ਮਠਿਆਈ ''ਚ ਲਿਆਓ ਟਵਿਸਟ, ਬਣਾਓ ਮਾਲਪੁਆ ਰਬੜੀ ਰੋਲਸ
Tuesday, Oct 21, 2025 - 03:53 PM (IST)

ਵੈੱਬ ਡੈਸਕ- ਤਿਉਹਾਰਾਂ ਦਾ ਮੌਸਮ ਹੋਵੇ ਜਾਂ ਕੋਈ ਖ਼ਾਸ ਮੌਕਾ, ਮਿੱਠਾ ਖਾਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ। ਜੇਕਰ ਤੁਸੀਂ ਰਵਾਇਤੀ ਮਠਿਆਈਆਂ 'ਚ ਥੋੜ੍ਹਾ ਟਵਿਸਟ ਚਾਹੁੰਦੇ ਹੋ ਤਾਂ ਮਾਲਪੁਆ ਰਬੜੀ ਰੋਲਸ ਇਕ ਪਰਫੈਕਟ ਡੈਜ਼ਰਟ ਹੈ। ਇਸ 'ਚ ਮਾਲਪੁਏ ਦੀ ਰਵਾਇਤੀ ਮਿਠਾਸ ਅਤੇ ਰਬੜੀ ਦੀ ਮਲਾਈਦਾਰ ਰਿਚਨੈਸ ਦਾ ਬਿਹਤਰੀਨ ਮੇਲ ਹੈ। ਇਹ ਦਿੱਸਣ 'ਚ ਆਕਰਸ਼ਕ, ਖਾਣ 'ਚ ਲਾਜਵਾਬ ਅਤੇ ਬਣਾਉਣ 'ਚ ਬੇਹੱਦ ਆਸਾਨ ਹੈ।
Servings - 4
ਸਮੱਗਰੀ
ਮੈਦਾ- 100 ਗ੍ਰਾਮ
ਪੀਸੀ ਹੋਈ ਖੰਡ- 40 ਗ੍ਰਾਮ
ਵਨੀਲ ਏਸੈਂਸ- 1 ਚਮਚ
ਦੁੱਧ- 120 ਮਿਲੀਲੀਟਰ
ਰਬੜੀ ਕ੍ਰੀਮ- 70 ਗ੍ਰਾਮ
ਪਿਸਤਾ- ਸਜਾਵਟ ਲਈ
ਸੁੱਕੇ ਗੁਲਾਬ ਦੀਆਂ ਪੰਖੁੜੀਆਂ- ਸਜਾਵਟ ਲਈ
ਵਿਧੀ
1- ਇਕ ਬਾਊਲ 'ਚ 100 ਗ੍ਰਾਮ ਮੈਦਾ, 40 ਗ੍ਰਾਮ ਪੀਸੀ ਹੋਈ ਖੰਡ, 1 ਚਮਚ ਵਨੀਲਾ ਏਸੈਂਸ ਅਤੇ 20 ਮਿਲੀਲੀਟਰ ਦੁੱਧ ਪਾਓ। ਇਸ ਨੂੰ ਚੰਗੀ ਤਰ੍ਹਾਂ ਫੇਂਟ ਕੇ ਇਕ ਸਮੂਦ ਬੈਟਰ ਤਿਆਰ ਕਰੋ।
2- ਹੁਣ ਇਸ ਮਿਸ਼ਰਨ ਨੂੰ ਇਕ ਪਾਈਪਿੰਗ ਬੈਗ 'ਚ ਭਰ ਲਵੋ। ਤਵੇ ਜਾਂ ਪੈਨ ਨੂੰ ਹਲਕੇ ਤੇਲ ਨਾਲ ਗ੍ਰੀਸ ਕਰੋ। ਪਾਈਪਿੰਗ ਬੈਗ ਦੀ ਮਦਦ ਨਾਲ ਜਿਗ-ਜੈਗ ਪੈਟਰਨ ਬਣਾਓ ਅਤੇ ਦੋਵਾਂ ਪਾਸਿਓਂ ਸੁਨਹਿਰੀ ਹੋਣ ਤੱਕ ਪਕਾਓ।
3- ਗੈਸ ਤੋਂ ਉਤਾਰੋ ਅਤੇ ਪਕੇ ਹੋਏ ਮਾਲਪੁਏ ਨੂੰ ਰੋਲ ਕਰ ਲਵੋ। ਫਿਰ ਦੂਜੇ ਪਾਈਪਿੰਗ ਬੈਗ 'ਚ ਰਬੜੀ ਕ੍ਰੀਮ ਉਪਰੋਂ ਫੁੱਲ ਦੇ ਆਕਾਰ 'ਚ ਸਜਾਓ।
4- ਉੱਪਰੋਂ ਕੱਟੇ ਹੋਏ ਪਿਸਤੇ ਅਤੇ ਸੁੱਕੇ ਗੁਲਾਬ ਦੀਆਂ ਪੰਖੁੜੀਆਂ ਨਾਲ ਗਾਰਨਿਸ਼ ਕਰੋ।
5- ਸਵਾਦਿਸ਼ਟ ਮਾਲਪੁਆ ਰਬੜੀ ਰੋਲਸ ਤਿਆਰ ਹਨ, ਗਰਮ ਜਾਂ ਠੰਡਾ ਪਰੋਸੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8