ਜੇਕਰ ਖਾਣਾ ਚਾਹੁੰਦੇ ਹੋ ਕੁਝ ਖਾਸ ਤਾਂ ਅੱਜ ਹੀ ਬਣਾਓ ਦਹੀਂ ਵਾਲੇ ਬੈਂਗਣ

Saturday, Aug 03, 2024 - 04:18 PM (IST)

ਜੇਕਰ ਖਾਣਾ ਚਾਹੁੰਦੇ ਹੋ ਕੁਝ ਖਾਸ ਤਾਂ ਅੱਜ ਹੀ ਬਣਾਓ ਦਹੀਂ ਵਾਲੇ ਬੈਂਗਣ

ਜਲੰਧਰ- ਬੈਂਗਣਾਂ ਦੀ ਸਬਜ਼ੀ ਤਾਂ ਤੁਸੀਂ ਕਈ ਵਾਰ ਖਾਧੀ ਹੋਣੀ ਹੈ ਪਰ ਅੱਜ ਅਸੀਂ ਤੁਹਾਨੂੰ ਦਹੀਂ ਵਾਲੇ ਬੈਂਗਣ ਬਣਾਉਣਾ ਸਿਖਾਉਣ ਜਾ ਰਹੇ ਹਾਂ। ਦਹੀਂ ਵਾਲੇ ਬੈਂਗਣ ਖਾਣ ‘ਚ ਬਹੁਤ ਸੁਆਦ ਹੁੰਦੇ ਹਨ। ਤੁਸੀਂ ਇਨ੍ਹਾਂ ਨੂੰ ਆਸਾਨੀ ਨਾਲ ਘਰ ‘ਚ ਹੀ ਬਣਾ ਸਕਦੇ ਹੋ। ਅਸੀਂ ਤੁਹਾਨੂੰ ਦਹੀਂ ਵਾਲੇ ਬੈਂਗਣ ਬਣਾਉਣੇ ਦੱਸ ਰਹੇ ਹਾਂ।

ਸਮੱਗਰੀ
500 ਗ੍ਰਾਮ ਬੈਂਗਨ
250 ਗ੍ਰਾਮ ਦਹੀਂ
ਦੋ ਵੱਡੇ ਚੱਮਚ ਤੇਲ
ਅੱਧਾ ਛੋਟਾ ਚੱਮਚ ਹਿੰਗ
ਇੱਕ ਵੱਡਾ ਚੱਮਚ ਪੀਸੀ ਹੋਈ ਸੌਂਫ਼
ਚਾਰ ਹਰੀਆਂ ਇਲਾਇਚੀਆਂ
ਅੱਧਾ ਵੱਡਾ ਚੱਮਚ ਸੁੰਢ
ਇੱਕ ਛੋਟਾ ਚੱਮਚ ਲਾਲ ਮਿਰਚ ਪਾਊਡਰ
ਨਮਕ ਸਵਾਦ ਮੁਤਾਬਿਕ

ਵਿਧੀ
ਸਭ ਤੋਂ ਪਹਿਲਾਂ ਇੱਕ ਬਰਤਨ ‘ਚ ਦਹੀਂ ਪਾ ਕੇ ਚੰਗੀ ਤਰ੍ਹਾਂ ਫ਼ੈਂਟ ਲਓ। ਉਸ ਤੋਂ ਬਾਅਦ ਦਹੀਂ ‘ਚ ਸਾਰੇ ਮਸਾਲੇ ਮਿਲਾ ਦਿਓ ਅਤੇ ਇਸ ਨੂੰ ਅੱਧੇ ਘੰਟੇ ਲਈ ਰੱਖ ਦਿਓ। ਹੁਣ ਬੈਂਗਣਾਂ ਨੂੰ ਲੰਬਾ-ਲੰਬਾ ਕੱਟ ਲਓ। ਗੈਸ ‘ਤੇ ਇੱਕ ਕੜਾਹੀ ‘ਚ ਤੇਲ ਗਰਮ ਕਰੋ ਅਤੇ ਇਸ ‘ਚ ਬੈਂਗਣ ਦੇ ਟੁੱਕੜਿਆਂ ਨੂੰ ਸੁਨਹਿਰੀ ਹੋਣ ਤਕ ਤਲੋ।
ਕੜਾਹੀ ‘ਚ ਦੋ ਚੱਮਚ ਤੇਲ ਰਹਿਣ ਦਿਓ ਅਤੇ ਬਾਕੀ ਤੇਲ ਕੱਢ ਲਓ। ਇਸ ਤੇਲ ‘ਚ ਮਸਾਲੇ ਵਾਲਾ ਦਹੀਂ ਪਾਓ ਅਤੇ ਇਸ ਨੂੰ ਇੱਕ ਉਬਾਲਾ ਆਉਣ ਤਕ ਪਕਾਓ। ਜਦੋਂ ਦਹੀਂ ‘ਚ ਉਬਾਲ ਆ ਜਾਵੇ ਤਾਂ ਉਸ ‘ਚ ਤਲੇ ਹੋਏ ਬੈਂਗਣ ਪਾ ਦਿਓ। ਇਨ੍ਹਾਂ ਬੈਂਗਣਾਂ ਨੂੰ ਹੌਲੀ ਗੈਸ ‘ਤੇ ਪੰਜ ਮਿੰਟ ਤਕ ਪਕਣ ਦਿਓ। ਦਹੀਂ ਵਾਲੇ ਬੈਂਗਣ ਤਿਆਰ ਹਨ। ਇਨ੍ਹਾਂ ਦਹੀਂ ਵਾਲੇ ਬੈਂਗਣਾਂ ਨੂੰ ਚੌਲਾਂ ਨਾਲ ਜਾਂ ਰੋਟੀ ਨਾਲ ਸਰਵ ਕਰੋ।


author

Tarsem Singh

Content Editor

Related News