ਇਸਲਾਮ ਧਰਮ ਦੀਆਂ ਔਰਤਾਂ ਨਹੀਂ ਕਰ ਸਕਦੀਆਂ ਇਹ ਕੰਮ

02/20/2017 2:27:15 PM

ਮੁੰਬਈ— ਸਮਾਂ ਚਾਹੇ ਜਿੰਨ੍ਹਾਂ ਮਰਜ਼ੀ ਬਦਲ ਗਿਆ ਹੈ ਪਰ ਔਰਤਾਂ ''ਤੇ ਅੱਜ ਵੀ ਕਈ ਪਾਬੰਦੀਆਂ ਲੱਗੀਆਂ ਹੋਈਆਂ ਹਨ। ਹਰ ਦੇਸ਼ ''ਚ ਔਰਤਾਂ ਦੇ ਲਈ ਅਲਗ-ਅਲਗ ਕਾਨੂੰਨ ਹਨ। ਅੱਜ ਅਸੀਂ ਤੁਹਾਨੂੰ ਇਸਲਾਮ ਦੁਆਰਾ ਬਣਾਏ ਗਏ ਕਾਨੂੰਨ ਬਾਰੇ ਦੱਸਣ ਜਾ ਰਹੇ ਹਾਂ ਜਿਸ ''ਚ ਔਰਤਾਂ ਦੇ ਲਈ ਕੁਝ ਚੀਜ਼ਾਂ ਦੇ ਮਨਾਹੀ ਹੈ।
1. ਇਨ੍ਹਾਂ ਔਰਤਾਂ ਦੀ ਜਿੰਮੇਦਾਰੀ ਹੁੰਦੀ ਹੈ ਕਿ ਉਹ ਆਪਣੇ ਪਤੀ ਦੀਆਂ ਸਾਰੀਆਂ ਗੱਲਾਂ ਮੰਨੇ ਅਤੇ ਹਰ ਚੀਜ਼ ਦਾ ਖਿਆਲ ਰੱਖੇ ਅਤੇ ਪਤੀ ਦਾ ਫਰਜ਼ ਹੈ ਕਿ ਉਹ ਆਪਣੀ ਪਤਨੀ ਦਾ ਖਿਆਲ ਰੱਖੇ।
2. ਇਸਲਾਮ ਔਰਤਾਂ ਹਮੇਸ਼ਾ ਆਪਣੇ ਸਿਰ ਨੂੰ ਢੱਕ ਕੇ ਰੱਖਦੀਆਂ ਹਨ। ਇਸਦੇ ਪਿੱਛੇ ਵੀ ਕਈ ਵਜ੍ਹਾਂ ਹਨ। ਕਹਿੰਦੇ ਹਨ ਕਿ ਸਿਰ ਢੱਕ ਕੇ ਰੱਖਣ ਨਾਲ ਔਰਤਾਂ ਮਰਦਾਂ ਦੀ ਬੁਰੀ ਨਜ਼ਰ ਤੋਂ ਬਚੀਆਂ ਰਹਿੰਦੀਆਂ ਹਨ। ਇਸਦੇ ਇਲਾਵਾ ਬੁਰੀਆਂ ਸ਼ਕਤੀਆਂ ਉਨ੍ਹਾਂ ਤੋਂ ਦੂਰ ਰਹਿੰਦੀਆਂ ਹਨ।
3. ਮੁਸਲਮ ਸਮਾਜ਼ ਦੀਆਂ ਔਰਤਾਂ ਵਿਆਹ ਤੋਂ ਪਹਿਲਾਂ ਕਿਸੇ ਵੀ ਮਰਦ ਨਾਲ ਕੋਈ ਵੀ ਸੰਬੰਧ ਨਹੀਂ ਰੱਖ ਸਕਦੀਆਂ। ਵਿਆਹ ਦੇ ਬਾਅਦ ਕਿਸੇ ਗੈਰ-ਮਰਦ ਨਾਲ ਸੰਬੰਧ ਰੱਖਣਾ ਮਨਾ ਹੈ।
4. ਔਰਤਾਂ ਦੀ ਸੁਰੱਖਿਆ ਦੇ ਲਈ ਇਸਲਾਮ ਉਨ੍ਹਾਂ ਨੂੰ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਦੇ ਲਈ ਕਹਿੰਦਾ ਹੈ। ਇਹ ਔਰਤਾਂ ਪਾਰਦਰਸ਼ੀ ਅਤੇ ਛੋਟੇ ਕੱਪੜੇ ਨਹੀਂ ਪਹਿਣ ਸਕਦੀਆਂ।
5. ਕਿਸੇ ਵੀ ਧਾਰਮਿਕ ਸਥਾਨ ''ਤੇ ਔਰਤਾਂ ਇੱਕਲੀਆਂ ਨਹੀਂ ਜਾ ਸਕਦੀਆਂ । ਉਨ੍ਹਾਂ ਦੇ ਨਾਲ ਹਮੇਸ਼ਾ ਕੋਈ ਮਰਦ ਹੋਣਾ ਚਾਹੀਦਾ ਹੈ।
6. ਇਹ ਔਰਤਾਂ ਮੇਕਅੱਪ ਤੋਂ ਦੂਰ ਰਹਿੰਦੀਆਂ ਹਨ। ਕਿਹਾ ਜਾਂਦਾ ਹੈ ਕਿ ਇਹ ਸਾਦਗੀ ''ਚ ਹੀ ਬਹੁਤ ਖੂਬਸੂਰਤ ਲੱਗਦੀਆਂ ਹਨ। ਇਸਲਾਮ ''ਚ ਔਰਤਾਂ ਕਿਸੇ ਦੂਸਰੀ ਔਰਤ ਨਾਲ ਸੰਬੰਧ ਨਹੀਂ ਬਣਾ ਸਕਦੀਆਂ।


Related News