ਲੰਬੀ ਉਮਰ ਲਈ ਤਿੰਨ ਚੀਜ਼ਾਂ ਦਾ ਰੱਖੋ ਧਿਆਨ

Monday, Feb 06, 2017 - 09:31 AM (IST)

 ਲੰਬੀ ਉਮਰ ਲਈ  ਤਿੰਨ ਚੀਜ਼ਾਂ ਦਾ ਰੱਖੋ ਧਿਆਨ

ਜਲੰਧਰ— ਜੇਕਰ ਤੁਸੀਂ ਚੰਗੀ ਜੀਵਨਸ਼ੈਲੀ ਦੀ ਪਾਲਣਾ ਨਹੀਂ ਕਰਦੇ, ਇਸ ਦੇ ਉਲਟ ਸਿਗਰਟਨੋਸ਼ੀ, ਸ਼ਰਾਬ ਆਦਿ ਦਾ ਸੇਵਨ ਕਰਦੇ ਹੋ ਅਤੇ ਤੁਹਾਡਾ ਭਾਰ ਵੱਧ ਰਿਹਾ ਹੈ ਤਾਂ ਤੁਹਾਡੇ ''ਚ ਕੈਂਸਰ, ਦਿਲ ਅਤੇ ਸਟ੍ਰੋਕ ਦਾ ਖਤਰਾ ਲਗਾਤਾਰ ਵਧਦਾ ਜਾਂਦਾ ਹੈ। ਅਜਿਹੇ ''ਚ ਜੇਕਰ ਪਹਿਲਾਂ ਹੀ ਸਾਵਧਾਨੀ ਵਰਤੀ ਜਾਵੇ ਅਤੇ ਕੁਝ ਜ਼ਰੂਰੀ ਜਾਂਚ ਕਰਵਾ ਲਈ ਜਾਵੇ ਤਾਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
1. ਬਲੱਡ ਪ੍ਰੈਸ਼ਰ ਚੈੱਕ ਕਰਵਾਓ
ਲਗਾਤਾਰ ਹੋਣ ਵਾਲੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਸਟ੍ਰੋਕ, ਦਿਲ ਦੀਆਂ ਬੀਮਾਰੀਆਂ ਅਤੇ ਗੁਰਦਿਆਂ ਦੀਆਂ ਬੀਮਾਰੀਆਂ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਬਲੱਡ ਪ੍ਰੈਸ਼ਰ ਦਾ ਕੋਈ ਲੱਛਣ ਨਹੀਂ ਹੁੰਦਾ। ਜੇਕਰ ਤੁਹਾਡਾ ਬਲੱਡ ਪ੍ਰੈਸ਼ਰ 180-90 ਜਾਂ ਇਸ ਤੋਂ ਵੱਧ ਹੈ ਤਾਂ ਤੁਹਾਡੇ ਦਿਲ ਨੂੰ ਆਮ ਦੇ ਮੁਕਾਬਲੇ ਖੂਨ ਨੂੰ ਪੰਪ ਕਰਨ ਲਈ ਵਧੇਰੇ ਯਤਨ ਕਰਨਾ ਪੈਂਦਾ ਹੈ। ਹਫ਼ਤੇ ''ਚ ਚਾਰ ਵਾਰ 30 ਮਿੰਟ ਤੱਕ ਕਸਰਤ ਕਰੋ। ਨਮਕ ਅਤੇ ਸ਼ਰਾਬ ਦਾ ਸੇਵਨ ਘੱਟ ਕਰ ਦਿਓ ਅਤੇ ਲੋੜ ਹੋਵੇ ਤਾਂ ਆਪਣਾ ਭਾਰ ਘਟਾਓ। 
2. ਕੋਲੈਸਟਰੌਲ ਮਾਪੋ
ਮਰਦਾਂ ਨੂੰ ਔਰਤਾਂ ਦੇ ਮੁਕਾਬਲੇ ਹਾਰਟ ਅਟੈਕ ਵਧੇਰੇ ਹੁੰਦੇ ਹਨ। ਇਸ ਦਾ ਕਾਰਨ ਕੋਲੈਸਟਰੌਲ ਦਾ ਉੱਚ ਪੱਧਰ ਹੁੰਦਾ ਹੈ ਕਿਉਂਕਿ ਇਸ ਨਾਲ ਧਮਨੀਆਂ ਕਠੋਰ ਅਤੇ ਸੁੰਗੜ ਜਾਂਦੀਆਂ ਹਨ। ਇਹ ਵੀ ਲੱਛਣ ਰਹਿਤ ਹੈ। ਜੇਕਰ ਤੁਹਾਡੀ ਉਮਰ 40 ਸਾਲ ਤੋਂ 
ਉੱਪਰ ਹੈ ਅਤੇ ਤੁਸੀਂ ਮੋਟਾਪੇ ਦੇ ਸ਼ਿਕਾਰ ਹੋ ਤਾਂ ਇਸ ਦੀ ਜਾਂਚ ਲਈ ਇੱਕ ਆਮ ਬਲੱਡ ਪ੍ਰੈਸ਼ਰ ਟੈਸਟ ਕੀਤਾ ਜਾਂਦਾ ਹੈ, ਜਿਸ ''ਚ ਐੱਲ. ਡੀ. ਐੱਲ., ਐੱਚ. ਡੀ. ਐੱਲ. (ਚੰਗਾ ਕੋਲੈਸਟਰੌਲ) ਦਾ ਅਨੁਪਾਤ ਦੇਖਿਆ ਜਾਂਦਾ ਹੈ।
3. ਜਾਣੋ ਆਪਣੇ ਲੱਕ ਦਾ ਆਕਾਰ
ਜਿਨ੍ਹਾਂ ਲੋਕਾਂ ਦੇ ਲੱਕ ''ਚ ਵਧੇਰੇ ਫ਼ੈਟ ਹੁੰਦੀ ਹੈ, ਉਨ੍ਹਾਂ ''ਚ ਦਿਲ ਦੇ ਦੌਰੇ, ਸ਼ੂਗਰ ਅਤੇ ਕੁਝ ਕਿਸਮ ਦੀ ਕੈਂਸਰ ਦਾ ਖਤਰਾ ਬਹੁਤ ਹੀ ਜ਼ਿਆਦਾ ਹੁੰਦਾ ਹੈ। ਇਸ ਲਈ ਤੁਹਾਨੂੰ ਆਪਣੇ ਲੱਕ ਦੀ ਜਾਂਚ ਕਰਨੀ ਚਾਹੀਦੀ ਹੈ।


Related News