ਅਪਣਾਓ ਇਹ ਤਰੀਕਾ, ਹਫਤੇ ''ਚ ਦੂਰ ਹੋ ਜਾਣਗੇ ਕਾਲੇ ਘੇਰੇ
Thursday, Jan 05, 2017 - 04:52 PM (IST)

ਜਲੰਧਰ— ਚਿਹਰਾ ਕਿੰਨਾ ਵੀ ਸੁੰਦਰ ਕਿਉਂ ਨਾ ਹੋਵੇ ਹਰ ਅੱਖਾਂ ਦੀ ਸੁੰਦਰਤਾ ਬਹੁਤ ਜ਼ਰੂਰੀ ਹੈ। ਫਿਰ ਭਾਵੇ ਤੁਸੀਂ ਆਪਣੇ ਚਿਹਰੇ ਨੂੰ ਢੱਕੋ ਅਤੇ ਕਰੀਮ ਲਗਾਕੇ ਗੋਰਾ ਕਰ ਲਓ ਹਰ ਅੱਖਾਂ ਦੇ ਕਾਲੇ ਘੇਰੇ ਸੁੰਦਰਤਾ ''ਚ ਕਮੀ ਲਿਆ ਹੀ ਦਿੰਦੇ ਹਨ। ਅੱਖਾਂ ਦੇ ਘੇਰੇ ਕਾਲੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਤਰ੍ਹਾਂ ਕਿ ਪੂਰੀ ਨੀਂਦ ਨਾ ਲੈਂਣਾ, ਤਨਾਅ, ਚੰਗਾਂ ਭੋਜਨ ਨਾ ਲੈਣਾ ਆਦਿ। ਲੜਕੀਆਂ ਅੱਖਾਂ ਦੇ ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਬਹੁਤ ਸਾਰੇ ਉਪਾਅ ਕਰਦੀਆਂ ਹਨ। ਬਜ਼ਾਰ ''ਚ ਮਿਲਣ ਵਾਲੀ ਕਰੀਮ ਦੀ ਵਰਤੋਂ ਕਰਦੀਆਂ ਹਨ ਪਰ ਇਸਦੇ ਬਹੁਤ ਨੁਕਸਾਨ ਹਨ। ਆਓ ਜਾਣਦੇ ਹਾਂ ਕਿਸ ਤਰ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ ਨਾਲ ਕਾਲੇ ਘੇਰਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਸਮੱਗਰੀ
- 1 ਚਮਚ ਨਿੰਬੂ ਦਾ ਰਸ
- 1 ਚਮਚ ਟਮਾਟਰ ਦਾ ਜੂਸ
ਵਿਧੀ
ਸਭ ਤੋਂ ਪਹਿਲਾਂ ਕੋਲੀ ''ਚ 1 ਚਮਚ ਨਿੰਬੂ ਦਾ ਰਸ ਅਤੇ 1 ਚਮਚ ਟਮਾਟਰ ਦਾ ਜੂਸ ਮਿਲਾ ਲਓ। ਹੁਣ ਇਸਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ ਅਤੇ ਅੱਖਾਂ ਦੇ ਥੱਲੇ ਕਾਲੇ ਘੇਰਿਆਂ ''ਤੇ ਦਿਨ ''ਚ ਦੋ ਵਾਰ ਲਗਾਓ। ਇਸਨੂੰ 10 ਮਿੰਟ ਰੱਖਣ ਤੋਂ ਬਾਅਦ ਸਾਫ ਕਰ ਦਿਓ। ਇਸਨੂੰ ਵਰਤਣ ਤੋਂ ਪਹਿਲਾਂ ਕਿਸੇ ਡਾਕਟਰ ਦੀ ਸਲਾਹ ਜ਼ਰੂਰ ਲਓ, ਤਾਂ ਕਿ ਬਾਅਦ ''ਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ।