ਘਰ ਦੀ ਰਸੋਈ ''ਚ ਇੰਝ ਬਣਾਓ ਇਮਿਊਨਿਟੀ ਬੂਸਟਰ ਆਂਵਲਾ ਮੁਰੱਬਾ

11/24/2020 9:56:51 AM

ਜਲੰਧਰ: ਆਂਵਲਾ 'ਚ ਵਿਟਾਮਿਨ ਸੀ ਜ਼ਿਆਦਾ ਮਾਤਰਾ 'ਚ ਹੁੰਦਾ ਹੈ। ਅਜਿਹੇ 'ਚ ਇਸ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਸਟਰਾਂਗ ਹੋਣ 'ਚ ਮਦਦ ਮਿਲਦੀ ਹੈ ਪਰ ਸੁਆਦ 'ਚ ਖੱਟਾ ਹੋਣ ਕਾਰਨ ਕਈ ਲੋਕ ਇਸ ਨੂੰ ਖਾਂਧੇ ਨਹੀਂ ਹਨ। ਅਜਿਹੇ 'ਚ ਤੁਸੀਂ ਇਸ ਦਾ ਮੁਰੱਬਾ ਬਣਾ ਕੇ ਖਾ ਸਕਦੇ ਹੋ। ਇਹ ਖਾਣ 'ਚ ਖੱਟਾ-ਮਿੱਠਾ ਹੋਣ ਕਰਕੇ ਬੱਚੇ ਵੀ ਇਸ ਨੂੰ ਆਸਾਨੀ ਨਾਲ ਖਾ ਜਾਣਗੇ। ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ।

ਇਹ ਵੀ ਪੜ੍ਹੋ:Beauty Tips: ਚਿੱਟੇ ਵਾਲਾਂ ਨੂੰ ਫਿਰ ਤੋਂ ਕਾਲਾ ਕਰਨਗੇ ਇਹ ਦੇਸੀ ਉਪਾਅ
ਸਮੱਗਰੀ
ਆਂਵਲਾ-1 ਕਿਲੋ ਗ੍ਰਾਮ 
ਚੀਨੀ-1,1/2 ਕਿਲੋ ਗ੍ਰਾਮ 
ਫਿਟਕਰੀ-2 ਛੋਟੇ ਚਮਚ
ਨਿੰਬੂ ਦਾ ਰਸ- 1 ਵੱਡਾ ਚਮਚ
ਇਲਾਇਚੀ ਪਾਊਡਰ- 1 ਛੋਟਾ ਚਮਚ
ਪਾਣੀ-6 ਕੱਪ

ਇਹ ਵੀ ਪੜ੍ਹੋ:ਇਕੱਲੀਆਂ ਰਹਿਣ ਵਾਲੀਆਂ ਜਨਾਨੀਆਂ ਨੂੰ ਬਲੱਡ ਪ੍ਰੈੱਸ਼ਰ ਦਾ ਖ਼ਤਰਾ ਜ਼ਿਆਦਾ, ਜਾਣੋ ਕਿਉਂ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਕੌਲੀ 'ਚ ਪਾਣੀ ਅਤੇ 1/2 ਚਮਚ ਨਿੰਬੂ ਅਤੇ ਫਿਟਕਰੀ ਮਿਲਾਓ। 
2. ਫਿਰ ਆਂਵਲਿਆਂ ਨੂੰ ਧੋ ਕੇ ਫੋਰਕ ਦੀ ਮਦਦ ਨਾਲ ਛੇਕ ਕਰਕੇ ਉਨ੍ਹਾਂ ਨੂੰ ਰਾਤ ਭਰ ਪਾਣੀ 'ਚ ਭਿਓ ਕੇ ਰੱਖੋ। 
3. ਸਵੇਰੇ ਆਂਵਲਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਨਿਚੋੜ ਲਓ।
4. ਇਕ ਪੈਨ 'ਚ ਪਾਣੀ ਉਬਾਲ ਕੇ ਉਸ 'ਚ ਆਂਵਲਿਆਂ ਨੂੰ ਨਰਮ ਹੋਣ ਤੱਕ ਉਬਾਲੋ।
5. ਹੁਣ ਵੱਖਰੇ ਪੈਨ 'ਚ ਚੀਨੀ, ਨਿੰਬੂ ਦਾ ਰਸ 6 ਕੱਪ ਪਾਣੀ ਪਾ ਕੇ ਪਿਘਲਾਓ।
6. ਚਾਸ਼ਨੀ ਤਿਆਰ ਹੋਣ 'ਤੇ ਪੈਨ 'ਚ ਆਂਵਲੇ ਪਾ ਕੇ ਹੌਲੀ ਅੱਗ 'ਤੇ 4 ਤੋਂ 5 ਮਿੰਟ ਤੱਕ ਪਕਾਓ। 
7. ਠੰਡਾ ਹੋਣ ਤੋਂ ਬਾਅਦ ਇਸ 'ਤੇ ਇਲਾਇਚੀ ਪਾਊਡਰ ਮਿਲਾ ਕੇ ਏਅਰ ਟਾਈਟ ਕੰਨਟੇਨਰ 'ਚ ਭਰੋ। 
8. ਲਓ ਜੀ ਤੁਹਾਡਾ ਆਂਵਲਾ ਦਾ ਮੁਰੱਬਾ ਬਣ ਕੇ ਤਿਆਰ ਹੈ।


Aarti dhillon

Content Editor

Related News