ਜਾਣੋ, ਛੇ ਹਜ਼ਾਰ ਸਾਲ ਤੋਂ ਜਮੀਨ ''ਚ ਦੱਬੀ ਇਸ ਜਗ੍ਹਾ ਬਾਰੇ

05/29/2017 6:05:01 PM

ਮੁੰਬਈ— ਇੰਗਲੈਂਡ ''ਚ ਛੇ ਹਜ਼ਾਰ ਸਾਲ ਪੁਰਾਣੀ ਇਕ ਜਗ੍ਹਾ ਮਿਲੀ ਹੈ, ਜਿੱਥੇ ਪ੍ਰੀਹਿਸਟੋਰਿਕ ਮਨੁੱਖ ਧਾਰਮਿਕ ਕਰਮਕਾਂਡ ਕਰਿਆ ਕਰਦੇ ਸਨ। ਵਾਰਵਿਕਸ਼ਾਇਰ ਦੇ ਨਿਊਬੋਲਡ-ਆਨ-ਸਟੂਰ ਪਿੰਡ ''ਚ ਖੇਤੀ ਭੂਮੀ ''ਚ ਇਮਾਰਤਾਂ ਬਣਾਉਣ ਦੀ ਜਗ੍ਹਾ ਤੈਅ ਕੀਤੀ ਗਈ ਹੈ। ਇੱਥੇ ਬੀਤੇ ਸਾਲ ਤੋਂ ਖੁਦਾਈ ਚੱਲ ਰਹੀ ਹੈ। ਪੁਰਾਤੱਤਵ ਵਿਗਿਆਨੀਆਂ ਨੂੰ ਇੱਥੇ ਗੋਲਾਕਾਰ ਜਗ੍ਹਾ ਮਿਲੀ ਹੈ। ਇੱਥੇ ਪੰਜ ਇਨਸਾਨੀ ਕੰਕਾਲ ਵੀ ਦੱਬੇ ਮਿਲੇ ਹਨ। ਅੱਜ ਅਸੀਂ ਤੁਹਾਨੂੰ ਇਸ ਬਾਰੇ ਕੁਝ ਗੱਲਾਂ ਦੱਸ ਰਹੇ ਹਾਂ। ਤੁਸੀਂ ਇਸ ਜਗ੍ਹਾ ਸੰਬੰਧੀ ਕੁਝ ਤਸਵੀਰਾਂ ਵੀ ਦੇਖ ਸਕਦੇ ਹੋ।
1. ਪਹਿਲਾਂ ਇਸ ਨੂੰ ਸਮੂਹਕ ਕਬਰਸਤਾਨ ਮੰਨਿਆ ਗਿਆ ਸੀ। ਪਰ ਹੁਣ ਪੁਰਾਤੱਤਵ ਵਿਗਿਆਨੀਆਂ ਇਹ ਜਾਣ ਕੇ ਉਤਸਾਹਤ ਹਨ ਕਿ ਇਸ ਜਗ੍ਹਾ ''ਤੇ ਮਨੁੱਖ ਸਮੂਹਕ ਰੂਪ ''ਚ ਧਾਰਮਿਕ ਕਰਮਕਾਂਡ ਕਰਿਆ ਕਰਦੇ ਸਨ।
2. ਇਹ ਜਗ੍ਹਾ ਮਿੱਟੀ ਦੀ ਮੇੜ ਅਤੇ ਨਾਲੀ ਨਾਲ ਘਿਰੀ ਹੋਈ ਹੈ। ਇੱਥੇ ਪਿੱਤਲ ਯੁਗ ਦੇ ਪੰਜ ਕੰਕਾਲ ਵੀ ਮਿਲੇ ਹਨ। ਵਿਗਿਆਨੀਆਂ ਲਈ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਇਲਾਕੇ ''ਚ ਮਿੱਟੀ ਅਜਿਹੀ ਹੈ, ਜੋ ਹੱਡੀਆਂ ਨੂੰ ਗਲਾ ਦਿੰਦੀ ਹੈ। ਇਸ ਦੇ ਬਾਵਜੂਦ ਇਸ ਜਗ੍ਹਾ ''ਤੇ ਹਜ਼ਾਰਾਂ ਸਾਲ ਬਾਅਦ ਵੀ ਬਹੁਤ ਸਾਰੀਆਂ ਹੱਡੀਆਂ ਸਾਬਤ ਬਚੀਆਂ ਹੋਈਆਂ ਹਨ।
3. ਕਰੀਬ 30 ਫੁੱਟ ਵਿਆਸ ਵਾਲੀ ਇਹ ਜਗ੍ਹਾ ਨਾਲੀ ਸਰੰਚਨਾ ਨਾਲ ਘਿਰੀ ਹੈ।
4. ਵਿਗਿਆਨੀਆਂ ਨੂੰ ਉਮੀਦ ਹੈ ਕਿ ਇਸ ਜਗ੍ਹਾ ''ਤੇ ਖੋਜਬੀਨ ਕਰਨ ਨਾਲ ਪ੍ਰਾਗੈਤਿਹਾਸਿਕ ਕਾਲ ਦੇ ਮਨੁੱਖਾਂ ਬਾਰੇ ਹੋਰ ਜ਼ਿਆਦਾ ਜਾਣਕਾਰੀਆਂ ਮਿਲ ਸਕਣਗੀਆਂ

Related News