ਕਰਵਾਚੌਥ ਸਪੈਸ਼ਲ: ਵੈਕਸ ਨਹੀਂ ਕਰਵਾਉਣੀ ਤਾਂ ਆਟੇ ''ਚ 2 ਚੀਜ਼ਾਂ ਮਿਲਾ ਕੇ ਉਤਾਰੋ ਅਣਚਾਹੇ ਵਾਲ
Thursday, Oct 21, 2021 - 01:40 PM (IST)
ਨਵੀਂ ਦਿੱਲੀ- ਜਦੋਂ ਅਣਚਾਹੇ ਵਾਲਾਂ ਨੂੰ ਹਟਾਉਣ ਦੀ ਗੱਲ ਆਉਂਦੀ ਹੈ ਤਾਂ ਤੁਹਾਡੇ ਕੋਲ ਥ੍ਰੈਡਿੰਗ, ਵੈਕਸਿੰਗ, ਰੇਜ਼ਰ ਜਾਂ ਸਟਰਿਪਸ ਵਰਗੇ ਕਈ ਬਦਲ ਹੁੰਦੇ ਹਨ। ਹਾਲਾਂਕਿ ਦਰਦ ਦੇ ਡਰ ਜਾਂ ਐਲਰਜੀ ਤੋਂ ਬਚਣ ਲਈ ਕੁਝ ਔਰਤਾਂ ਇਨ੍ਹਾਂ ਤੋਂ ਬਚਦੀਆਂ ਹਨ ਪਰ ਭੱਦੇ ਅਣਚਾਹੇ ਵਾਲ ਚਿਹਰੇ ਦੀ ਖੂਬਸੂਰਤੀ 'ਚ ਦਾਗ ਵੀ ਤਾਂ ਲਗਾਉਂਦੇ ਹਨ। ਅਜਿਹੇ 'ਚ ਨੋ ਟੈਨਸ਼ਨ ਲੈਡੀਜ਼...ਕਿਉਂਕਿ ਇਥੇ ਅੱਜ ਅਸੀਂ ਤੁਹਾਡੇ ਲਈ ਲਿਆਏ ਹਾਂ ਇਕ ਅਜਿਹਾ ਘਰੇਲੂ ਪੈਕ ਜੋ ਅਣਚਾਹੇ ਵਾਲਾਂ ਦੀ ਜੜ੍ਹ ਤੋਂ ਛੁੱਟੀ ਕਰ ਦੇਵੇਗਾ। ਉਧਰ ਕਰਵਾਚੌਥ 'ਤੇ ਪਾਰਲਰ ਜਾਣ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਘਰ 'ਚ ਹੀ ਇਹ ਪੈਕ ਲਗਾ ਕੇ ਅਣਚਾਹੇ ਵਾਲ ਕੱਢ ਸਕਦੇ ਹੋ ਉਹ ਵੀ ਬਿਨ੍ਹਾਂ ਕਿਸੇ ਸਾਈਡ ਇਫੈਕਟ ਅਤੇ ਘੱਟ ਖਰਚ ਦੇ।
ਇਸ ਦੇ ਲਈ ਤੁਹਾਨੂੰ ਚਾਹੀਦਾ ਹੈ...
ਕਣਕ ਦਾ ਆਟਾ-2 ਚਮਚੇ
ਗੁਲਾਬਜਲ-ਲੋੜ ਅਨੁਸਾਰ
ਹਲਦੀ-ਚੁਟਕੀਭਰ
ਮੁਲੱਠੀ ਪਾਊਡਰ- ਥੋੜ੍ਹਾ ਜਿਹਾ
ਕਿੰਝ ਬਣਾਈਏ ਨੈਚੁਰਲ ਵੈਕਸ?
