ਇੰਝ ਬਣਾਓ ਪੌਸ਼ਟਿਕ ਤੇ ਸੁਆਦਿਸ਼ਟ ''ਮਖਾਣਿਆਂ ਦੀ ਖੀਰ''

Tuesday, Jul 16, 2024 - 06:17 PM (IST)

ਜਲੰਧਰ- ਜੇਕਰ ਤੁਸੀਂ ਕੁਝ ਮਿੱਠਾ ਤੇ ਸਿਹਤਮੰਦ ਖਾਣਾ ਚਾਹੁੰਦੇ ਹੋ, ਤਾਂ ਮਖਾਣਿਆਂ ਦੀ ਖੀਰ ਖਾਓ। ਮਖਾਣਿਆਂ ਤੋਂ ਤਿਆਰ ਇਹ ਖੀਰ ਬਹੁਤ ਹੀ ਸੁਆਦਿਸ਼ਟ ਹੁੰਦੀ ਹੈ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਘਰ 'ਚ ਮਖਾਣਿਆਂ ਦੀ ਖੀਰ ਕਿਵੇਂ ਬਣਾ ਸਕਦੇ ਹੋ।

ਮਖਾਣਿਆਂ ਦੀ ਖੀਰ ਬਣਾਉਣ ਦਾ ਤਰੀਕਾ

ਜ਼ਰੂਰੀ ਸਮੱਗਰੀ

ਮਖਾਣੇ - 2 ਕੱਪ
ਦੁੱਧ - 1 ਲੀਟਰ
ਖੰਡ - ਲੋੜ ਅਨੁਸਾਰ
ਘਿਓ - 1 ਚਮਚ
ਚਿਰੋਂਜੀ - 1 ਚਮਚ
ਕਾਜੂ - 10 ਤੋਂ 15 ਟੁਕੜੇ
ਸੌਗੀ - 10 ਤੋਂ 15
ਇਲਾਇਚੀ ਪਾਊਡਰ - 1 ਚੱਮਚ
ਬਦਾਮ - 5 ਤੋਂ 6

ਵਿਧੀ

ਮਖਾਣਿਆਂ ਦੀ ਖੀਰ ਬਣਾਉਣ ਲਈ ਪਹਿਲਾਂ ਕੜਾਹੀ ਰੱਓ।
ਇਸ ਵਿਚ ਘਿਓ ਪਾ ਕੇ ਮਖਾਣਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਓ।
ਇਸ ਤੋਂ ਬਾਅਦ ਭੁੰਨੇ ਹੋਏ ਮਖਾਣਿਆਂ ਨੂੰ ਹਲਕਾ ਜਿਹਾ ਪੀਸ ਲਓ।
ਹੁਣ ਸਾਰੇ ਸੁੱਕੇ ਮੇਵੇ ਭੁੰਨ ਲਓ ਅਤੇ ਮਖਾਣਿਆਂ ਦੀ ਤਰ੍ਹਾਂ ਪੀਸ ਲਓ।
ਇਸ ਤੋਂ ਬਾਅਦ ਦੁੱਧ ਨੂੰ ਉਬਾਲ ਲਓ। ਇਸ ਵਿਚ ਪੀਸਿਆ ਹੋਇਆ ਮਖਾਣੇ ਪਾ ਦਿਓ।
ਜਦੋਂ ਦੁੱਧ ਵਿਚ ਮਖਾਣੇ ਚੰਗੀ ਤਰ੍ਹਾਂ ਉਬਲ ਜਾਣ ਤਾਂ ਉਸ ਵਿਚ ਸਾਰੇ ਸੁੱਕੇ ਮੇਵੇ ਅਤੇ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
ਜਦੋਂ ਖੀਰ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਗੈਸ ਬੰਦ ਕਰ ਦਿਓ।
ਜੇਕਰ ਤੁਸੀਂ ਚਾਹੋ ਤਾਂ ਇਸ 'ਚ ਕੇਸਰ ਦੀਆਂ ਕੁਝ ਸਟ੍ਰੈਂਡਾਂ ਵੀ ਪਾ ਸਕਦੇ ਹੋ।
ਲਓ ਮਖਾਣਿਆਂ ਦੀ ਖੀਰ ਤਿਆਰ ਹੈ। ਹੁਣ ਤੁਸੀਂ ਇਸਨੂੰ ਸਰਵ ਕਰੋ।


Tarsem Singh

Content Editor

Related News