ਸ਼ੁੱਧ ਹਵਾ ਚਾਹੁੰਦੇ ਹੋ ਤਾਂ ਘਰ ਦੇ ਬਾਹਰ ਲਗਾਓ ਇਹ ਪੌਦੇ

11/06/2017 6:10:07 PM

ਨਵੀਂ ਦਿੱਲੀ— ਪੌਦੇ ਸਾਡੀ ਜ਼ਿੰਦਗੀ ਦਾ ਖਾਸ ਹਿੱਸਾ ਹੁੰਦੇ ਹਨ। ਸਰੀਰ ਦੇ ਜਿੰਨੇ ਵੀ ਜ਼ਰੂਰੀ ਪੋਸ਼ਟਿਕ ਆਹਾਰ ਨੂੰ ਖਾਣਾ ਹੈ, ਸਿਹਤਮੰਦ ਰਹਿਣ ਲਈ ਫ੍ਰੈਸ਼ ਹਵਾ ਵਿਚ ਸਾਹ ਲੈਣਾ ਵੀ ਉਨ੍ਹਾਂ ਹੀ ਜ਼ਰੂਰੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਘਰ ਵਿਚ ਲੱਗੇ ਪੌਦੇ ਆਕਸੀਜਨ ਦੀ ਪੂਰਤੀ ਕਰਨ ਦਾ ਕੰਮ ਕਰਦੇ ਹਨ। ਇਸ ਦੇ ਨਾਲ ਹੀ ਇੰਨਟਰੀਅਰ ਵਿਚ ਇਹ ਖਾਸ ਥਾਂ ਰੱਖਦੇ ਹਨ। ਅੰਦਰੋਂ ਘਰ ਦੀ ਖੂਬਸੂਰਤੀ ਫਰਨੀਚਰ ਨਾਲ ਹੈ ਜਦਕਿ ਬਾਹਰ ਵਿਹੜੇ ਦੀ ਖੂਬਸੂਰਤੀ ਪੋਦਿਆਂ ਨਾਲ ਦਿਖਾਈ ਦਿੰਦੀ ਹੈ। ਪੌਦੇ ਘਰ ਵਿਚ ਸਾਕਾਰਾਤਮਕ ਊਰਜਾ ਲਿਆਉਣ ਅਤੇ ਏਅਰਪਿਊਰੀਫਾਇਰ ਦਾ ਵੀ ਕੰਮ ਕਰਦੇ ਹਨ। ਤੁਸੀਂ ਵੀ ਆਪਣੇ ਘਰ ਦੇ ਆਲੇ-ਦੁਆਲੇ ਸ਼ੁੱਧ ਹਵਾ ਪਾਉਣਾ ਚਾਹੁੰਦੇ ਹੋ ਤਾਂ ਘਰ ਦੇ ਬਾਹਰ ਜਾਂ ਵਿਹੜੇ ਵਿਚ ਲਗਾਓ ਇਹ ਪੌਦੇ।
1. ਚਮੇਲੀ
ਚਮੇਲੀ ਦੀ ਖੂਸ਼ਬੂ ਹਰ ਕਿਸੇ ਦਾ ਮਨ ਖੁਸ਼ ਕਰ ਦਿੰਦੀ ਹੈ। ਇਸ ਨਾਲ ਤਣਾਅ ਅਤੇ ਬੇਚੈਣੀ ਤਾਂ ਦੂਰ ਹੋ ਹੀ ਜਾਂਦੀ ਹੈ ਇਸ ਦੇ ਨਾਲ ਹੀ ਰਾਤ ਨੂੰ ਚੰਗੀ ਨੀਂਦ ਵੀ ਆਉਂਦੀ ਹੈ। ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਘਰ ਦੇ ਆਲੇ ਦੁਆਲੇ ਚਮੇਲੀ ਦਾ ਪੌਦਾ ਜ਼ਰੂਰ ਲਗਾਓ। 
2. ਲੈਵੇਂਡਰ 
ਖੂਬਸੂਰਤ ਦਿੱਖਣ ਦੇ ਨਾਲ-ਨਾਲ ਇਹ ਪੌਦਾ ਮੂਡ ਨੂੰ ਵੀ ਚੰਗਾ ਰੱਖਦਾ ਹੈ। ਇਹ ਬੇਚੈਣੀ, ਤਣਾਅ ਦੂਰ ਕਰਨ ਦਾ ਕੰਮ ਵੀ ਕਰਦਾ ਹੈ। ਛੋਟੇ ਬੱਚਿਆਂ ਅਤੇ ਮਾਂ ਬਣੀ ਔਰਤ ਲਈ ਇਸ ਪੌਦੇ ਦੀ ਖੂਸ਼ਬੂ ਬਹੁਤ ਹੀ ਚੰਗੀ ਹੁੰਦੀ ਹੈ। ਇਸ ਦੀ ਖੂਸ਼ਬੂ ਅਰੋਮਾ ਥੈਰੇਪੀ ਦਾ ਕੰਮ ਕਰਦੀ ਹੈ।
3. ਸਪਾਈਡਰ ਪਲਾਂਟ 
ਸਪਾਈਡਰ ਪਲਾਂਟ ਦੀਆਂ ਪੱਤੀਆਂ ਮੱਕੜੀ ਦੇ ਪੈਰਾਂ ਦੀ ਤਰ੍ਹਾਂ ਹੀ ਬਿਖਰੀ ਹੋਈ ਹੁੰਦੀ ਹੈ। ਇਹ ਪੌਦਾ ਕੈਂਸਰ ਦੇ ਖਤਰੇ ਤੋਂ ਬਚਾਉਂਦਾ ਹੈ। 
4. ਐਲੋਵੇਰਾ 
ਐਲੋਵੇਰਾ ਬਿਊਟੀ ਅਤੇ ਹੈਲਥ ਦੋਹਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਦੇ ਨਾਲ ਹੀ ਵਾਤਾਵਰਣ ਨੂੰ ਸ਼ੁੱਧ ਕਰਨ ਵਿਚ ਵੀ ਬਹੁਤ ਲਾਭਕਾਰੀ ਹੈ। ਇਹ ਰਾਤ ਨੂੰ ਆਕਸੀਜਨ ਛੱਡਦਾ ਹੈ, ਜਿਸ ਨਾਲ ਘਰ ਦੇ ਆਲੇ-ਦੁਆਲੇ ਰਾਤ ਨੂੰ ਵੀ ਹਵਾ ਸ਼ੁੱਧ ਰਹਿੰਦੀ ਹੈ।


Related News