ਸਭ ਤੋਂ ਪਹਿਲਾਂ ਇਕ ਕੌਲੀ 'ਚ ਸਾਰੀ ਸਮੱਗਰੀ ਪਾ ਕੇ ਇਕ ਗਾੜ੍ਹਾ ਪੇਸਟ ਬਣਾ ਲਓ। ਜੇਕਰ ਪੇਸਟ ਜ਼ਿਆਦਾ ਗਾੜ੍ਹਾ ਲੱਗੇ ਤਾਂ ਥੋੜ੍ਹਾ ਜਿਹਾ ਗੁਲਾਬਜਲ ਪਾ ਲਓ ਹੁਣ ਇਸ 'ਚ ਮੁਲੱਠੀ ਪਾਊਡਰ ਮਿਕਸ ਕਰਕੇ ਕੁਝ ਦੇਰ ਲਈ ਛੱਡ ਦਿਓ।
ਇੰਝ ਹਟਾਓ ਅਣਚਾਹੇ ਵਾਲ
1. ਸਭ ਤੋਂ ਪਹਿਲਾਂ ਚਿਹਰੇ ਨੂੰ ਕਲੀਨ ਕਰਕੇ ਚੰਗੀ ਤਰ੍ਹਾਂ ਸੁੱਕਾ ਲਓ।
2. ਹੁਣ ਇਕ ਲੇਪ ਦੀ ਤਰ੍ਹਾਂ ਇਸ ਤਰ੍ਹਾਂ ਇਸ ਪੈਕ ਨੂੰ ਅਣਚਾਹੇ ਵਾਲਾਂ ਭਾਵ ਪ੍ਰਭਾਵਿਤ ਹਿੱਸੇ 'ਤੇ ਲਗਾਓ। ਇਸ ਦੀ ਮੋਟੀ ਲੇਅਰ ਲਗਾ ਕੇ ਘੱਟ ਤੋਂ ਘੱਟ 10-15 ਮਿੰਟ ਲਈ ਛੱਡ ਦਿਓ।
3. ਜਦੋਂ ਪੈਕ ਸੁੱਕ ਜਾਵੇ ਤਾਂ ਉੱਪਰ ਤੋਂ ਹੇਠਾਂ ਵੱਲ ਰਗੜਦੇ ਹੋਏ ਪੈਕ ਨੂੰ ਕੱਢੋ। ਪੈਕ ਦੇ ਨਾਲ ਵਾਲ ਵੀ ਟੁੱਟ ਕੇ ਨਿਕਲ ਜਾਣਗੇ ਅਤੇ ਦਰਦ ਵੀ ਨਹੀਂ ਹੋਵੇਗਾ।
ਵਾਲ ਹਟਾਉਣ ਤੋਂ ਬਾਅਦ ਕਰੋ ਇਹ ਕੰਮ
ਜਦੋਂ ਵਾਲ ਨਿਕਲ ਜਾਣ ਤਾਂ ਗੁਲਾਬਜਲ ਨਾਲ ਚਿਹਰਾ ਸਾਫ ਕਰੋ ਅਤੇ ਫਿਟਕਰੀ ਨਾਲ ਪ੍ਰਭਾਵਿਤ ਹਿੱਸੇ 'ਤੇ ਹਲਕੀ-ਹਲਕੀ ਮਾਲਿਸ਼ ਕਰੋ। ਇਸ ਨਾਲ ਵਾਲ ਦੋਬਾਰਾ ਨਹੀਂ ਆਉਣਗੇ। 2-3 ਘੰਟੇ ਬਾਅਦ ਤੁਸੀਂ ਫੇਸਵਾਸ਼ ਕਰ ਸਕਦੇ ਹੋ।
ਕਿੰਨੀ ਵਾਰ ਕਰੋ ਵਰਤੋਂ?
ਤੁਸੀਂ ਇਸ ਪੈਕ ਨੂੰ ਹਫਤੇ 'ਚ 2-3 ਵਾਰ ਲਗਾ ਸਕਦੇ ਹਨ ਪਰ ਸਮੇਂ ਦੀ ਘਾਟ ਰਹਿੰਦੀ ਹੈ ਤਾਂ 2 ਵਾਰ ਇਹ ਪੈਕ ਜ਼ਰੂਰ ਲਗਾਓ। ਇਸ ਨਾਲ ਨਾ ਸਿਰਫ ਅਣਚਾਹੇ ਵਾਲਾਂ ਦੀ ਛੁੱਟੀ ਹੋ ਜਾਵੇਗੀ ਸਗੋਂ ਵਾਲ ਦੁਬਾਰਾ ਵੀ ਨਹੀਂ ਆਉਣਗੇ। ਨਾਲ ਹੀ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਇਸ 'ਚ ਸਾਰੀਆਂ ਨੈਚੁਰਲ ਚੀਜ਼ਾਂ ਵਰਤੋਂ ਕੀਤੀਆਂ ਗਈਆਂ ਹਨ।