ਜਾਣੋ, ਮਨੁੱਖੀ ਸਰੀਰ ਦੀ ਹੋਰ ਕਿਵੇ ਹੋ ਸਕਦੀ ਹੈ ਵਰਤੋਂ

05/22/2017 10:32:35 AM

ਨਵੀਂ ਦਿੱਲੀ— ਆਦਿ ਕਾਲ ''ਚ ਮਨੁੱਖ, ਆਦਿਮਾਨਵ ਸੀ ਅਤੇ ਉਸ ਦੇ ਕੰਮ ਕਰਨ ਦੇ ਤਰੀਕੇ ਬਾਂਦਰਾਂ ਨਾਲ ਮਿਲਦੇ ਸਨ। ਨਾਲ ਹੀ ਸੱਭਿਅਤਾ ਅਤੇ ਸੰਸਕ੍ਰਿਤੀ ਦੀ ਕਮੀ ਸੀ। ਆਧੁਨਿਕ ਮਨੁੱਖ ਦਾ ਨਿਰਮਾਣ ਹੋਏ ਲਗਭਗ 2000 ਸਾਲ ਬੀਤ ਗਏ ਹਨ। ਉਦੋਂ ਤੋਂ ਲੈ ਕੇ ਅੱਜ ਤੱਕ ਦੁਨੀਆ ''ਚ ਕਈ ਅਨੋਖੀਆਂ ਕਾਢਾਂ ਕੱਢੀਆਂ ਗਈਆਂ। ਖਾਣ-ਪੀਣ ਤੋਂ ਲੈ ਕੇ ਹੋਰ ਕਈ ਚੀਜ਼ਾਂ ਦੀ ਖੋਜ ਕੀਤੀ ਗਈ। ਮਨੁੱਖ ਨੇ ਕੁਝ ਚੀਜ਼ਾਂ ਨੂੰ ਬਾਹਰੀ ਵਸਤਾਂ ਤੋਂ ਬਣਾਇਆ ਹੈ ਅਤੇ ਕੁਝ ਨੂੰ ਖੁਦ ਦੇ ਸਰੀਰ ਤੋਂ ਨਿਕਲਣ ਵਾਲੇ ਪਦਾਰਥਾਂ ਨਾਲ। ਅੱਜ ਅਸੀਂ ਤੁਹਾਨੂੰ ਮਨੁੱਖੀ ਸਰੀਰ ਤੋਂ ਬਨਣ ਵਾਲੇ ਪਦਾਰਥਾਂ ਬਾਰੇ ਦੱਸ ਰਹੇ ਹਾਂ।
1. ਸੀਮਨ ਨਾਲ ਕੁਕਿੰਗ
ਸੀਮਨ, ਮਰਦਾਂ ਦੇ ਜਨਨ ਅੰਗਾਂ ਤੋਂ ਨਿਕਲਣ ਵਾਲਾ ਦ੍ਰਵ ਹੁੰਦਾ ਹੈ ਜੋ ਔਰਤ ਨੂੰ ਗਰਭਵਤੀ ਬਣਾ ਸਕਦਾ ਹੈ। ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਇਸ ਦੀ ਵਰਤੋਂ ਕੁਕਿੰਗ ਲਈ ਵੀ ਕੀਤੀ ਜਾ ਸਕਦੀ ਹੈ ਅਤੇ ਅਜਿਹਾ ਖਾਣਾ ਕੋਣ ਖਾਂਦਾ ਹੋਵੇਗਾ?
