ਇਸ ਤਰ੍ਹਾਂ ਬਣਾਓ ਕੋਲਹਾਪੂਰੀ ਅੰਡਾ ਕੜੀ

2/11/2018 3:21:46 PM

ਜਲੰਧਰ— ਅੰਡਾ ਖਾਣ ਦੇ ਸ਼ੌਕੀਨ ਲੋਕ ਇਸ ਨੂੰ ਅੰਡਾ ਕੜੀ ਜਾਂ ਆਮਲੇਟ ਬਣਾ ਕੇ ਖਾਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਥੋੜ੍ਹੇ ਵੱਖਰੇ ਤਰੀਕੇ ਨਾਲ ਕੋਲਹਾਪੂਰੀ ਅੰਡਾ ਕੜੀ ਬਣਾਉਣ ਦੀ ਰੈਸਿਪੀ ਦੱਸਣ ਜਾਂ ਰਹੇ ਹਾਂ। ਇਹ ਖਾਣ 'ਚ ਬਹੁਤ ਹੀ ਸੁਆਦ ਹੁੰਦੀ ਹੈ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਪਿਆਜ਼ - 200 ਗ੍ਰਾਮ
ਅਦਰਕ - 1/2 ਚੱਮਚ
ਲਸਣ - 1/2 ਚੱਮਚ
ਹਰੀ ਮਿਰਚ - 1
ਤੇਲ - 1, 1/2 ਚੱਮਚ
ਸੁੱਕੀ ਲਾਲ ਮਿਰਚ - 2
ਖਸਖਸ - 1 ਚੱਮਚ
ਕਾਲੀ ਮਿਰਚ - 6
ਗਰਮ ਮਸਾਲਾ - 1/2 ਚੱਮਚ
ਹਲਦੀ - 1/2 ਚੱਮਚ
ਨਾਰੀਅਲ - 2 ਚੱਮਚ
ਟਮਾਟਰ - 250 ਗ੍ਰਾਮ
ਨਮਕ - 1 ਚੱਮਚ
ਪਾਣੀ - 2 ਚੱਮਚ
ਤੇਲ - 1/2 ਚੱਮਚ
ਉੱਬਲੇ ਆਂਡੇ - 3
ਪਾਣੀ - 220 ਮਿਲੀਲੀਟਰ
ਧਨੀਆ - ਗਾਰਨਿਸ਼ ਲਈ
ਵਿਧੀ
1. ਇਕ ਬਲੈਂਡਰ 'ਚ 200 ਗ੍ਰਾਮ ਪਿਆਜ਼, 1/2 ਚੱਮਚ ਅਦਰਕ, 1/2 ਚੱਮਚ ਲਸਣ ਅਤੇ 1 ਹਰੀ ਮਿਰਚ ਪਾ ਕੇ ਸਮੂਦ ਬਲੈਂਡ ਕਰੋ।
2. ਇਕ ਪੈਨ ਵਿਚ 1,1/2 ਚੱਮਚ ਤੇਲ ਗਰਮ ਕਰਕੇ ਉਸ ਵਿਚ ਬਲੈਂਡ ਕੀਤਾ ਹੋਇਆ ਮਿਸ਼ਰਣ ਪਾ ਕੇ ਫਰਾਈ ਕਰੋ।
3. ਫਰਾਈ ਕਰਨ ਤੋਂ ਬਾਅਦ ਇਸ ਵਿਚ 2 ਸੁੱਕੀ ਲਾਲ ਮਿਰਚ, 1 ਚੱਮਚ ਖਸਖਸ, 6 ਕਾਲੀ ਮਿਰਚ, 1/2 ਚੱਮਚ ਗਰਮ ਮਸਾਲਾ, 1/2 ਚੱਮਚ ਹਲਦੀ ਅਤੇ 2 ਚੱਮਚ ਨਾਰੀਅਲ ਪਾਊਡਰ ਪਾ ਕੇ ਮਿਕਸ ਕਰੋ।
4. ਹੁਣ ਇਸ ਵਿਚ 250 ਗ੍ਰਾਮ ਟਮਾਟਰ ਪਾ ਕੇ ਨਰਮ ਹੋਣ ਤੱਕ ਪਕਾਓ। ਬਾਅਦ 'ਚ ਇਸ ਵਿਚ 1 ਚੱਮਚ ਨਮਕ ਮਿਕਸ ਕਰੋ।
5. ਬਲੈਂਡਰ 'ਚ ਇਸ ਮਿਸ਼ਰਣ ਅਤੇ 2 ਚੱਮਚ ਪਾਣੀ ਪਾ ਕੇ ਸਮੂਦ ਬਲੈਂਡ ਕਰਕੇ ਸਾਈਡ 'ਤੇ ਰੱਖ ਦਿਓ।
6. ਇਕ ਪੈਨ ਵਿਚ 1/2 ਚੱਮਚ ਤੇਲ ਗਰਮ ਕਰਕੇ ਉਸ 'ਚ ਉੱਬਲੇ ਹੋਏ 3 ਆਂਡਿਆਂ ਨੂੰ ਦੋਵਾਂ ਪਾਸਿਆਂ ਤੋਂ ਗੋਲਡਨ ਬਰਾਊਨ ਹੋਣ ਤੱਕ ਪਕਾਓ ਅਤੇ ਸਾਈਡ 'ਤੇ ਰੱਖ ਦਿਓ।
7. ਪੈਨ 'ਚ ਬਲੈਂਡ ਕੀਤਾ ਹੋਇਆ ਮਿਸ਼ਰਣ ਵਿਚ 220 ਮਿਲੀਲੀਟਰ ਪਾਣੀ ਪਾ ਕੇ ਪਕਾਓ। ਹੁਣ ਇਸ ਵਿਚ ਆਂਡੇ ਪਾ ਕੇ 3-5 ਮਿੰਟ ਤੱਕ ਪੱਕਣ ਲਈ ਰੱਖ ਦਿਓ।
8. ਤੁਹਾਡੀ ਕੋਲਹਾਪੂਰੀ ਆਂਡਾ ਕੜੀ ਤਿਆਰ ਹੈ। ਹੁਣ ਤੁਸੀਂ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਸਰਵ ਕਰੋ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