ਸਰਦੀਆਂ ’ਚ ਚਮੜੀ ਨੂੰ ਮੁਲਾਇਮ ਬਣਾਵੇਗਾ ਹੋਮਮੇਡ ਬਾਡੀ ਲੋਸ਼ਨ, ਜਾਣੋ ਬਣਾਉਣ ਦੀ ਵਿਧੀ

12/29/2020 2:08:06 PM

ਨਵੀਂ ਦਿੱਲੀ: ਬਾਡੀ ਲੋਸ਼ਨ ਨਾ ਸਿਰਫ ਚਮੜੀ ਨੂੰ ਮਾਇਸਚੁਰਾਈਜ਼ਰ ਕਰਦਾ ਹੈ ਸਗੋਂ ਇਸ ਨਾਲ ਚਮੜੀ ਖ਼ੂਬਸੂਰਤ, ਸਾਫਟ ਅਤੇ ਸਮੂਦ ਵੀ ਹੁੰਦੀ ਹੈ। ਖ਼ਾਸ ਕਰਕੇ ਸਰਦੀਆਂ ’ਚ ਚਮੜੀ ਨੂੰ ਰੁੱਖੇਪਨ ਤੋਂ ਬਚਾਉਣ ਲਈ ਬਾਡੀ ਲੋਸ਼ਨ ਜ਼ਰੂਰ ਲਗਾਉਣਾ ਚਾਹੀਦਾ ਹੈ ਪਰ ਮਾਰਕਿਟ ’ਚ ਮਿਲਣ ਵਾਲੇ ਬਾਡੀ ਲੋਸ਼ਨ ਮਹਿੰਗੇ ਹੋਣ ਕਾਰਨ ਕੈਮੀਕਲ ਯੁਕਤ ਵੀ ਹੁੰਦੇ ਹਨ ਜਿਸ ਨਾਲ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹੇ ’ਚ ਪ੍ਰੇਸ਼ਾਨ ਨਾ ਹੋਵੋ ਕਿਉਂਕਿ ਅੱਜ ਅਸੀਂ ਤੁਹਾਨੂੰ ਘਰ ’ਚ ਹੀ ਬਿਹਤਰੀਨ ਅਤੇ ਸਸਤਾ ਲੋਸ਼ਨ ਬਣਾਉਣਾ ਸਿਖਾਵਾਂਗੇ ਜੋ ਸਰਦੀਆਂ ਤੋਂ ਤੁਹਾਡੀ ਚਮੜੀ ਨੂੰ ਬਚਾ ਕੇ ਰੱਖੇਗਾ। ਚੱਲੋ ਤੁਹਾਨੂੰ ਦੱਸਦੇ ਹਾਂ ਹੋਮਮੇਡ ਲੋਸ਼ਨ ਬਣਾਉਣ ਦਾ ਤਾਰੀਕਾ।

ਇਹ ਵੀ ਪੜ੍ਹੋ:ਵਾਲ ਝੜਨ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣਗੇ ਇਹ ਟਿਪਸ
ਲੋਸ਼ਨ ਬਣਾਉਣ ਲਈ ਸਮੱਗਰੀ
ਬਾਦਾਮ ਤੇਲ-1/4 ਚਮਚਾ
ਗੁਲਾਬ ਜਲ- 1 ਚਮਚਾ
ਗਲਿਸਰੀਨ-1 ਚਮਚਾ
ਪੈਟਰੋਲੀਅਮ ਜੈਲੀ- 1 ਚਮਚਾ
ਨਾਰੀਅਲ ਤੇਲ- 2 ਚਮਚੇ
ਐਲੋਵੇਰਾ ਜੈੱਲ- 2 ਚਮਚੇ
ਵਿਟਾਮਿਨ-ਈ ਕੈਪਸੂਲ-2

