੀ ਸਟਾਈਲਿਸ਼ ਕੁਲੈਕਸ਼ਨ ਪੇਸ਼ ਕੀਤੀ।


Related News