ਜੇਕਰ ਤੁਸੀਂ ਸਿੱਕਰੀ ਦੀ ਖਾਰਸ਼ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਆਸਾਨ ਤਰੀਕੇ

Wednesday, May 10, 2017 - 11:19 AM (IST)

ਜੇਕਰ ਤੁਸੀਂ ਸਿੱਕਰੀ ਦੀ ਖਾਰਸ਼ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਆਸਾਨ ਤਰੀਕੇ

ਜਲੰਧਰ—  ਵਾਲਾਂ ਦੀ ਸਿਹਤ ਠੀਕ ਨਾ ਹੋਣ ਦੀ ਵਜ੍ਹਾ ਦਾ ਸਭ ਤੋਂ ਵੱਡਾ ਕਾਰਨ ਸਿੱਕਰੀ ਹੁੰਦਾ ਹੈ। ਇਸ ਦੇ ਕਾਰਨ ਨਾ ਸਿਰਫ ਤੁਹਾਡੇ ਸਿਰ ''ਤੇ ਖਾਰਸ਼ ਹੁੰਦੀ ਹੈ ਬਲਕਿ ਤੁਹਾਡੇ ਵਾਲ ਵੀ ਟੁੱਟਣ ਲੱਗਦੇ ਹਨ। ਕਈ ਵਾਰ ਤਾਂ ਖਾਰਸ਼ ਦੇ ਕਾਰਨ ਤੁਹਾਨੂੰ ਦੂਜਿਆ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈਦਾ ਹੈ। ਦਰਅਸਲ ਸਿਰ ਦੀ ਡੈੱਡ ਸਕਿਨ ਅਤੇ ਵਾਲਾਂ ''ਚ ਜਮਾ ਹੋਏ ਤੇਲ ਦੇ ਕਾਰਨ ਸਿਰ ਦੀ ਸਕਿਨ ਝੜਣ ਲੱਗਦੀ ਹੈ। ਜਿਸਨੂੰ ਅਸੀਂ ਸਿੱਕਰੀ ਦੇ ਨਾਮ ਨਾਲ ਜਾਣਦੇ ਹਾਂ। ਕੁੱਝ ਘਰੇਲੂ ਤਰੀਕੀਆਂ ਨੂੰ ਆਪਣਾ ਕੇ ਅਸੀਂ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹਾਂ। 
1. ਸਿੱਕਰੀ ਹਟਾਉਣ ਦੇ ਲਈ ਕੁੱਝ ਨਿੰਮ ਦੀਆਂ ਪੱਤੀਆਂ ਨੂੰ 4-5 ਕੱਪ ਗਰਮ ਪਾਣੀ ''ਤ ਪੂਰੀ ਰਾਤ ਭਿਓ ਕੇ ਰੱਖ ਦਿਓ। ਇਸ ਦੇ ਬਾਅਦ ਅਗਲੇ ਦਿਨ ਨਹਾਉਣ ਤੋਂ 1 ਘੰਟਾ ਪਹਿਲਾਂ ਇਸ ਪਾਣੀ ਨੂੰ ਛਾਣ ਕੇ ਵਾਲਾਂ ਦੀਆਂ ਜੜ੍ਹਾਂ ''ਚ ਚੰਗੀ ਤਰ੍ਹਾਂ ਲਗਾ ਕੇ ਛੱਡ ਦਿਓ। ਥੋੜ੍ਹੀ ਦੇਰ ਬਾਅਦ ਸਿਰ ਨੂੰ ਦੋ ਲਓ। 
2. ਤੁਹਾਡੀ ਰਸੋਈ ''ਚ ਮਿਲਣ ਵਾਲੀ ਮੇਥੀ ਤੁਹਾਡੇ ਵਾਲਾਂ ਲਈ ਵਰਦਾਨ ਹੈ। ਇਹ ਵਾਲਾਂ ਦੇ ਵਿਕਾਸ ਅਤੇ ਰੂਸੀ ਨੂੰ ਦੂਰ ਕਰਨ ''ਚ ਮਦਦਗਾਰ ਹੈ। ਇਸ ਦੇ ਇਸਤੇਮਾਲ ਨਾਲ ਤੁਹਾਡੇ ਵਾਲ ਚਮਕਦਾਰ ਹੋ ਜਾਣਗੇ। 
ਇਕ ਕੱਪ ਪਾਣੀ ''ਚ ਜ਼ਰੂਰਤ ਅਨੁਸਾਰ ਮੇਥੀ ਦੇ ਕੁੱਝ ਦਾਣੇ ਰਾਤ ਭਰ ਭਿਓ ਕੇ ਰੱਖੋ। ਇਸ ਤੋਂ ਬਾਅਦ ਸਵੇਰੇ ਹੁੰਦੇ ਹੀ ਮੇਥੀ ਦੇ ਦਾਣਿਆਂ ਨੂੰ ਪੀਸ ਲਓ। ਮੇਥੀ ਦੇ ਇਸ ਪੇਸਟ ਨੂੰ ਆਪਣੇ ਸਿਰ ''ਤੇ ਚੰਗੀ ਤਰ੍ਹਾਂ ਲਗਾਓ। 1 ਘੰਟੇ ਬਾਅਦ ਆਪਣ ਵਾਲਾਂ ਨੂੰ ਧੋ ਲਓ। 
3. ਰੂਸੀ ਹਟਾਉਣ ਦੇ ਲਈ ਪਿਆਜ਼ ਦਾ ਰਸ ਲਗਾ ਕੇ 2 ਘੰਟੇ ਲਈ ਬਾਅਦ ਪਾਣੀ ਅਤੇ ਸ਼ੈਪੂ ਨਾਲ ਸਿਰ ਧੋ ਲਓ। ਪਿਆਜ਼ ਦੀ ਬਦਬੂ ਹਟਾਉਣ ਦੇ ਲਈ ਵਾਲਾਂ ''ਚ ਨਿੰਬੂ ਦਾ ਇਸਤੇਮਾਲ ਕਰੋ। 
4. ਹਫਤੇ ''ਚ 2 ਵਾਰ ਨਿੰਬੂ ਨੂੰ ਆਪਣੇ ਸਿਰ ''ਤੇ ਰਗੜਣ ਨਾਲ ਵਾਲਾਂ ਦੀ ਸਿੱਕਰੀ ਦੂਰ ਹੋ ਜਾਂਦੀ ਹੈ।


Related News