ਬੱਚਿਆਂ ਦਾ ਕਮਰਾ ਸਜਾਉਣ ਜਾ ਰਹੇ ਹੋ ਤਾਂ ਧਿਆਨ ''ਚ ਰੱਖੋ ਇਹ ਗੱਲਾਂ
Sunday, May 07, 2017 - 04:21 PM (IST)

ਜਲੰਧਰ— ਬੱਚਿਆਂ ਦਾ ਕਮਰਾ ਉਨ੍ਹਾਂ ਦੀ ਲਾਈਫ ਦਾ ਸਭ ਤੋਂ ਜ਼ਰੂਰੀ ਹਿੱਸਾ ਹੁੰਦਾ ਹੈ। ਇਸ ''ਚ ਹੀ ਉਹ ਖੇਡਦੇ, ਪੜਦੇ ਅਤੇ ਸੁਪਨੇ ਦੇਖਦੇ ਹਨ। ਕਮਰਾ ਸਾਫ-ਸੁੱਥਰਾ ਹੋਣਾ ਚਾਹੀਦਾ ਹੈ। ਫਰਨੀਚਰ ਨੂੰ ਲੈ ਕੇ ਹਰ ਛੋਟੀ-ਛੋਟੀ ਚੀਜ਼ ਪਰਫੈਕਟ ਹੋਣੀ ਜ਼ਰੂਰੀ ਹੈ। ਇਸ ਦਾ ਅਸਰ ਬੱਚਿਆਂ ਦੀ ਮਾਨਸਿਕਤਾ ''ਤੇ ਵੀ ਪੈਂਦਾ ਹੈ। ਤੁਸੀਂ ਵੀ ਬੱਚਿਆਂ ਦਾ ਕਮਰਾ ਸਜਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਦੀ ਰਾਏ ਜ਼ਰੂਰ ਜਾਣ ਲਓ।
1. ਲੜਕੀਆਂ ਲਈ ਫਰਨੀਚਰ ਖਰੀਦਣ ਜਾ ਰਹੇ ਹੋ ਤਾਂ ਜਰਾ ਉਨ੍ਹਾਂ ਦੀ ਪਸੰਦ ਦਾ ਵੀ ਧਿਆਨ ਰੱਖੋ। ਉਨ੍ਹਾਂ ਨੂੰ ਜ਼ਿਆਦਾਤਰ ਪਿੰਕ, ਰੈੱਡ ਵਰਗੇ ਰੰਗ ਪਸੰਦ ਹੁੰਦੇ ਹਨ। ਲੜਕਿਆਂ ਨੂੰ ਨੀਲੇ, ਗ੍ਰੀਨ ਅਤੇ ਬਲੈਕ ਰੰਗ ਚੰਗੇ ਲੱਗਦੇ ਹਨ।
2. ਬੱਚਿਆਂ ਦੇ ਕਮਰਿਆਂ ''ਚ ਜ਼ਰੂਰਤ ਦੇ ਹਿਸਾਬ ਨਾਲ ਹੀ ਫਰਨੀਚਰ ਰੱਖੋ। ਜ਼ਿਆਦਾ ਫਰਨੀਚਰ ਰੱਖਣ ਨਾਲ ਉਨ੍ਹਾਂ ਦੇ ਖੇਡਣ ਅਤੇ ਚੱਲਣ ''ਚ ਪਰੇਸ਼ਾਨੀ ਆ ਸਕਦੀ ਹੈ।
3. ਬੱਚਿਆਂ ਦੇ ਕਮਰਿਆਂ ''ਚ ਤੁਸੀਂ ਦੋ-ਤਿੰਨ ਰੰਗਾਂ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਉਨ੍ਹਾਂ ਦੇ ਕਮਰੇ ''ਚ ਨਵਾਂਪਣ ਆਵੇਗਾ।
4. ਕਾਰਟੂਨ ਤੋਂ ਹੀ ਬੱਚਿਆਂ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ। ਇਸ ਦੇ ਲਈ ਤੁਸੀਂ ਵੀ ਦੀਵਾਰਾਂ ''ਤੇ ਕਾਰਟੂਨ ਦੇ ਪੋਸਟਰ ਬਣਾ ਸਕਦੇ ਹੋ।
5. ਕਮਰੇ ''ਚ ਬਿਸਤਰ ''ਤੇ ਇਸਤੇਮਾਲ ਹੋਣ ਵਾਲੀ ਬੈੱਡ-ਸ਼ੀਟ ਵੀ ਬ੍ਰਾਈਟ ਰੰਗ ਦੀ ਹੋਣੀ ਚਾਹੀਦੀ ਹੈ। ਇਸ ਨਾਲ ਬੱਚਿਆ ਦਾ ਮਨ ਵੀ ਖੁਸ਼ ਰਹੇਗਾ।