ਘਰ ''ਚ ਆਸਾਨੀ ਨਾਲ ਬਣਾਓ ਸੁਆਦੀ Instant Lemon Pickle

09/19/2018 2:27:34 PM

ਜਲੰਧਰ— ਆਚਾਰ ਹਰ ਪ੍ਰਕਾਰ ਦੇ ਭੋਜਨ ਖਾਧਾ ਜਾ ਸਕਦਾ ਹੈ। ਇਸ ਨਾਲ ਸਾਰੇ ਪਕਵਾਨਾਂ ਦਾ ਜਾਇਕਾ ਵਧਦਾ ਹੈ। ਕੁਝ ਅਚਾਰ ਵਿਸ਼ੇਸ਼ ਮੌਸਮ 'ਚ ਹੀ ਬਣਾਏ ਜਾ ਸਕਦੇ ਹਨ ਪਰ ਨਿੰਬੂ ਦਾ ਆਚਾਰ ਕਿਸੇ ਵੀ ਮੌਸਮ 'ਚ ਬਣਾਇਆ ਜਾ ਸਕਦਾ ਹੈ ਕਿਉਂਕਿ ਇਸ ਦੀ ਸਮੱਗਰੀ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਨੂੰ ਹਰ ਉਮਰ ਦੇ ਲੋਕ ਪਸੰਦ ਕਰਦੇ ਹਨ। ਆਓ ਜਾਣਦੇ ਹਾਂ ਇਸ ਦੀ ਆਸਾਨ ਵਿਧੀ ਬਾਰੇ।
ਸਮੱਗਰੀ—
ਨਿੰਬੂ - 470 ਗ੍ਰਾਮ
ਪਾਣੀ - 750 ਮਿਲੀਲੀਟਰ
ਲਾਲ ਮਿਰਚ - 1, 1/2 ਵੱਡਾ ਚੱਮਚ
ਹਲਦੀ - 1 ਚੱਮਚ
ਸਰ੍ਹੋਂ ਦਾ ਪਾਊਡਰ - 2 ਚੱਮਚ
ਮੇਥੀ ਪਾਊਡਰ - 1 ਚੱਮਚ
ਨਮਕ - 1, 1/2 ਵੱਡਾ ਚੱਮਚ
ਨਿੰਬੂ ਦਾ ਰਸ - 45 ਮਿਲੀਲੀਟਰ
ਤੇਲ - 80 ਮਿਲੀਲੀਟਰ
ਸਰ੍ਹੋਂ ਦੇ ਬੀਜ - 2 ਚੱਮਚ
ਹਿੰਗ - 1 ਚੱਮਚ
ਵਿਧੀ—
1. ਸਭ ਤੋਂ ਪਹਿਲਾਂ ਪ੍ਰੈਸ਼ਰ ਕੁੱਕਰ 'ਚ 470 ਗ੍ਰਾਮ ਨਿੰਬੂ ਅਤੇ 750 ਮਿਲੀਲੀਟਰ ਪਾਣੀ ਪਾ ਕੇ 2 ਸੀਟੀਆਂ ਲਗਵਾ ਲਓ।
2. ਹੁਣ ਪ੍ਰੈਸ਼ਰ ਕੁੱਕਰ ਖੋਲ੍ਹੇ ਅਤੇ ਪਾਣੀ ਕੱਢ ਲਓ।
3. ਹੁਣ ਸਾਰੇ ਨਿੰਬੂਆਂ ਨੂੰ 2 ਹਿੱਸਿਆਂ 'ਚ ਕੱਟ ਕੇ ਕਟੋਰੀ 'ਚ ਪਾ ਲਓ।
4. ਹੁਣ ਇਸ ਵਿਚ ਲਾਲ ਮਿਰਚ ਪਾਊਡਰ, ਹਲਦੀ, ਸਰ੍ਹੋਂ ਦਾ ਪਾਊਡਰ, ਮੇਥੀ ਪਾਊਡਰ, 1/2 ਵੱਡਾ ਚੱਮਚ ਨਮਕ, 45 ਮਿਲੀਲੀਟਰ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
5. ਹੁਣ ਇਕ ਪੈਨ 'ਚ 80 ਮਿਲੀਲੀਟਰ ਤੇਲ ਪਾਓ ਅਤੇ ਉਸ 'ਚ 2 ਚੱਮਚ ਸਰ੍ਹੋਂ ਦੇ ਬੀਜ, 1 ਚੱਮਚ ਹਿੰਗ ਪਾ ਕੇ 2-3 ਮਿੰਟ ਤੱਕ ਕੁੱਕ ਕਰੋ।
6. ਹੁਣ ਤਿਆਰ ਹੋਏ ਇਸ ਮਿਸ਼ਰਣ ਨੂੰ ਕਟੋਰੀ ਵਿਚ ਪਏ ਨਿੰਬੂਆਂ 'ਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਸਰਵ ਕਰੋ।

 


Related News