ਇਹ ਅੱਜ ਦੇ ਸਮੇਂ ''ਚ ਹੋ ਰਿਹਾ ਹੈ। ਅੱਜ-ਕਲ੍ਹ ਬਾਜ਼ਾਰ ''ਚ ਕਈ ਸਾਰੀਆਂ ਰੈਸਿਪੀ ਸਪਰਮ ਨਾਲ ਬਣਾਈਆਂ ਜਾਂਦੀਆਂ ਹਨ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਨ੍ਹਾਂ ''ਚ ਪੋਸ਼ਕ ਤੱਤ ਕਾਫੀ ਮਾਤਰਾ ''ਚ ਪਾਏ ਜਾਂਦੇ ਹਨ।
ਇਸ ''ਤੇ ਬਹੁਤ ਸਾਰੀਆਂ ਕੁਕਿੰਗ ਕਲਾਸਾਂ ਵਿਦੇਸ਼ਾਂ ''ਚ ਚੱਲ ਰਹੀਆਂ ਹਨ। ਇਸ ਦੇ ਸਵਾਦ ਬਾਰੇ ਲੋਕਾਂ ਦਾ ਮਿਕਸਡ ਜਵਾਬ ਹੁੰਦਾ ਹੈ।
2. ਈਅਰਵੈਕਸ ਮੋਮਬੱਤੀ
ਮੋਮ ਦੀ ਮੋਮਬੱਤੀ ਤਾਂ ਹਰ ਘਰ ''ਚ ਹੁੰਦੀ ਹੈ ਪਰ ਕੀ ਤੁਸੀਂ ਈਅਰਵੈਕਸ ਦੀ ਮੋਮਬੱਤੀ ਆਪਣੇ ਘਰ ''ਚ ਰਖੋਗੇ। ਸੋਚ ਕੇ ਹੀ ਅਜੀਬ ਲੱਗਦਾ ਹੈ ਪਰ ਪ੍ਰਾਚੀਨ ਸਮੇਂ ''ਚ ਮਿਸਰ ''ਚ ਇਸ ਤਰ੍ਹਾਂ ਦੀ ਮੋਮਬੱਤੀ ਬਣਾਈ ਜਾਂਦੀ ਸੀ। ਕਈ ਵਾਰੀ ਜਾਨਵਰਾਂ ਦੇ ਸਰੀਰ ''ਚੋਂ ਵੈਕਸ ਕੱਢ ਕੇ ਉਸ ਦੀ ਮੋਮਬੱਤੀ ਬਣਾਈ ਜਾਂਦੀ ਸੀ।
ਜਿਵੇਂ ਕੀ ਸਾਰਿਆਂ ਨੁੰ ਪਤਾ ਹੈ ਕਿ ਮਨੁੱਖੀ ਕੰਨ ਦੇ ਵੈਕਸ ''ਚ ਕਾਫੀ ਮਾਤਰਾ ''ਚ ਫੈਟੀ ਐਸਿਡ ਹੁੰਦਾ ਹੈ ਜੋ ਕਿ ਕੰਨਾਂ ਨੂੰ ਸੁਰੱਖਿਅਤ ਰੱਖਦਾ ਹੈ। ਇਸ ਲਈ ਇਸ ਦੀ ਬਣੀ ਮੋਮਬੱਤੀ ਵੀ ਬਹੁਤ ਪ੍ਰਭਾਵੀ ਹੁੰਦੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਈਅਰਵੈਕਸ ''ਚ ਕਈ ਫਲੇਵਰ ਅਤੇ ਰੰਗ ਮਿਲਾ ਕੇ ਇਸ ਨੂੰ ਵੱਖਰੀ ਲੁਕ ਦਿੱਤੀ ਜਾਂਦੀ ਹੈ ਪਰ ਇਹ ਬਹੁਤ ਮਹਿੰਗੀ ਹੁੰਦੀ ਹੈ ਅਤੇ ਹਰ ਜਗ੍ਹਾ ਨਹੀਂ ਮਿਲਦੀ।
3. ਗਰਭਨਾਲ ਖਾ ਲੈਣਾ
