ਪੇਟ ਸਾਫ ਰੱਖਣ ਲਈ ਕਰੋ ਇਸ ਭੋਜਨ ਦੀ ਵਰਤੋਂ

01/17/2017 11:07:50 AM

ਜਲੰਧਰ— ਜ਼ਿਆਦਾਤਰ ਲੋਕਾਂ ਨੂੰ ਪੇਟ ਸਾਫ ਨਾ ਹੋਣ ਦੀ ਸ਼ਕਾਇਤ ਹੁੰਦੀ ਹੈ। ਜੇਕਰ ਸਵੇਰੇ ਪੇਟ ਨਾ ਸਾਫ ਹੋਵੇ ਤਾਂ ਸਾਰਾ ਦਿਨ ਬੇਕਾਰ ਅਤੇ ਸੁਸਤੀ ਭਰਿਆ ਨਿਕਲਦਾ ਹੈ ਅਤੇ ਸਾਰਾ ਦਿਨ ਕੁਝ ਖਾਣ ਨੂੰ ਵੀ ਦਿਲ ਨਹੀਂ ਕਰਦਾ। ਜੇਕਰ ਤੁਸੀਂ ਵੀ ਸਵੇਰੇ ਪੇਟ ਸਾਫ ਨਾ ਹੋਣ ਕਾਰਨ ਪਰੇਸ਼ਾਨ ਹੋ ਤਾਂ ਤੁਸੀਂ ਆਪਣੀਆਂ ਕੁਝ ਆਦਤਾਂ ਅਤੇ ਭੋਜਨ ''ਚ ਬਦਲਾਅ ਕਰਕੇ ਇਸ ਪਰੇਸ਼ਾਨੀ ਤੋਂ ਬਚ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਇਸ ਤਰ੍ਹਾਂ ਦੇ ਭੋਜਨ ਦੇ ਬਾਰੇ ਹੀ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਰੋਜ਼ ਸਵੇਰੇ ਵਰਤੋਂ ਕਰਨੀ ਚਾਹੀਦੀ ਹੈ। ਜਿਸ ਨਾਲ ਪੇਟ ਸਾਫ ਰਹਿੰਦਾ ਹੈ। ਆਓ ਜਾਣਦੇ ਹਾਂ ਇਸ ਭੋਜਨ ਦੇ ਬਾਰੇ  
1. ਪਾਣੀ ਪੀਓ
ਕਹਿੰਦੇ ਹਨ ਕਿ ਸਾਰੀਆਂ ਬੀਮਾਰੀਆਂ ਦੀ ਇਕ ਦਵਾ ਹੈ ਪਾਣੀ। ਜਦ ਕਿ ਇਹ ਕੋਈ ਆਹਾਰ ਨਹੀਂ ਹੈ ਪਰ ਰੋਜ਼ਨਾ ਸਵੇਰੇ ਪਾਣੀ ਪੀਣ ਨਾਲ ਪੇਟ ਤਾਂ ਸਾਫ ਹੁੰਦਾ ਹੀ ਹੈ ਨਾਲ ਹੀ ਸਿਹਤ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
2. ਨਿੰਬੂ ਖਾਓ
ਨਿੰਬੂ ਖਾਣ ਨਾਲ ਨਾ ਕੇਵਲ ਪੇਟ ਹੀ ਸਾਫ ਰਹਿੰਦਾ ਨਾਲ ਹੀ ਇਸ ਦੀ ਵਰਤੋਂ ਨਾਲ ਪੇਟ ਸੰਬੰਧੀ ਬਹੁਤ ਸਾਰੀਆਂ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ। ਇਸ ਲਈ ਰੋਜ਼ ਸਵੇਰੇ ਸੰਤਰਾ, ਅੰਗੂਰ ਅਤੇ ਨਿੰਬੂ ਆਦਿ ਫਲਾਂ ਦੀ ਵਰਤੋਂ ਜ਼ਰੂਰ ਕਰੋ।
3. ਸੌਂਫ
ਉਂਝ ਤਾਂ ਸੌਂਫ ਨੂੰ ਮਸਾਲੇ ਦੇ ਰੂਪ ''ਚ ਇਸਤੇਮਾਲ ਕੀਤਾ ਜਾਂਦਾ ਹੈ ਪਰ ਸੌਂਫ ਨੂੰ ਪੀਸ ਕੇ ਰੋਜ਼ ਸਵੇਰੇ ਪਾਣੀ ਦੇ ਨਾਲ ਖਾਣ ਨਾਲ ਪੇਟ ਸੰਬੰਧੀ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਬਦਹਜ਼ਮੀ ਹੋਣ ਸਮੇਂ ਸੌਂਫ ਨੂੰ ਉਬਾਲ ਕੇ ਛਾਣ ਕੇ ਕੋਸੇ ਠੰਡਾ ਕਰਕੇ ਪੀਣ ਨਾਲ ਗੈਸ ਅਤੇ ਬਦਹਜ਼ਮੀ ਦੂਰ ਹੁੰਦੀ ਹੈ।
4. ਦਹੀਂ 
ਦਹੀਂ ਨੂੰ ਰਾਤ ਦੇ ਸਮੇਂ ਖਾਓ ਜਿਸ ਨਾਲ ਸਵੇਰੇ ਪੇਟ ਚੰਗੀ ਤਰ੍ਹਾਂ ਸਾਫ ਹੋ ਜਾਵੇ। ਦਹੀਂ ''ਚ ਕਈ ਤਰ੍ਹਾਂ ਦੇ ਲਾਭਦਾਇਕ ਬੈਕਟੀਰੀਆਂ ਹੁੰਦੇ ਹਨ, ਜੋ ਪੇਟ ਦੀ ਸਮੱਸਿਆ ਨੂੰ ਦੂਰ ਕਰਦਾ ਹੈ।
5. ਸੇਬ 
ਸੇਬ ''ਚ ਇਸ ਤਰ੍ਹਾਂ ਦੇ ਤੱਤ ਹੁੰਦੇ ਹਨ ਜੋ ਪੇਟ ਨੂੰ ਸਾਫ ਕਰਨ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਲਈ ਰੋਜ਼ਾਨਾ ਖਾਲੀ ਪੇਟ ਇਕ ਸੇਬ ਖਾਓ।


Related News