ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਦੇ ਸਮੇਂ ਧਿਆਨ ''ਚ ਰੱਖੋ ਇਹ ਗੱਲਾਂ

04/30/2017 3:22:37 PM

ਮੁੰਬਈ— ਖਾਣਾ ਪਕਾਉਣ ''ਚ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਨਾ ਆਮ  ਗੱਲ ਹੈ। ਇਸ ਨਾਲ ਇਕ ਤਾਂ ਖਾਣਾ ਜਲਦੀ ਬਣਦਾ ਹੈ ਅਤੇ ਦੂਜਾ ਇਸ ਦੇ ਪੌਸ਼ਟਿਕ ਗੁਣ ਬਰਕਰਾਰ ਰਹਿੰਦੇ ਹਨ। ਅਕਸਰ ਖਬਰਾਂ ''ਚ ਕੁੱਕਰ ਫੱਟਣ ਦੀ ਗੱਲ ਆਮ ਦੇਖਣ-ਸੁਨਣ ''ਚ ਮਿਲਦੀ ਹੈ। ਇਸ ਲਈ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਦੇ ਹੋਏ ਕੁਝ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਸਾਵਧਾਨੀਆਂ ਦੀ ਜਾਣਕਾਰੀ ਦੇ ਰਹੇ ਹਾਂ।
1. ਕੁੱਕਰ ਨੂੰ ਜ਼ਬਰਦਸਤੀ ਨਾ ਖੋਲ੍ਹੋ
ਪ੍ਰੈਸ਼ਰ ਕੁੱਕਰ ''ਚ ਖਾਣਾ ਪਕਾਉਂਦੇ ਹੋਏ ਇਸ ''ਚ ਭਾਫ ਬਣਦੀ ਹੈ। ਜਦੋਂ ਗੈਸ ਬੰਦ ਕੀਤੀ ਜਾਂਦੀ ਹੈ ਤਾਂ ਕੁਝ ਦੇਰ ਤੱਕ ਭਾਫ ਕੁੱਕਰ ''ਚ ਹੀ ਰਹਿੰਦੀ ਹੈ। ਕਈ ਵਾਰੀ ਲੋਕ ਭਾਫ ਨਿਕਲਣ ਦਾ ਇੰਤਜ਼ਾਰ ਨਹੀਂ ਕਰਦੇ ਅਤੇ ਇਸ ਨੂੰ ਜ਼ਬਰਦਸਤੀ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਾਰਨ ਕੁੱਕਰ ਫੱਟ ਸਕਦਾ ਹੈ। ਇਸ ਲਈ ਭਾਫ ਨਿਕਲਣ ''ਤੇ ਹੀ ਕੁੱਕਰ ਨੂੰ ਖੋਲ੍ਹਣਾ ਚਾਹੀਦਾ ਹੈ।
2. ਬਿਨਾਂ ਪਾਣੀ ਦੇ ਕੁੱਕਰ ਦੀ ਵਰਤੋਂ
ਪ੍ਰੈਸ਼ਰ ਕੁੱਕਰ ''ਚ ਕੁਝ ਵੀ ਪਕਾਉਂਦੇ ਹੋਏ ਇਸ ਗੱਲ ਦਾ ਧਿਆਨ ਰੱਖੋ ਕਿ ਇਸ ''ਚ ਥੋੜ੍ਹਾ ਜਿਹਾ ਪਾਣੀ ਜ਼ਰੂਰ ਹੋਵੇ। ਇਸ ਦੇ ਇਲਾਵਾ ਕੁੱਕਰ ਪਾਣੀ ਨਾਲ ਉੱਪਰ ਤੱਕ ਨਾ ਭਰੋ ਕਿਉਂਕਿ ਭਾਫ ਨੂੰ ਜਮ੍ਹਾਂ ਹੋਣ ਲਈ ਜਗ੍ਹਾ ਦੀ ਲੋੜ ਹੁੰਦੀ ਹੈ। ਜਿਆਦਾ ਪਾਣੀ ਪਾਉਣ ਕਾਰਨ ਵੀ ਕੁੱਕਰ ਫੱਟ ਸਕਦਾ ਹੈ।
3. ਪ੍ਰੈਸ਼ਰ ਕੁੱਕਰ ''ਚ ਦਰਾੜ
ਕੁੱਕਰ ਜਦੋਂ ਬਹੁਤ ਜਿਆਦਾ ਪੁਰਾਣਾ ਹੋ ਜਾਂਦਾ ਹੈ ਤਾਂ ਉਸ ''ਚ ਦਰਾੜਾਂ ਪੈ ਜਾਂਦੀਆਂ ਹਨ। ਅਜਿਹੇ ਕੁੱਕਰ ਨੂੰ ਵਰਤਣ ਨਾਲ ਨੁਕਸਾਨ ਹੋ ਸਕਦਾ ਹੈ।
4. ਬੰਦ ਕਰਨ ਦਾ ਤਰੀਕਾ
ਕੁੱਕਰ ਨੂੰ ਹਮੇਸ਼ਾ ਸਹੀ ਤਰੀਕੇ ਨਾਲ ਬੰਦ ਕਰਨਾ ਚਾਹੀਦਾ ਹੈ ਜਿਸ ਨਾਲ ਭਾਫ ਸਹੀ ਤਰੀਕੇ ਨਾਲ ਬਣੇ ਅਤੇ ਖਾਣਾ ਵੀ ਚੰਗੀ ਤਰ੍ਹਾਂ ਪੱਕੇ। ਕਈ ਵਾਰੀ ਕੁੱਕਰ ਦੀ ਰਬੜ ਖਰਾਬ ਹੁੰਦੀ ਹੈ, ਜਿਸ ਕਾਰਨ ਖਾਣਾ ਪਕਾਉਣ ''ਚ ਬਹੁਤ ਸਮ੍ਹਾਂ ਲੱਗਦਾ ਹੈ। ਇਸ ਲਈ ਟੁੱਟੀ ਹੋਈ ਰਬੜ ਨੂੰ ਸਮ੍ਹਾਂ ਰਹਿੰਦੇ ਬਦਲ ਦੇਣਾ ਚਾਹੀਦਾ ਹੈ।

Related News