ਦੁਨੀਆਂ ਦੀਆਂ ਅਜੀਬੋ-ਗਰੀਬ ਪਰੰਪਰਾਵਾਂ, ਜਾਣ ਕੇ ਤੁਸੀ ਵੀ ਹੋ ਜਾਵੋਗੇ ਹੈਰਾਨ

02/19/2017 11:04:20 AM

ਨਵੀਂ ਦਿੱਲੀ—ਦੁਨੀਆ ਭਰ ''ਚ ਕਈ ਜਨਜਾਤੀਆ ਦੇ ਲੋਕ ਰਹਿੰਦੇ ਹਨ । ਹਰ ਕਿਸੇ ਦਾ ਰਹਿਣ-ਸਹਿਣ ਅਤੇ ਪਰੰਪਰਾਵਾਂ ਅਲੱਗ ਹਨ। ਕਈ ਪਰੰਪਰਾਵਾਂ ਅਜਿਹੀਆਂ ਵੀ ਹਨ ਜਿਨ੍ਹਾਂ ਬਾਰੇ ਜਾਣਕੇ ਬਹੁਤ ਹੈਰਾਨੀ ਹੁੰਦੀ ਹੈ। ਕਈ ਜਨਜਾਤੀਆਂ ਦੇ ਲੋਕ ਅੱਜ ਵੀ ਅਜੀਬ ਪਰੰਪਰਾਵਾਂ ਨੂੰ ਨਿਭਾਉਂਦੇ ਹਨ। ਅੱਜ ਅਸੀਂ ਤੁਹਾਨੂੰ ਦੁਨੀਆ ਦੀਆਂ ਅਜੀਬੋ-ਗਰੀਬ ਪਰੰਪਰਾਵਾਂ ਦੇ ਬਾਰੇ ਦੱਸਣ ਜਾ ਰਹੇ ਹਾਂ।
- ਅਸੀਂ ਅਕਸਰ ਦੇਖਦੇ ਹਾਂ ਕਿਸੇ ਵਿਅਕਤੀ ਦੀ ਮੌਤ ਦੇ ਬਾਅਦ ਲਾਸ਼ ਨੂੰ ਜਲਾਇਆ ਜਾਂ ਦਫਨਾਇਆ ਜਾਂਦਾ ਹੈ ਪਰ ਆਦਿ ਵਾਸੀਆਂ ''ਚ ਕਿਸੇ ਦੀ ਮੌਤ ਹੋਣ ਦੇ ਮ੍ਰਿਤਕ ਨੂੰ ਪੱਤਿਆਂ ''ਚ ਲੇਪਟ ਕੇ ਕੀੜੇ- ਮਕੌੜਿਆਂ ਦੇ ਲਈ ਛੱਡ ਦਿੱਤਾ ਜਾਂਦਾ ਹੈ। ਮਹੀਨੇ ਬਾਅਦ ਆਦਿਵਾਸੀ ਹੱਡੀਆਂ ਨੂੰ ਸੂਪ ''ਚ ਮਿਲਾਕੇ ਪੀ ਜਾਂਦੇ ਹਨ।
- ਹਿੰਦੂ ਧਰਮ ''ਚ ਕਈ ਪਰੰਪਰਾਵਾਂ ਨੂੰ ਨਿਭਾਇਆ ਜਾਂਦਾ ਹੈ। ਮਹਾਰਾਸ਼ਟਰ , ਕਰਨਾਟਕ ਅਤੇ ਕਈ ਇਲਾਕਿਆਂ ''ਚ ਇੱਕ ਅਜੀਬ ਤਰ੍ਹਾਂ ਦੀ ਪਰੰਪਰਾ ਨੂੰ ਲੋਕ ਨਿਭਾਉਦੇ ਹਨ। ਇੱਥੇ ਬੱਚੇ ਨੂੰ ਕੱਪੜੇ ''ਚ ਬੰਨ ਕੇ 5 ਫੁੱਟ ਦੀ ਉਚਾਈ ਤੋਂ ਥੱਲੇ ਸੁੱਟਿਆ ਜਾਂਦਾ ਹੈ। ਕਹਿੰਦੇ ਹਨ ਇਸ ਤਰ੍ਹਾਂ ਕਰਨ ਨਾਲ ਬੱਚੇ ਦਾ ਭਾਗ ਚੰਗਾ ਹੁੰਦਾ ਹੈ।
- ਇੰਡੋਨੇਸ਼ੀਆ ਦੇ ਦਾਨੀ ਆਦਿਵਾਸੀਆਂÎ ''ਚ ਕਿਸੇ ਦੀ ਮੌਤ ਹੋਣ ''ਤੇ ਕਈ ਪਰੰਪਰਾਵਾਂ ਨੂੰ ਨਿਭਾਇਆਂ ਜਾਂਦੀਆਂÎ ਹਨ। ਇੱਥੇ ਕਿਸੇ ਰਿਸ਼ਤੇਦਾਰ ਦੀ ਮੌਤ ਹੋਣ ''ਤੇ ਔਰਤਾਂ ਨੂੰ ਆਪਣੀ ਇੱਕ ਉਗਲੀ ਕੱਟਣੀ ਪੈਂਦੀ ਹੈ।
- ਕਿਸੇ ਦੀ ਮੌਤ ਹੋਣ ''ਤੇ ਲੋਕ ਮਾਤਮ ਮਨਾਉਂਦੇ ਹਨ । ਪਰ  ਤਾਈਵਾਨ ''ਚ ਅਤਿੰਮ ਸੰਸਕਾਰ ''ਤੇ ਸਟਰਿਪ ਡਾਂਸਰਾਂ ਨੂੰ ਬੁਲਾਇਆ ਜਾਂਦਾ ਹੈ। ਕਹਿੰਦੇ ਹਨ ਅਜਿਹਾ ਕਰਨ ਨਾਲ  ਭਟਕਦੀ ਆਤਮਾ ਨੂੰ ਸ਼ਾਤੀ ਮਿਲਦੀ ਹੈ।
- ਏਸਿਕਮੋ ''ਚ ਕਿਸੇ ਬਜ਼ੁਗਰ ਵਿਅਕਤੀ ਦੀ ਮੌਤ ਹੋ ਜਾਣ ਤੇ ਲਾਸ਼ ਨੂੰ ਤੈਰਦੇ ਬਰਫ ਦੇ ਟੁਕੜੇ ''ਤੇ ਲੰਬਾ ਪਾ ਕੇ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਜ਼ੁਰਗ ਉਨ੍ਹਾਂ ''ਤੇ ਬੋਝ ਨਹੀਂ ਹੁੰਦੇ । ਉਹ ਉਨ੍ਹਾਂ ਨੂੰ ਸਤਿਕਾਰ ਯੋਗ ਢੰਗ ਨਾਲ ਵਿਦਾ ਕਰਦੇ ਹਨ।


Related News