''ਕੌਫੀ ਵਿਦ ਕਰਨ'' ''ਚ ਕਰੀਨਾ ਨਜ਼ਰ ਆਈ ਅਲੱਗ ਲੁਕ
Thursday, Jan 12, 2017 - 12:51 PM (IST)

ਮੁੰਬਈ— ਬਾਲੀਵੁੱਡ ਦੀ ਅਦਾਕਾਰਾ ਕਰੀਨਾ ਕਪੂਰ ਖਾਨ ਹਮੇਸ਼ਾ ਹੀ ਚਰਚਾ ''ਚ ਰਹੀ ਹੈ। ਕਰੀਨਾ ਨੂੰ ''ਕੌਫੀ ਵਿਦ ਕਰਨ'' ਦੇ ਆਉਣ ਵਾਲੇ ਸ਼ੋਅ ''ਚ ਦੇਖਿਆ ਜਾਵੇਗਾ, ਇੱਥੇ ਕਰੀਨਾ ਆਪਣੀ ਸੁੰਦਰਤਾ ਤੇ ਸਟਾਈਲਿਸ਼ ਲੁਕ ਦੇ ਕਾਰਨ ਸਾਰੀਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਦੀ ਹੈ।
ਸ਼ੋਅ ''ਚ ਕਰੀਨਾ ਬਹੁਤ ਗੱਲਬਾਤ ਕਰਦੀ ਨਜ਼ਰ ਆਵੇਗੀ। ਤੁਹਾਨੂੰ ਦੱਸ ਦਈਏ ਕਿ ਇਹ ਐਪੀਸੋਡ ਕਰੀਨਾ ਦੇ ਗਰਭ ਅਵਸਥਾ ਦੌਰਾਨ ਸ਼ੂਟ ਕੀਤਾ ਗਿਆ ਹੈ। ਸ਼ੋਅ ਦੇ ਦੌਰਾਨ ਕਰੀਨਾ ਕਾਲੇ ਰੰਗ ਦੀ ਪੋਸ਼ਾਕ ''ਚ ਨਜ਼ਰ ਆਈ। ਕਰੀਨਾ ਇਸ ਪੋਸ਼ਾਕ ''ਚ ਬਹੁਤ ਸੁੰਦਰ ਨਜ਼ਰ ਆ ਰਹੀ ਸੀ। ਡਿਲਵਰੀ ਤੋਂ ਬਾਅਦ ਵੀ ਕਰੀਨਾ ਬਹੁਤ ਆਨੰਦ ਮਾਣ ਰਹੀ ਹੈ। ਕਰੀਨਾ ਨੂੰ ਆਪਣੇ ਦੋਸਤਾਂ ਨਾਲ ਲੰਚ ''ਤੇ ਅਤੇ ਪਤੀ ਸੈਫ ਦੇ ਨਾਲ ਡਿਨਰ ਡੇਟ ''ਤੇ ਜਾਂਦੇ ਦੇਖਿਆ ਗਿਆ ਹੈ। ਜੇਕਰ ਤੁਹਾਨੂੰ ਵੀ ਕਰੀਨਾ ਦੀ ਇਹ ਲੁਕ ਪਸੰਦ ਆਈ ਹੈ ਤਾਂ ਜ਼ਰੂਰ ਕਾਪੀ ਕਰੋ।