ਲੱਕੜ ਦਾ ਬਣਿਆ ਹੋਇਆ ਹੈ ਇਹ ਖਤਰਨਾਕ ਪੁਲ

02/05/2017 10:05:34 AM

ਨਵੀਂ ਦਿਲੀ— ਸੰਸਾਰ ਦੇ ਵੱਖ-ਵੱਖ ਹਿੱਸਿਆਂ ''ਚ ਇੱਕ ਤੋਂ ਵੱਧ ਕੇ ਇੱਕ ਖਤਰਨਾਕ ਪੁਲ ਹਨ ਜਿਨ੍ਹਾਂ ਤੋਂ ਹਰ ਕਿਸੇ ਨੂੰ ਡਰ ਲੱਗਦਾ ਹੈ। ਅਜਿਹਾ ਹੀ ਇੱਕ ਖਤਰਨਾਕ ਪੁਲ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ''ਚ ਹੈ ਜਿਸ ਦਾ ਨਾਂ ਆਲਮ ਬ੍ਰਿਜ ਹੈ। ਗਿਲਗਿਤ ਨੂੰ ਬਾਲਤਿਸਤਾਨ ਨਾਲ ਜੋੜਦਾ ਹੈ। ਇਸ ਤੋਂ ਬਾਅਦ ਇਹ ਰਾਸਤਾ ਸਿੰਧੂ ਨਦੀ ਤੋਂ ਹੁੰਦਾ ਹੋਇਆ ਹਿੰਦੂਕੁਸ਼ ਅਤੇ ਕਾਰਾਕੋਰਮ ਤੱਕ ਜਾਂਦਾ ਹੈ। 300 ਮੀਟਰ ਲੰਬਾ ਇਹ ਸਸਪੈਂਸ਼ਨ ਬ੍ਰਿਜ ਲੱਕੜ ਅਤੇ ਤਾਰਾ ਨਾਲ ਬਣਿਆ ਹੈ। ਇਸ ਨੂੰ 1878''ਚ ਚੀਨੀ ਅਤੇ ਪਾਕਿਸ਼ਤਾਨੀ ਇੰਜੀਨੀਅਰਾਂ ਨੇ ਬਣਾਇਆ ਸੀ। ਲੱਕੜ ਤੋਂ ਬਣੇ ਹੋਣ ਕਾਰਨ ਇਹ ਸਸਪੈਂਸ਼ਨ ਬ੍ਰਿਜ ਬਹੁਤ ਖਤਰਨਾਕ ਦਿਖਾਈ ਦਿੰਦਾ ਹੈ। ਛੋਟੀਆਂ -ਮੋਟੀਆਂ ਗੱਡੀਆਂ  ਵੀ ਲੰਘਦੀਆਂ ਹਨ ਤਾਂ ਇਹ ਹਿੱਲਣ ਲੱਗਦਾ ਹੈ। ਜਦੋਂ ਤੱਕ ਗੱਡੀਆਂ ਪਾਰ ਨਹੀਂ ਕਰ ਜਾਂਦੀਆਂ ,ਉਦੋਂ ਤੱਕ ਗੱਡੀਆਂ ''ਚ ਬੈਠੇ ਲੋਕਾਂ ਦਾ ਸਾਹ ਅਟਕਿਆ ਰਹਿੰਦਾ ਹੈ ਇਸ ਲਈ ਇੱਥੇ ਗੱਡੀਆਂ ਦੀ ਰਫਤਾਰ ਸੀਮਾ ਤੈਅ ਹੈ।


Related News