ਇਨ੍ਹਾਂ ਤਰੀਕਿਆਂ ਨਾਲ ਸਜਾਓ ਘਰ ਦੀਆਂ ਦੀਵਾਰਾਂ

01/14/2017 1:11:16 PM

ਮੁੰਬਈ— ਘਰ ''ਚ ਪ੍ਰਵੇਸ਼ ਕਰਦੇ ਹੀ ਸਭ ਦਾ ਧਿਆਨ ਘਰ ਦੀਆਂ ਦੀਵਾਰਾਂ ''ਤੇ ਜਾਂਦਾ ਹੈ। ਜੇਕਰ ਘਰ ਦੀਆਂ ਦੀਵਾਰਾਂ ਨੂੰ ਸਹੀ ਤਰੀਕੇ ਨਾਲ ਨਾ ਸਜਾਇਆਂ ਜਾਵੇ ਤਾਂ ਘਰ ਅਧੂਰਾ ਲੱਗਦਾ ਹੈ। ਲੋਕ ਆਪਣੇ ਘਰ ਦੀਆਂ ਦੀਵਾਰਾਂ ''ਤੇ ਕਈ ਤਰ੍ਹਾਂ ਦੇ ਪੇਂਟ ਕਰਵਾਉਂਦੇ ਹਨ ਅਤੇ ਆਪਣੇ ਘਰ ਨੂੰ ਖੂਬਸੂਰਤ ਬਣਾਉਦੇ ਹਨ। ਬਜ਼ਾਰ ਚੋਂ ਕਈ ਤਰ੍ਹਾਂ ਦੇ ਸਜਾਵਟੀ ਸਮਾਨ ਲੈ ਕੇ ਆਉਂਦੇ ਹਨ ਜਿਸ ਨਾਲ ਘਰ ਸੋਹਣਾ ਅਤੇ ਆਕਰਸ਼ਿਤ ਲੱਗੇ। ਅੱਜ ਅਸੀਂ ਤੁਹਾਨੂੰ ਘਰ ਦੀਆਂ ਦੀਵਾਰਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਸਜਾਉਣ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਆਪਣੇ ਘਰ ਦੀਆਂ ਦੀਵਾਰਾਂ ਨੂੰ ਖੂਬਸੂਰਤ ਬਣਾ ਸਕਦੇ ਹੋ।

1. ਤੁਸੀਂ ਘਰ ਦੀ ਇੱਕ ਦੀਵਾਰ ਨੂੰ ਚੰਗੀ ਤਰ੍ਹਾਂ ਪੇਂਟ ਕਰਵਾ ਕੇ ਉਸ ''ਤੇ ਦਰੱਖਤ ਦਾ ਡਿਜ਼ਾਇਨ ਬਣਾ ਸਕਦੇ ਹੋ
2. ਇਸ ਤਰ੍ਹਾਂ ਤੁਸੀਂ ਕਈ ਰੰਗਾਂ ਦੀਆਂ ਤਿੱਤਲੀਆਂ ਨਾਲ ਵੀ ਘਰ ਦੀਆਂ ਦੀਵਾਰਾ ਨੂੰ ਸਜਾਂ ਸਕਦੇ ਹੋ। ਇਸ ਦੇ ਲਈ ਕਲਰ ਫੁਲ ਕਾਗਜ਼ ਲੈ ਕੇ ਇਸ ਨੂੰ ਤਿੱਤਲੀਆਂ ਦੇ ਆਕਾਰ ''ਚ ਕੱਟ ਲਓ ਅਤੇ ਗੂੰਦ ਨਾਲ ਦੀਵਾਰਾਂ ''ਤੇ ਚਿਪਕਾ ਲਓ।
3. ਇਸ ਦੇ ਇਲਾਵਾ ਘਰ ''ਚ ਪਈਆਂ ਬੇਕਾਰ ਬੋਤਲਾਂ ''ਚ ਫੁੱਲ ਪਾ ਕੇ ਦੀਵਾਰਾਂ ਸਜਾਂ ਸਕਦੇ ਹੋ।
4. ਬੱਚਿਆਂ ਨੂੰ ਪੇਂਟਿੰਗ ਕਰਨ ਦਾ ਸ਼ੌਕ ਹੁੰਦਾ ਹੈ। ਤੁਸੀਂ ਆਪਣੀ ਬਣੀ ਪੇਂਟਿੰਗ ਨੂੰ ਫਰੇਮ ''ਚ ਲਗਾਕੇ ਦੀਵਾਰਾਂ ਨੂੰ ਸਜਾਂ ਸਕਦੇ ਹੋ।
5. ਸ਼ੀਸ਼ੇ ਦੀ ਡੈਕੋਰੇਸ਼ਨ ਕਰਕੇ ਵੀ ਤੁਸੀਂ ਦੀਵਾਰਾਂ ਨੂੰ ਸਜਾਂ ਸਕਦੇ ਹੋ।
6. ਪੇਪਰ ਦੀ ਮਦਦ ਨਾਲ ਫੁੱਲ ਬਣਾ ਕੇ ਗੂੰਦ ਦੀ ਮਦਦ ਨਾਲ ਯੂਨੀਕ ਤਰੀਕੇ ਨਾਲ ਸਜਾਂ ਸਕਦੇ ਹੋ।
7. ਤੁਸੀਂ ਦੀਵਾਰ ''ਤੇ ਦਰੱਖਤ ਦਾ ਡਿਜ਼ਾਇਨ ਬਣਾ ਕੇ ਉਸ ''ਚ ਕਈ ਤਸਵੀਰਾਂ ਸਜਾਂ ਸਕਦੇ ਹੋ। ਇਸ ਨਾਲ ਘਰ ਹੋਰ ਵੀ ਸੋਹਣਾ ਲੱਗੇਗਾ।


Related News