ਇਸ ਵਿਧੀ ਨਾਲ ਬਣਾਓ ਕਟਹਲ ਬਰਿਆਨੀ

Friday, Oct 23, 2020 - 10:24 AM (IST)

ਇਸ ਵਿਧੀ ਨਾਲ ਬਣਾਓ ਕਟਹਲ ਬਰਿਆਨੀ

ਜਲੰਧਰ: ਬਰਿਆਨੀ ਦਾ ਨਾਂ ਸੁਣਦੇ ਹੀ ਸਭ ਦੇ ਮੂੰਹ 'ਚੋਂ ਪਾਣੀ ਆ ਜਾਂਦਾ ਹੈ। ਬਰਿਆਨੀ ਚੀਜ਼ ਹੀ ਇਸ ਤਰ੍ਹਾਂ ਦੀ ਹੈ। ਇਸ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ ਜਿਵੇਂ ਕਿ ਮਿਕਸ ਵੈੱਜ਼ ਬਰਿਆਨੀ, ਆਂਡਾ ਬਰਿਆਨੀ ਜਾਂ ਫਿਰ ਚਿਕਨ ਬਰਿਆਨੀ। ਪਰ ਅੱਜ ਅਸੀਂ ਤੁਹਾਨੂੰ ਕਟਹਲ ਬਰਿਆਨੀ ਰੈਸਿਪੀ ਬਣਾਉਣ ਦੀ ਵਿਧੀ ਦੱਸਾਂਗੇ ਜੋ ਕਿ ਖਾਣ 'ਚ ਤੁਹਾਨੂੰ ਸਭ ਨੂੰ ਬੇਹੱਦ ਪਸੰਦ ਆਵੇਗੀ। ਇਸ ਨੂੰ ਤੁਸੀਂ ਦਹੀਂ ਜਾਂ ਚਟਣੀ ਨਾਲ ਬਰਿਆਨੀ ਦਾ ਸੁਆਦ ਲੈ ਸਕਦੇ ਹੋ।

ਸਮੱਗਰੀ

ਕਟਹਲ-300 ਗ੍ਰਾਮ 
ਦਹੀਂ-60 ਗ੍ਰਾਮ 
ਅਦਰਕ-ਲਸਣ ਦਾ ਪੇਸਟ-30 ਗ੍ਰਾਮ 
ਬਾਸਮਤੀ ਚੌਲ-200 ਗ੍ਰਾਮ (4 ਮਿੰਟਾਂ ਲਈ ਉਬਲਦੇ ਪਾਣੀ 'ਚ ਪਕਾਓ), ਭਿੱਜੇ ਹੋਏ
ਗਰਮ ਮਸਾਲਾ-15 ਗ੍ਰਾਮ 
ਨਮਕ ਸੁਆਦ ਅਨੁਸਾਰ
ਲਾਲ ਮਿਰਚ ਪਾਊਂਡਰ-5 ਗ੍ਰਾਮ 
ਪਾਣੀ-600 ਮਿ.ਲੀ. 
ਘਿਓ-30 ਮਿ.ਲੀ. 
ਭੂਰਾ ਪਿਆਜ਼-10 ਗ੍ਰਾਮ
ਇਕ ਚੁਟਕੀ ਕੇਸਰ
ਧਨੀਆ-10 ਗ੍ਰਾਮ 
ਪੁਦੀਨਾ-5 ਗ੍ਰਾਮ 
ਆਟਾ
ਘਰ ਬਣੇ ਮਸਾਲੇ ਲਈ:
ਸਟਾਰ ਅਨੀਜ਼-5 ਗ੍ਰਾਮ 
ਇਲਾਇਚੀ-5 ਗ੍ਰਾਮ 
ਹਰੀ ਇਲਾਇਚੀ-5 ਗ੍ਰਾਮ 
ਜੀਰਾ-5 ਗ੍ਰਾਮ 
ਸਾਬਤਾ ਧਨੀਆ-5 ਗ੍ਰਾਮ 
ਲੌਂਗ-5 ਗ੍ਰਾਮ 
ਸਾਬਤ ਲਾਲ ਮਿਰਚ-5 ਗ੍ਰਾਮ 
ਦਾਲਚੀਨੀ-5 ਗ੍ਰਾਮ 
ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਇਕ ਕੌਲੀ 'ਚ ਕਟਹਲ ਪਾਓ। ਇਸ ਤੋਂ ਬਾਅਦ ਅਦਰਕ, ਲਸਣ ਦਾ ਪੇਸਟ, ਨਮਕ, ਲਾਲ ਮਿਰਚ ਅਤੇ ਦਹੀਂ ਪਾ ਕੇ ਮਿਕਸ ਕਰ ਲਵੋ। ਫਿਰ ਇਸ ਨੂੰ ਢੱਕ ਕੇ 3 ਘੰਟੇ ਲਈ ਰੱਖ ਦਿਓ। 
ਹੁਣ ਦੂਜੇ ਭਾਂਡੇ 'ਚ ਘਿਓ ਪਾ ਕੇ ਇਸ 'ਚ ਮੈਰਿਨੇਟਿਡ ਕਟਹਲ ਨੂੰ ਪਾਓ। ਇਸ ਨੂੰ ਹਲਕੀ ਅੱਗ 'ਤੇ ਪਕਾਉਣਾ ਸ਼ੁਰੂ ਕਰੋ। ਪਕਾਉਣ ਲਈ ਤੁਸੀਂ ਕੜਾਹੀ ਜਾਂ ਕੁੱਕਰ ਦੀ ਵਰਤੋਂ ਕਰ ਸਕਦੇ ਹੋ। ਹਲਕੀ ਅੱਗ 'ਤੇ ਪਕਾਉਂਦੇ ਸਮੇਂ ਮਸਾਲਾ ਵੀ ਪਾਓ। ਇਸ ਤੋਂ ਬਾਅਦ 200 ਗ੍ਰਾਮ ਭਿੱਜੇ ਹੋਏ ਚੌਲ ਵੀ ਪਾਓ ਅਤੇ 600 ਮਿ.ਲੀ ਗਰਮ ਪਾਣੀ ਪਾਓ। 
ਹੁਣ ਗੁੰਨਿਆ ਹੋਇਆ ਆਟਾ ਲੈ ਕੇ ਇਸ ਨੂੰ ਸੀਲ ਕਰੋ ਅਤੇ ਹਲਕੀ ਅੱਗ 'ਤੇ 20 ਮਿੰਟ ਤੱਕ ਪਕਾਓ। ਜਦੋਂ ਤੱਕ ਬਰਿਆਨੀ ਤਿਆਰ ਹੋ ਰਹੀ ਹੈ ਤਦ ਤੱਕ ਤੁਸੀਂ ਰਾਇਤਾ ਜਾਂ ਚਟਣੀ ਤਿਆਰ ਕਰ ਲਵੋ। ਤਿਆਰ ਹੋਣ ਤੋਂ ਬਾਅਦ ਰਾਇਤੇ ਜਾਂ ਚਟਣੀ ਨਾਲ ਬਰਿਆਨੀ ਨੂੰ ਖਾਓ।


author

Aarti dhillon

Content Editor

Related News