ਇਸ ਗੁਫਾ ਤੱਕ ਪਹੁੰਚਣਾ ਹੈ ਬਹੁਤ ਮੁਸ਼ਕਲ

Saturday, Jan 28, 2017 - 11:27 AM (IST)

 ਇਸ ਗੁਫਾ ਤੱਕ ਪਹੁੰਚਣਾ ਹੈ ਬਹੁਤ ਮੁਸ਼ਕਲ

ਮੁੰਬਈ— ਦੇਸ਼ ''ਚ ਘੁੰਮਣ ਦੇ ਲਈ ਬਹੁਤ ਸਾਰੇ ਰੋਮਾਂਚਕ ਥਾਵਾਂ ਹਨ। ਕੁਝ ਇਤਿਹਾਸਕ ਤੇ ਕੁਝ ਕੁਦਰਤੀ ਖੂਬਸੂਰਤੀ ਦੇ ਕਾਰਨ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਅੱਜ ਅਸੀਂ ਅਮਰੀਕਾ ਦੇ ਨਿਊ ਮੈਕਸੀਕੋ ਕਾਰਲਸਬੇਡ ਨਾਮ ਦੀ ਥਾਂ ਦੇ ਬਾਰੇ ''ਚ ਗੱਲ ਕਰ ਰਹੇ ਹਾਂÎ ਜੋਂ ਕਰੋੜਾਂ ਸਾਲ ਪੁਰਾਣੀ ਹੈ। ਖੂਬਸੂਰਤੀ ਅਤੇ ਗਹਿਰਾਈ ਦੇ ਕਾਰਨ ਲੋਕ ਇਸ ਨੂੰ ਦੇਖਣ ਦੇ ਲਈ ਦੂਰ-ਦੂਰ ਤੋਂ ਇੱਥੇ ਆਉਂਦੇ ਹਨ। ਇਸਦੇ ਅੰਦਰ ਜਾਣ ਦੇ ਲਈ ਰਾਸਤਾ ਵੀ 750 ਫੁੱਟ ਗਹਿਰਾ ਹੈ। ਆਓ ਜਾਣਦੇ ਹਾਂ ਚਿਹਆਹੁਆ ਰੇਗਿਸਥਾਨ ''ਚ ਗਾਵਾਡਾਲੂਪੇ ਪਹਾੜਾਂ ਦੀ ਇਸ ਗੁਫਾ ਦੀਆਂÎ ਕੁਝ ਗੱਲਾਂ ਦੇ ਬਾਰੇ।
1. ਇਸ ਗੁਫਾ ਦੇ ਅੰਦਰ ਜਾਣ ਦਾ ਰਾਸਤਾ ਕੁਦਰਤੀ ਅਤੇ ਮਜੇਦਾਰ ਹੈ। ਇਸਦੇ ਅੰਦਰ ਜਾਣ ਦੇ ਲਈ ਕਈ ਤਰ੍ਹਾਂ ਦੇ ਘੁੰਮਣਦਾਰ ਮੋੜਾਂ ਤੋਂ ਹੋ ਕੇ ਗੁਜਰਨਾ ਪੈਂਦਾ ਹੈ।
2. ਗੁਫਾ ਦੇ ਅੰਦਰ ਹਜ਼ਾਰਾ ਚਮਗਾਦੜ ਹਨ। ਸੂਰਜ ਦੇ ਡੁੱਬਦੇ ਹੀ ਚਮਗਾਦੜ ਭਾਰੀ ਤਦਾਦ ''ਚ ਗੁਫਾ ਅੰਦਰ ਆਉਂਣੇ ਸ਼ੁਰੂ ਹੋ ਜਾਂਦੇ ਹਨ।
3. ਇਸਦੀ ਗਹਿਰਾਈ ''ਤੇ ਜਾਣ ਨਾਲ ਰੋਸ਼ਨੀ ਘੱਟ ਹੋ ਜਾਂਦੀ ਹੈ ਅਤੇ ਰਾਸਤਾ ਤਕਰੀਬਨ 750 ਫੁੱਟ ਗਹਿਰਾ ਚਲਾ ਜਾਂÎਦਾ ਹੈ। 
4. ਇੱਥੇ ਕਵੀਨਜ਼ ਚੇਂਬਰ, ਡੇਵਿਡ ਸਪਰਿੰਗ, ਕਿੰਗਜ਼ ਪੈਲੇਸ ਅਤੇ ਬੋਨਯਾਡ ਨੂੰ ਦੇਖਣ ਦੇ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ।
5. ਗੁਫਾ ਦੇ ਅੰਦਰ ਹਾਲ ਆਫ ਹਾਈਟ ਜੋਇੰਟ ਨੂੰ ਦੇਖਣ ਦੇ ਲਈ ਕੁਝ ਰਾਸਤਿਆਂÎ ''ਤੇ ਰੇਂਗ ਕੇ ਵੀ ਜਾਣਾ ਪੈਂਦਾ ਹੈ।
6. ਇਸ ਗੁਫਾ ਦੇ 4 ਚੈਵਰਸ ਤੱਕ ਜਾਣ ਦੇ ਲਈ 830 ਫੁੱਟ ਦੀ ਗਹਿਰਾਈ ਤੱਕ ਜਾਣਾ ਪੈਂਦਾ ਹੈ।
7. ਇੱਥੇ ਤੱਕ ਜਾਣ ਲਈ  ਕਾਰਲਸਬੇਡ ਨਿਊ ਮੈਰਸੀਕੋ ''ਚ ਮੇਕ ਕਲੀਲਨ ਪਾਲੋਮਰ ਏਅਰਪੋਰਟ ਦੀ ਫਲਾਇਟ ਲੈਣੀ ਪੈਂਦੀ ਹੈ।
8. ਇਸ ਰੋਮਾਂਚਕ ਅਤੇ ਆਕਰਸ਼ਿਤ ਥਾਂ ਤੇ ਜਾਣ ਦੇ ਲਈ ਮਾਰਚ ਤੋਂ ਅਪ੍ਰੈਲ ਅਤੇ ਸਤੰਬਰ ਤੋਂ ਅਕਤੂਬਰ ਦਾ ਸਮਾਂ ਚੰਗਾ ਲੱਗਦਾ ਹੈ।


Related News