ਗਰਭਨਾਲ ਇਕ ਔਰਤ ਦਾ ਪ੍ਰਜਨਨ ਅੰਗ ਹੁੰਦਾ ਹੈ ਜਿਸ ਦੁਆਰਾ ਗਰਭ ''ਚ ਪਲ ਰਹੇ ਬੱਚੇ ਨੂੰ ਭੋਜਨ, ਪਾਣੀ ਅਤੇ ਆਕਸੀਜਨ ਮਿਲਦੀ ਹੈ। ਬੱਚੇ ਦੇ ਪੈਦਾ ਹੋਣ ''ਤੇ ਇਹ ਗਰਭਨਾਲ ਵੀ ਬਾਹਰ ਨਿਕਲ ਜਾਂਦੀ ਹੈ ਅਤੇ ਇਸ ਨੂੰ ਸੁੱਟ ਦਿੱਤਾ ਜਾਂਦਾ ਹੈ ਪਰ ਕੁਝ ਦੇਸ਼ਾਂ ''ਚ ਇਸ ਨੂੰ ਪੋਸ਼ਕ ਤੱਤਾਂ ਨਾਲ ਭਰੂਪਰ ਮੰਨਦੇ ਹੋਏ ਖਾਣ ''ਚ ਵਰਤਿਆ ਜਾਂਦਾ ਹੈ।
ਇਸ ਨਾਲ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਅਤੇ ਕਈ ਵਾਰੀ ਮਾਂ ਦੀ ਸ਼ਕਤੀ ਵਧਾਉਣ ਲਈ ਵੀ ਇਹ ਦਿੱਤੇ ਜਾਂਦੇ ਹਨ। ਇਨ੍ਹਾਂ ਨੂੰ ਇਲਾਜ ਵਜੋਂ ਵੀ ਵਰਤਿਆ ਜਾਂਦਾ ਹੈ। ਭਾਰਤ ''ਚ ਅੱਗ ਨਾਲ ਸੜਨ ਵਾਲੇ ਰੋਗੀਆਂ ਲਈ ਇਸ ਦੀ ਵਰਤੋਂ ਉਨ੍ਹਾਂ ਦੀ ਸਕਿਨ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ।
4. ਬੀਅਰ ਬਣਾਉਣ ''ਚ ਯੂਰਿਨ ਦੀ ਵਰਤੋਂ
ਇਹ ਹਾਲ ਹੀ ''ਚ ਕੀਤਾ ਗਿਆ ਮਨੁੱਖੀ ਜੈਵਿਕ ਰਿਸਰਚ ਹੈ। ਸਾਲ 2017 ''ਚ ਇਕ ਡੇਨਿਸ਼ (ਡੈਨਮਾਰਕ ਦਾ ਰਹਿਣ ਵਾਲਾ) ਸ਼ਰਾਬ ਬਣਾਉਣ ਵਾਲੇ ਨੇ ਇਹ ਖੁਲਾਸਾ ਕੀਤਾ ਕਿ ਉਹ ਯੂਰਿਨ ਦੀ ਵਰਤੋਂ ਸ਼ਰਾਬ ਬਣਾਉਣ ਲਈ ਕਰਦਾ ਹੈ। ਉਸ ਦੇ ਮੁਤਾਬਕ ਯੁਰਿਨ ''ਚ ਕੁਝ ਅਜਿਹੇ ਤੱਤ ਹੁੰਦੇ ਹਨ ਜਿਨ੍ਹਾਂ ਨੂੰ ਕੱਢ ਕੇ ਬੀਅਰ ਬਣਾਈ ਜਾ ਸਕਦੀ ਹੈ। ਇਸ ਦਾ ਸੁਆਦ ਆਮ ਬੀਅਰ ਦੀ ਤਰ੍ਹਾਂ ਹੀ ਹੁੰਦਾ ਹੈ।
5. ਪੌਦਾ ਖਾਦ ਦੇ ਰੂਪ ''ਚ ਮਾਹਵਾਰੀ ਬਲੱਡ ਦੀ ਵਰਤੋਂ
