ਵਿਆਹ ਤੋਂ ਬਾਅਦ ਧਿਆਨ ''ਚ ਰੱਖੋ ਇਹ ਗੱਲਾਂ

Sunday, Feb 05, 2017 - 04:18 PM (IST)

 ਵਿਆਹ ਤੋਂ ਬਾਅਦ ਧਿਆਨ ''ਚ ਰੱਖੋ ਇਹ ਗੱਲਾਂ

ਨਵੀਂ ਦਿੱਲੀ— ਹਰ ਲੜਕੀ ਦੀ ਜਿੰਦਗੀ ''ਚ ਇੱਕ ਖਾਸ ਦਿਨ ਜ਼ਰੂਰ ਆਉਂਦਾ ਹੈ ਅਤੇ ਉਹ ਹੈ ਵਿਆਹ। ਲੜਕੀਆਂ ਆਪਣੇ ਮਾਤਾ-ਪਿਤਾ ਦਾ ਘਰ ਛੱਡ ਕੇ ਕਿਸੇ ਪਰਾਏ ਘਰ ਜਾਂਦੀ ਹੈ ਜਿੱਥੇ ਉਸ ਦਾ ਸੁਹਰਾ ਘਰ ਹੁੰਦਾ ਹੈ ਉੱਥੇ ਜਾ ਕੇ ਉਸ ਨੂੰ ਨਵੇਂ-ਨਵੇਂ ਲੋਕਾਂ ਨੂੰ ਮਿਲਣਾ ਹੁੰਦਾ ਹੈ ਅਤੇ ਆਪਣੀ ਜਿੰਦਗੀ ਨੂੰ ਸ਼ੁਰੂਆਤ ਉਨ੍ਹਾਂ ਅੰਨਜਾਨ ਲੋਕਾਂ ਨਾਲ ਕਰਨਾ ਪੈਂਦੀ ਹੈ। ਉਨ੍ਹਾਂ ਦਾ ਪਿਆਰ ਪਾਉਣ ਲਈ ਉਨ੍ਹਾਂ ਦੇ ਦਿਲ ''ਚ ਖਾਸ ਜਗ੍ਹਾ ਬਣਾਉਣੀ ਪੈਂਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਨਾ ਕੇ ਤੁਸੀਂ ਸੁਹਰੇ ਘਰ ''ਚ ਖਾਸ ਥਾਂ ਬਣਾ ਸਕਦੇ ਹੋ।
1. ਗੁੱਸਾ ਨਾ ਕਰੋ
ਜਦੋਂ ਕੋਈ ਲੜਕੀ ਆਪਣੇ ਘਰ ਨੂੰ ਛੱਡ ਕੇ ਦੂਸਰੇ ਘਰ ''ਚ ਜਾਂਦੀ ਹੈ ਤਾਂ ਉਹ ਉਨ੍ਹਾਂ ਦੇ ਵਿਵਹਾਰ ਤੋਂ ਅੰਨਜਾਨ ਹੁੰਦੀ ਹੈ। ਇਸ ਲਈ ਜੇਕਰ ਕੋਈ ਮੈਂਬਰ ਤੁਹਾਨੂੰ ਕਿਸੇ ਗੱਲ ''ਤੇ ਬੋਲ ਦੇਵੇ ਤਾਂ ਉਸਦਾ ਜਵਾਬ ਪਲਟਕੇ ਨਾ ਦਿਓ ਕਿਉਂਕਿ ਇਸ ਨਾਲ ਤੁਹਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ।
2. ਪਿਆਰ ਨਾਲ ਗੱਲ ਕਰੋਂ
ਕੋਈ ਲੜਕੀ ਜਦੋਂ ਦੁਲਹਣ ਬਣਕੇ ਘਰ ''ਚ ਆਉਂਦੀ ਹੈ ਤਾਂ ਸਭ ਦਾ ਦਿਲ ਕਰਦਾ ਹੈ ਕਿ ਉਸਦੇ ਕੋਲ ਬੈਠ ਕੇ ਉਸ ਨਾਲ ਗੱਲ ਬਾਤ ਕੀਤੀ ਜਾਵੇ। ਇਸ ਲਈ ਤੁਹਾਨੂੰ ਉਨ੍ਹਾਂ ਦੀ ਹਰ ਗੱਲ ਦਾ ਜਵਾਬ ਹੱਸ ਕੇ ਦੇਣਾ ਹੋਵੇਗਾ ਤਾਂਕਿ ਉਨ੍ਹਾਂ ਦੇ ਦਿਲ ''ਚ ਤੁਹਾਡੇ ਲਈ ਪਿਆਰ ਵੱਧੇ।
3. ਕਿਸੇ ਦੀ ਬੁਰਾਈ ਨਾ ਕਰੋ।
ਦੁਲਹਨ ਨੂੰ ਹਮੇਸ਼ਾ ਆਪਣੇ ਪਤੀ ਦੇ ਪਰਿਵਾਰ ਦੇ ਨਾਲ ਚੰਗਾ ਵਿਵਹਾਰ ਅਤੇ ਹੱਸ ਕੇ ਬੋਲਣਾ ਚਾਹੀਦਾ ਹੈ। ਅਜਿਹੇ ਸਮੇਂ ''ਚ ਤੁਹਾਨੂੰ ਕਿਸੇ ਦੇ ਵੀ ਬੁਰਾਈ ਨਹੀਂ ਕਰਨੀ ਚਾਹੀਦੀ। ਇਸ ਨਾਲ ਰਿਸ਼ਤਾ ਟੁੱਟਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਤੁਸੀਂ ਸਭ ਦੀਆਂ ਨਜ਼ਰਾਂ ''ਚ ਗਿਰ ਜਾਂਦੇ ਹੋ।
4. ਚੁੱਪ-ਚੱਪ ਨਾ ਰਹੋ
ਮੰਨਿਆ ਤੁਸੀਂ ਸੁਹਰੇ ਘਰ ''ਚ ਪਹਿਲਾਂ- ਪਹਿਲਾਂ ਇੱਕਲਾ ਮਹਿਸੂਸ ਕਰਦੇ ਹੋ ਪਰ ਇਸ ਸਮੇਂ ਚੁੱਪ-ਚੱੁੱਪ  ਨਾ ਰਹੋ। ਸਾਰਿਆ ਦੇ ਨਾਲ ਮੇਲ ਜੋਲ ਬਣਾ ਕੇ ਰੱਖੋ। ਘਰ ਨੂੰ ਮੈਂਬਰਾਂ ਦੇ ਨਾਲ ਬੱਚਿਆਂ ਨੂੰ ਵੀ ਆਪਣਾ ਬਣਾਉਣ ਦੀ ਕੋਸ਼ਿਸ਼ ਕਰੋ।


Related News