PunjabKesari
ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਬਣਾਉਣ ਦੀ ਵਿਧੀ
ਇਸ ਲਈ ਇਕ ਕੌਲੀ ’ਚ ਸਾਰੀ ਸਮੱਗਰੀ ਪਾ ਕੇ ਉਦੋਂ ਤੱਕ ਬਲੈਂਡ ਕਰੋ ਜਦੋਂ ਤੱਕ ਇਹ ਕ੍ਰੀਮੀ ਨਾ ਹੋ ਜਾਵੇ। ਜੇਕਰ ਤੁਹਾਨੂੰ ਬਾਦਾਮ ਤੇਲ ਸ਼ੂਟ ਨਹੀਂ ਕਰਦਾ ਤਾਂ ਇਸ ਦੀ ਜਗ੍ਹਾ ਕੈਸਟਰ ਆਇਲ ਵੀ ਲੈ ਸਕਦੇ ਹੋ। ਤੁਸੀਂ ਨਾਰੀਅਲ ਤੇਲ ਅਤੇ ਐਲੋਵੇਰਾ ਜੈੱਲ ਦੀ ਮਾਤਰਾ ਘੱਟ ਜਾਂ ਜ਼ਿਆਦਾ ਕਰ ਸਕਦੇ ਹੋ। 
ਵਰਤੋਂ ਕਰਨ ਦਾ ਤਰੀਕਾ
ਜਦੋਂ ਵੀ ਤੁਸੀਂ ਨਹਾ ਕੇ ਆਓ ਤਾਂ ਲੋਸ਼ਨ ਨੂੰ ਪੂਰੇ ਸਰੀਰ ’ਤੇ ਲਗਾ ਕੇ 1-2 ਮਿੰਟ ਤੱਕ ਮਾਲਿਸ਼ ਕਰੋ ਤਾਂ ਜੋ ਲੋਸ਼ਨ ਚਮੜੀ ’ਚ ਚੰਗੀ ਤਰ੍ਹਾਂ ਰਚ ਜਾਵੇ। ਤੁਸੀਂ ਇਸ ਲੋਸ਼ਨ ਨੂੰ 15-20 ਦਿਨ ਤੱਕ ਬਣਾ ਕੇ ਰੱਖ ਸਕਦੇ ਹੋ। ਇਹ ਬਿਲਕੁੱਲ ਵੀ ਖਰਾਬ ਨਹੀਂ  ਹੋਵੇਗਾ।

PunjabKesari
ਕਿਉਂ ਫ਼ਾਇਦੇਮੰਦ ਹੈ ਇਹ ਲੋਸ਼ਨ?
1. ਲੋਸ਼ਨ ’ਚ ਬਾਦਾਮ ਤੇਲ ਦੀ ਵਰਤੋਂ ਕੀਤੀ ਗਈ ਹੈ ਜੋ ਇਕ ਐਂਟੀ-ਏਜਿੰਗ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਵੱਧਦੀ ਉਮਰ ਦੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। 
2. ਇਸ ’ਚ ਮੌਜੂਦ ਗੁਲਾਬਜਲ ਚਮੜੀ ਨੂੰ ਟਾਈਟ ਬਣਾਉਣ ’ਚ ਮਦਦ ਕਰਦਾ ਹੈ ਅਤੇ ਨਿਖਾਰ ਵੀ ਲਿਆਉਂਦਾ ਹੈ। 
3. ਗਲਿਸਰੀਨ ਅਤੇ ਪੈਟਰੋਲੀਅਮ ਜੈਲੀ ਚਮੜੀ ਨੂੰ ਨਮੀ ਦਿੰਦੀ ਹੈ ਜਿਸ ਨਾਲ ਉਹ ਡਰਾਈ ਨਹੀਂ  ਹੁੰਦੀ।
4. ਕੋਕੋਨੈੱਟ ਆਇਲ ਅਤੇ ਐਲੋਵੇਰਾ ਜੈੱਲ ਚਮੜੀ ਨੂੰ ਸਮੂਦ ਬਣਾਉਣ ’ਚ ਮਦਦ ਕਰਦੀ ਹੈ। 
5. ਵਿਟਾਮਿਨ-ਈ ਕੈਪਸੂਲ ਚਮੜੀ ਨੂੰ ਪੋਸ਼ਨ ਦਿੰਦਾ ਹੈ ਜਿਸ ਨਾਲ ਕਿੱਲ-ਮੁਹਾਸੇ ਅਤੇ ਡਾਰਕ ਸਪਾਟਸ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।  

ਨੋਟ: ਤੁਹਾਨੂੰ ਸਾਡਾ ਇਹ ਆਰਟੀਕਲ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦੱਸੋ। 


Aarti dhillon

Content Editor

Related News