ਹਰ ਮਹੀਨੇ ਔਰਤਾਂ ਨੂੰ ਮਾਹਵਾਰੀ ਆਉਂਦੀ ਹੈ ਅਤੇ ਇਹ ਖੂਨ ਬੇਕਾਰ ਚਲਾ ਜਾਂਦਾ ਹੈ। ਇਸ ਲਈ ਇਕ ਅਜਿਹੀ ਤਕਨੀਕ ਖੋਜੀ ਗਈ ਹੈ ਜਿਸ ''ਚ ਇਸ ਖੂਨ ਨੂੰ ਪੌਦਾ ਖਾਦ ਦੇ ਰੂਪ ''ਚ ਵਰਤਿਆ ਜਾਣ ਲੱਗਾ ਹੈ। ਇਸ ਖੂਨ ''ਚ ਖੂਨ ਅਤੇ ਗਰਭਾਸ਼ਯ ਦੀਆਂ ਪਰਤਾਂ ਹੁੰਦੀਆਂ ਹਨ  ਅਤੇ ਇਸ ''ਚ ਨਾਈਟਰੋਜਨ ਹੁੰਦਾ ਹੈ ਜੋ ਪੌਦਿਆਂ ਨੂੰ ਸਿਹਤਮੰਦ ਬਣਾਉਂਦਾ ਹੈ। ਕਈ ਵਿਗਿਆਨੀਆਂ ਨੇ ਇਸ ਕਦਮ ਦੀ ਸਰਾਹਣਾ ਕੀਤੀ ਹੈ ਪਰ ਇਸ ਦੇ ਵਿਕਾਸ ਲਈ ਔਰਤਾਂ ਨੂੰ ਖੁਦ ਅੱਗੇ ਆਉਣਾ ਪਵੇਗਾ।
6. ਮ੍ਰਿਤ ਵਾਲਾਂ ਦਾ ਸਟਾਈਲ ਹੇਅਰ
ਪਹਿਲਾਂ ਵੀ ਕਿਸੇ ਦੇ ਵਾਲਾਂ ਦੀ ਵਿਗ ਬਣਾ ਕੇ ਗੰਜੇ ਦੇ ਸਿਰ ਨੂੰ ਢੱਕਿਆ ਜਾਂਦਾ ਸੀ ਪਰ ਹੁਣ ਇਸ ਮ੍ਰਿਤ ਵਾਲਾਂ ਨੂੰ ਹੇਅਰ ਸਟਾਈਲ ਬਣਾਉਣ ਦੇ ਕੰਮ ''ਚ ਵਰਤਿਆ ਜਾ ਰਿਹਾ ਹੈ। 
7. ਉਪਕਰਨਾਂ ਲਈ ਹੱਡੀਆਂ
ਹੱਡੀਆਂ ਦੀ ਵਰਤੋਂ ਉਪਕਰਨ ਬਣਾਉਣ ਲਈ ਕੀਤੀ ਜਾਣ ਲੱਗੀ ਹੈ। ਇਹ ਸਰੀਰ ਦਾ ਟਿਕਾਊ ਹਿੱਸਾ ਹੁੰਦੀਆਂ ਹਨ ਅਤੇ ਇਨ੍ਹਾਂ ਨਾਲ ਤੁਸੀਂ ਕੋਈ ਵੀ ਸਖਤ ਆਈਟਮ ਬਣਾ ਸਕਦੇ ਹੋ। ਹਾਲ ਹੀ ''ਚ ਇਨ੍ਹਾਂ ਨਾਲ ਸੰਗੀਤ ਉਪਕਰਨਾਂ ਨੂੰ ਬਣਾਇਆ ਗਿਆ ਹੈ।
8. ਦੰਦਾਂ ਦੀ ਜਿਊਲਰੀ
ਗਲੇ ''ਚ ਦੰਦਾਂ ਦਾ ਨੈੱਕਲਸ ਪਾਉਣ ਬਾਰੇ ਸੋਚ ਕੇ ਹੀ ਤੁਹਾਨੂੰ ਹਾਸਾ ਆ ਜਾਵੇਗਾ ਪਰ ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ ਸੱਚਮੁਚ ਹੀ ਦੰਦਾਂ ਦੇ ਨੈੱਕਲਸ ਬਣਦੇ ਹਨ ਅਤੇ ਬਾਜ਼ਾਰ ''ਚ ਵਿਕਦੇ ਵੀ ਹਨ। ਇਹ ਗਹਿਣੇ ਬੇਬੀ ਦੰਦਾਂ ਦੇ ਬਣਾਏ ਜਾਂਦੇ ਹਨ ਪਰ ਭਾਰਤ ''ਚ ਇਹ ਹੁਣ ਤੱਕ ਉਪਲਬਧ ਨਹੀਂ ਹਨ। ਇਹ ਬਾਹਰੀ ਦੇਸ਼ਾਂ ''ਚ ਬਣਾਏ ਜਾਂਦੇ ਹਨ।

Related News